25 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਮਹਿੰਗਾਈ ; ਦੁੱਧ, ਦਾਲ ਛੱਡੋ ਸਭ ਤੋਂ ਵੱਧ ਜੀਰੇ ਨੇ ਮਚਾਈ ਤਬਾਹੀ

Thursday, Jun 29, 2023 - 10:27 AM (IST)

25 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਮਹਿੰਗਾਈ ; ਦੁੱਧ, ਦਾਲ ਛੱਡੋ ਸਭ ਤੋਂ ਵੱਧ ਜੀਰੇ ਨੇ ਮਚਾਈ ਤਬਾਹੀ

ਨਵੀਂ ਦਿੱਲੀ (ਇੰਟ.) – ਦੇਸ਼ ’ਚ ਜਸ਼ਨ ਦਾ ਮਾਹੌਲ ਹੈ। ਵਾਸ਼ਿੰਗਟਨ ਦਾ ਖੁਮਾਰ ਹਾਲੇ ਵੀ ਲੋਕਾਂ ਦੇ ਦਿਲ ਅਤੇ ਦਿਮਾਗ ’ਤੇ ਛਾਇਆ ਹੋਇਆ ਹੈ। ਪ੍ਰਚੂਨ ਮਹਿੰਗਾਈ 25 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜ ਗਈ ਹੈ। ਥੋਕ ਮਹਿੰਗਾਈ -3.50 ਫੀਸਦੀ ਦੇ ਲਗਭਗ ਪੁੱਜ ਗਈ ਹੈ। ਫਿਰ ਵੀ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਇਸ ਵੱਲ ਕਿਸੇ ਦਾ ਧਿਆਨ ਹੀ ਨਹੀਂ ਜਾ ਰਿਹਾ ਹੈ। ਰਸੋਈ ’ਚ ਰੱਖੇ ਦੁੱਧ ਅਤੇ ਦਾਲਾਂ ਦੀਆਂ ਕੀਮਤਾਂ ਹਾਲੇ ਤੱਕ ਘੱਟ ਨਹੀਂ ਹੋਈਆਂ ਹਨ। ਦੁੱਧ ਅਤੇ ਦਾਲ ਤਾਂ ਛੱਡੋ ਰਸੋਈ ਦੀ ਮਸਾਲੇਦਾਨੀ ਵਿਚ ਰੱਖਿਆ ਜੀਰਾ ਮੌਜੂਦਾ ਸਮੇਂ ’ਚ ‘ਹੀਰਾ’ ਬਣ ਚੱਲਿਆ ਹੈ। ਜੀਰੇ ਦੀ ਕੀਮਤ ਅੱਜ 60 ਹਜ਼ਾਰ ਰੁਪਏ ਪ੍ਰਤੀ ਕੁਇੰਟਲ ’ਤੇ ਪੁੱਜ ਗਈ ਹੈ।

ਦੇਸ਼ ਦੀ ਹਰ ਰਸੋਈ ’ਚ 99 ਫੀਸਦੀ ਸਬਜ਼ੀਆਂ ’ਚ ਜੀਰੇ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਅਜਿਹੇ ’ਚ ਉਸ ਦੀਆਂ ਕੀਮਤਾਂ ਹੀ ਅਸਮਾਨ ਛੂਹਣ ਲੱਗੀਆਂ ਤਾਂ ਆਮ ਲੋਕਾਂ ਦਾ ਕੀ ਹੋਵੇਗਾ। ਗੁਜਰਾਤ ਦੀ ਊਂਝਾ ਮੰਡੀ ’ਚ ਜੀਰੇ ਦੀਆਂ ਕੀਮਤਾਂ ’ਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਉੱਝ ਕੁੱਝ ਦਿਨ ਪਹਿਲਾਂ ਜੀਰੇ ਦੀਆਂ ਕੀਮਤਾਂ 67 ਹਜ਼ਾਰ ਨੂੰ ਵੀ ਪਾਰ ਕਰ ਚੁੱਕੀਆਂ ਹਨ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਯਾਤਰੀ ਆਸਾਨੀ ਨਾਲ ਜਮ੍ਹਾਂ ਕਰ ਸਕਣਗੇ ਸਾਮਾਨ, DIAL ਨੇ ਸ਼ੁਰੂ ਕੀਤੀ SBD ਸਹੂਲਤ

