ਬ੍ਰਿਟੇਨ ’ਚ ਮਹਿੰਗਾਈ 2.2 ਫੀਸਦੀ ’ਤੇ ਸਥਿਰ
Thursday, Sep 19, 2024 - 12:53 PM (IST)
ਲੰਡਨ (ਭਾਸ਼ਾ) – ਬ੍ਰਿਟੇਨ ’ਚ ਅਗਸਤ ’ਚ ਮਹਿੰਗਾਈ 2.2 ਫੀਸਦੀ ਦੀ ਸਾਲਾਨਾ ਦਰ ’ਤੇ ਸਥਿਰ ਰਹੀ, ਜੋ ਬੈਂਕ ਆਫ ਇੰਗਲੈਂਡ ਦੇ 2 ਫੀਸਦੀ ਦੇ ਟੀਚੇ ਤੋਂ ਥੋੜੀ ਜ਼ਿਆਦਾ ਹੈ। ਰਾਸ਼ਟਰੀ ਸਟੈਟਿਕਸ ਦਫਤਰ ਦੇ ਅੰਕੜਿਆਂ ਅਨੁਸਾਰ ਕੇਂਦਰੀ ਬੈਂਕ ਨੇ ਪਿਛਲੇ ਮਹੀਨੇ ਵਿਆਜ ਦਰ ਨੂੰ ਇਕ-ਚੌਥਾਈ ਫੀਸਦੀ ਘਟਾ ਕੇ 5 ਫੀਸਦੀ ਕੀਤਾ ਸੀ।
ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਇਸ ਵੀਰਵਾਰ ਨੂੰ ਵਿਆਜ ਦਰਾਂ ਨੂੰ ਸਥਿਰ ਰੱਖਣ ਦਾ ਫੈਸਲਾ ਕਰੇਗਾ। ਹਾਲਾਂਕਿ 30 ਅਕਤੂਬਰ ਨੂੰ ਹੋਣ ਵਾਲੇ ਬਜਟ ਦੇ ਮੱਦੇਨਜ਼ਰ ਬੈਂਕ ਨਵੰਬਰ ’ਚ ਫਿਰ ਤੋਂ ਕਟੌਤੀ ਕਰ ਸਕਦਾ ਹੈ। ਚਾਰਟਰਡ ਅਕਾਊਂਟੈਂਟਸ ਸੰਸਥਾਨ ਦੇ ਅਰਥਸਾਸ਼ਤਰ ਦੇ ਡਾਇਰੈਕਟਰ ਸੁਰੇਨ ਥਿਰੂ ਨੇ ਕਿਹਾ ਕਿ ਵੀਰਵਾਰ ਨੂੰ ਵਿਆਜ ਦਰਾਂ ’ਚ ਕਟੌਤੀ ਦੀ ਸੰਭਾਵਨਾ ਘੱਟ ਹੈ ਕਿਉਂਕਿ ਨੀਤੀ ਕਮੇਟੀ ਦੇ ਜ਼ਿਆਦਾਤਰ ਮੈਂਬਰ ਅਗਲੇ ਮਹੀਨੇ ਦੇ ਬਜਟ ਦੇ ਅਸਰ ਦੀ ਸਮੀਖਿਆ ਕਰਨਾ ਚਾਹੁਣਗੇ।