ਤਿਉਹਾਰੀ ਸੀਜ਼ਨ ’ਚ ਮਹਿੰਗਾਈ ਦਾ ਝਟਕਾ, ਥੋਕ ਮਹਿੰਗਾਈ ਦਰ ਸਤੰਬਰ ’ਚ ਵਧ ਕੇ 1.84 ਫੀਸਦੀ ਹੋਈ

Tuesday, Oct 15, 2024 - 11:55 AM (IST)

ਨਵੀਂ ਦਿੱਲੀ (ਭਾਸ਼ਾ) - ਥੋਕ ਮਹਿੰਗਾਈ ’ਚ ਇਸ ਵਾਰ ਵਾਧਾ ਵੇਖਿਆ ਗਿਆ ਹੈ ਅਤੇ ਇਹ ਪਿਛਲੇ ਮਹੀਨੇ ਯਾਨੀ ਸਤੰਬਰ ’ਚ ਵਧ ਕੇ 1.84 ਫੀਸਦੀ ’ਤੇ ਆ ਗਈ ਹੈ। ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ਇਹ 1.13 ਫੀਸਦੀ ’ਤੇ ਰਹੀ ਸੀ। ਉਥੇ ਹੀ ਸਤੰਬਰ 2024 ’ਚ ਥੋਕ ਮਹਿੰਗਾਈ ਦਰ 0.26 ਫੀਸਦੀ ’ਤੇ ਰਹੀ ਸੀ। ਖੁਰਾਕੀ ਉਤਪਾਦਾਂ ਦੀ ਮਹਿੰਗਾਈ ਦਰ ’ਚ ਵਾਧੇ ਦੌਰਾਨ ਮੁੱਖ ਤੌਰ ’ਤੇ ਇਹ ਮਹਿੰਗਾਈ ਦਰ ਤੇਜ਼ ਹੋਈ ਹੈ। ਹਾਲਾਂਕਿ ਇਹ ਵਾਧਾ ਬਾਜ਼ਾਰ ਮਾਹਿਰਾਂ ਅਤੇ ਹੋਰ ਜਾਣਕਾਰਾਂ ਦੇ ਅੰਦਾਜ਼ੇ ਤੋਂ ਘੱਟ ਰਿਹਾ ਹੈ। ਸਤੰਬਰ ’ਚ ਥੋਕ ਮਹਿੰਗਾਈ ਦਰ 1.90 ਫੀਸਦੀ ’ਤੇ ਆਉਣ ਦਾ ਅੰਦਾਜ਼ਾ ਸੀ।

ਖਾਣ-ਪੀਣ ਦੇ ਸਾਮਾਨ ਦੀ ਮਹਿੰਗਾਈ ਕਿੰਨੀ ਵਧੀ

ਖਾਣ-ਪੀਣ ਦੇ ਸਾਮਾਨ ਦੀ ਮਹਿੰਗਾਈ ਦਰ ਖਾਸ ਤੌਰ ਨਾਲ ਵਧੀ ਹੈ ਅਤੇ 9 ਫੀਸਦੀ ਦੇ ਪਾਰ ਨਿਕਲ ਗਈ ਹੈ। ਇਸ ਸਾਲ ਸਤੰਬਰ ’ਚ ਥੋਕ ਖੁਰਾਕੀ ਮਹਿੰਗਾਈ ਦਰ ਵਧ ਕੇ 9.47 ਫੀਸਦੀ ’ਤੇ ਆ ਗਈ ਹੈ।

ਸਰਕਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਖਾਣ-ਪੀਣ (ਖੁਰਾਕੀ) ਦੀਆਂ ਕੀਮਤਾਂ ਜੋ ਰਿਟੇਲ ਅਤੇ ਥੋਕ ਮਹਿੰਗਾਈ ਦਰ ਦੋਲਾਂ ’ਚ ਬਹੁਤ ਵੇਟੇਜ ਰੱਖਦੀਆਂ ਹਨ, ਉਹ ਸਤੰਬਰ ਦੇ ਮਹੀਨੇ ’ਚ ਖਾਸਾ ਵਾਧਾ ਵਿਖਾ ਚੁੱਕੀਆਂ ਹਨ। ਅਗਸਤ ’ਚ ਜੋ ਥੋਕ ਖੁਰਾਕੀ ਮਹਿੰਗਾਈ ਦਰ 3.26 ਫੀਸਦੀ ਸੀ, ਉਹ ਵਧ ਕੇ ਸਤੰਬਰ ’ਚ 9.47 ਫੀਸਦੀ ਹੋ ਗਈ ਹੈ।