9 ਸਾਲਾਂ ’ਚ 500 ਫੀਸਦੀ ਤੋਂ ਵੱਧ ਮਹਿੰਗਾ ਹੋਇਆ ਜੀਰਾ

9 ਸਾਲਾਂ ’ਚ ਜੀਰੇ ਦੀ ਕੀਮਤ ’ਚ 500 ਫੀਸਦੀ ਤੋਂ ਵੱਧ ਦਾ ਉਛਾਲ ਦੇਖਣ ਨੂੰ ਮਿਲ ਚੁੱਕਾ ਹੈ। 2 ਜੂਨ 2014 ਨੂੰ ਜੀਰੇ ਦੀ ਕੀਮਤ 11,120 ਰੁਪਏ ’ਤੇ ਸੀ ਜੋ 22 ਜੂਨ 2023 ਨੂੰ 67,500 ਰੁੁਪਏ ਪ੍ਰਤੀ ਕੁਇੰਟਲ ਨਾਲ ਲਾਈਫ ਟਾਈਮ ਹਾਈ ’ਤੇ ਪੁੱਜ ਗਈ। ਇਸ ਦਾ ਮਤਲਬ ਹੈ ਕਿ ਜੀਰੇ ਦੀਆਂ ਕੀਮਤਾਂ ’ਚ 500 ਫੀਸਦੀ ਤੋ ਵੱਧ ਦਾ ਵਾਧਾ ਹੋ ਚੁੱਕਾ ਹੈ। ਉਂਝ 26 ਜੂਨ ਨੂੰ ਜੀਰੇ ਦੀ ਕੀਮਤ ਊਂਝਾ ਮੰਡੀ ’ਚ 60,125 ਰੁਪਏ ’ਤੇ ਆ ਗਈ। ਇਸ ਲਿਹਾਜ ਨਾਲ ਵੀ ਜੀਰੇ ਦੀਆਂ ਕੀਮਤਾਂ ’ਚ 441 ਫੀਸਦੀ ਦੀ ਤੇਜ਼ੀ ਕਰੀਬ 9 ਸਾਲਾਂ ’ਚ ਦੇਖਣ ਨੂੰ ਮਿਲ ਚੁੱਕੀ ਹੈ। ਉੱਥੇ ਹੀ ਦੂਜੇ ਪਾਸੇ ਵਾਅਦਾ ਬਾਜ਼ਾਰ ਐੱਨ. ਸੀ. ਡੀ. ਈ. ਐਕਸ. ਦੇ ਅੰਕੜਿਆਂ ਮੁਤਾਬਕ ਜੀਰੇ ਦਾ ਅਗਸਤ ਵਾਅਦਾ 58,205 ਰੁਪਏ ਪ੍ਰਤੀ ਕੁਇੰਟਲ ’ਤੇ ਬੰਦ ਹੋਇਆ ਜੋ ਕਾਰੋਬਾਰੀ ਸੈਸ਼ਨ ਦੌਰਾਨ 58,750 ਰੁਪਏ ’ਤੇ ਪਹੁੰਚ ਗਿਆ ਲੀ। ਇਸ ’ਚ ਇਕ ਦਿਨ ਪਹਿਲਾਂ ਦੇ ਮੁਕਾਬਲੇ 5 ਫੀਸਦੀ ਤੋਂ ਵੱਧ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ।