ਸਤੰਬਰ ’ਚ ਘਟੀ ਫਿਊਲ ਐਂਡ ਪਾਵਰ ਸੈਗਮੈਂਟ ਦੀ ਥੋਕ ਮਹਿੰਗਾਈ ਦਰ

ਸਤੰਬਰ ’ਚ ਫਿਊਲ ਐਂਡ ਪਾਵਰ ਦੀਆਂ ਕੀਮਤਾਂ ’ਚ ਗਿਰਾਵਟ ਆਈ ਅਤੇ ਪਿਛਲੇ ਮਹੀਨੇ ’ਚ 0.67 ਫੀਸਦੀ ਦੀ ਤੁਲਣਾ ’ਚ 4.05 ਫੀਸਦੀ ’ਤੇ ਆ ਗਈ, ਜੋ ਵੱਡਾ ਅੰਕੜਾ ਹੈ। ਇਸ ਦੇ ਪਿੱਛੇ ਕਾਰਨ ਹੈ ਕਿ ਚੰਗੇ ਮਾਨਸੂਨ ਦੌਰਾਨ ਦੇਸ਼ ਦੇ ਜ਼ਿਆਦਾਤਰ ਇਲਾਕਿਆਂ ’ਚ ਮੀਂਹ ਹੋਇਆ ਅਤੇ ਮੌਸਮ ਸੁਹਾਉਣਾ ਰਿਹਾ, ਜਿਸ ਕਾਰਨ ਬਿਜਲੀ ਅਤੇ ਈਂਧਨ ਦੋਵਾਂ ਦੀ ਡਿਮਾਂਡ ਘਟ ਰਹੀ। ਇਸ ਡਿਮਾਂਡ ਦੇ ਘਟ ਹੋਣ ਦਾ ਅਸਰ ਥੋਕ ਫਿਊਲ ਐਂਡ ਪਾਵਰ ਸੈਗਮੈਂਟ ਦੀਆਂ ਦਰਾਂ ’ਤੇ ਵੇਖਿਆ ਗਿਆ ਅਤੇ ਇਹ ਹੇਠਾਂ ਆਈਆਂ ਹਨ।

ਇਨ੍ਹਾਂ ਵਸਤਾਂ ਦੇ ਆਧਾਰ ’ਤੇ ਤੈਅ ਹੁੰਦੀ ਹੈ ਮਹਿੰਗਾਈ ਦਰ

ਖੁਰਾਕੀ ਵਸਤਾਂ, ਖੁਰਾਕੀ ਉਤਪਾਦਾਂ, ਮੈਨੂਫੈਕਚਰਿੰਗ, ਮੋਟਰ ਵ੍ਹੀਕਲ, ਟਰੇਲਰਸ ਅਤੇ ਹਾਫ-ਟਰੇਲਰਸ ਦੇ ਕੰਸਟਰੱਕਸ਼ਨ, ਮਸ਼ੀਨਰੀ ਅਤੇ ਇਕਵਿਪਮੈਂਟ ਮੈਨੂਫੈਕਚਰਿੰਗ ਆਦਿ ਦੀਆਂ ਕੀਮਤਾਂ ’ਚ ਵਾਧੇ ਦੌਰਾਨ ਮਹਿੰਗਾਈ ਦਰ ਵੇਖੀ ਗਈ ਹੈ। ਮਹਿੰਗਾਈ ਦੀ ਹੋਲਸੇਲ ਇੰਡੈਕਸ ਗਿਣਤੀ ਅਤੇ ਮਹਿੰਗਾਈ ਦਰ ਦੇ ਸਾਰੀਆਂ ਵਸਤਾਂ ਅਤੇ ਡਬਲਯੂ. ਪੀ. ਆਈ. ਕਾਰਕਾਂ ਦੇ ਆਧਾਰ ’ਤੇ ਥੋਕ ਮਹਿੰਗਾਈ ਦਰ ’ਚ ਵਾਧਾ ਵੇਖਿਆ ਗਿਆ ਹੈ।


Harinder Kaur

Content Editor

Related News