ਬਾਜ਼ਾਰ ਅਧਿਕਾਰੀਆਂ ਮੁਤਾਬਕ ਜੀਰੇ ਦੀ ਕੀਮਤ ’ਚ ਵਾਧੇ ਦਾ ਪ੍ਰਮੁੱਖ ਕਾਰਣ ਮੰਗ ਅਤੇ ਸਪਲਾਈ ਦਰਮਿਆਨ ਅਸੰਤੁਲਨ ਹੈ। ਮਸਾਲੇ ਲਈ ਦੁਨੀਆ ਦੇ ਸਭ ਤੋਂ ਵੱਡੇ ਥੋਕ ਬਾਜ਼ਾਰ ਊਂਝਾ ਏ. ਪੀ. ਐੱਮ. ਸੀ. ਦੇ ਇਕ ਪ੍ਰਮੁੱਖ ਕਮਿਸ਼ਨ ਏਜੰਟ ਸੀਤਾਰਾਮ ਪਟੇਲ ਨੇ ਕਿਹਾ ਕਿ ਇਸ ਸਾਲ ਆਮਦ ਮੰਗ ਦੇ ਮੁਕਾਬਲੇ ਕਰੀਬ 50 ਫੀਸਦੀ ਘੱਟ ਦੇਖਣ ਨੂੰ ਮਿਲੀ ਹੈ, ਜਿਸ ਕਾਰਣ ਵਪਾਰੀਆਂ ਨੂੰ ਕੀਮਤਾਂ ’ਚ ਵਾਧਾ ਕਰਨ ’ਤੇ ਮਜਬੂਰ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਆਮਦਨ ਕਰ ਵਿਭਾਗ ਦੀ ਸਖ਼ਤੀ, ਮੋਟੀ ਰਕਮ ਦਾਨ ਦੇਣ ਵਾਲੀਆਂ ਦੀ ਦੇਣੀ ਪਵੇਗੀ ਜਾਣਕਾਰੀ

ਭਾਰਤ ’ਚ ਹੁੰਦਾ ਹੈ ਦੁਨੀਆ ਦਾ 70 ਫੀਸਦੀ ਜੀਰਾ

ਭਾਰਤ ਦੁਨੀਆ ਦਾ 70 ਫੀਸਦੀ ਜੀਰਾ ਪੈਦਾ ਕਰ ਰਿਹਾ ਹੈ। ਉਸ ਤੋਂ ਬਾਅਦ ਸੀਰੀਆ, ਤੁਰਕੀ, ਸੰਯੁਕਤ ਅਰਬ ਅਮੀਰਾਤ ਅਤੇ ਈਰਾਨ ਵਰਗੇ ਦੂਜੇ ਦੇਸ਼ 30 ਫੀਸਦੀ ਜੀਰੇ ਦਾ ਉਤਪਾਦਨ ਕਰਦੇ ਹਨ। ਉਨ੍ਹਾਂ ’ਚਂ ਕੁੱਝ ਦੇਸ਼ ਗ੍ਰਹਿ ਯੁੱਧ ਅਤੇ ਕੁਦਰਤੀ ਆਫਤਾਂ ਕਾਰਣ ਉਤਪਾਦਨ ’ਚ ਕਮੀ ਦਾ ਸਾਹਮਣਾ ਕਰ ਰਹੇ ਹਨ। ਭਾਰਤ ’ਚ ਜੀਰਾ ਲਗਭਗ 8 ਲੱਖ ਹੈਕਟੇਅਰ ਖੇਤਰ ’ਚ ਉਗਾਇਆ ਜਾਂਦਾ ਹੈ। 2021-22 ਵਿਚ ਕੁੱਲ 7.25 ਲੱਖ ਟਨ ਉਤਪਾਦਨ ’ਚੋਂ ਦੋ ਸੂਬਿਆਂ-ਗੁਜਰਾਤ (4.20 ਲੱਖ ਟਨ) ਅਤੇ ਰਾਜਸਥਾਨ (3.03 ਲਿਟਰ ਲੱਖ ਟਨ) ਦੀ ਸਾਂਝੀ 99.7 ਫੀਸਦੀ ਹਿੱਸੇਦਾਰੀ ਸੀ।

ਇਹ ਵੀ ਪੜ੍ਹੋ : ਦੇਸ਼ ਦੀਆਂ ਖਾਨਾਂ ’ਚੋਂ ਮੁੜ ਨਿਕਲੇਗਾ ਸੋਨਾ, ਸਰਕਾਰੀ ਕੰਪਨੀ ਕਰੇਗੀ 500 ਕਰੋੜ ਦਾ ਨਿਵੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News