ਰਾਜਵੀਰ ਜਵੰਦਾ ਦੇ ਸੋਸ਼ਲ ਮੀਡੀਆ 'ਤੇ ਪਰਿਵਾਰ ਨੇ ਪਾਈ ਭਾਵੁਕ ਪੋਸਟ, ਸਭ ਦੀਆਂ ਅੱਖਾਂ ਹੋਈਆਂ ਨਮ
Wednesday, Oct 15, 2025 - 11:14 AM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ 8 ਅਕਤੂਬਰ ਨੂੰ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਹੁਣ ਉਨ੍ਹਾਂ ਪਰਿਵਾਰ ਵੱਲੋਂ ਗਾਇਕ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਭਾਵੁਕ ਪੋਸਟ ਪਾਈ ਗਈ ਹੈ, ਜਿਸ ਵਿਚ ਰਾਜਵੀਰ ਦੀ ਅੰਤਿਮ ਅਰਦਾਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਹ ਪੋਸਟ ਵੇਖਣ ਮਗਰੋਂ ਉਨ੍ਹਾਂ ਦੇ ਚਾਹੁਣ ਵਾਲਿਆਂ ਦੀਆਂ ਅੱਖਾਂ ਨਮ ਹੋ ਗਈਆਂ।
ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰ ਗਿਆ ਇਕ ਹੋਰ ਮਸ਼ਹੂਰ ਗਾਇਕ ! ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ
ਪੋਸਟ ਵਿਚ ਲਿਖਿਆ ਹੈ, ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਅਤੇ ਤੁਹਾਡੇ ਸਭ ਦੇ ਹਰਮਨ ਪਿਆਰੇ ਰਾਜਵੀਰ ਸਿੰਘ ਜਵੰਦਾ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 8 ਅਕਤੂਬਰ 2025 (ਬੁੱਧਵਾਰ) ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 17 ਅਕਤੂਬਰ 2025, ਦਿਨ ਸ਼ੁੱਕਰਵਾਰ, ਸਮਾਂ: 11 ਵਜੇ ਤੋਂ 1 ਵਜੇ ਤੱਕ ਜ਼ਿਲ੍ਹਾ ਲੁਧਿਆਣਾ ਦੇ ਤਹਿਸੀਲ ਜਗਰਾਉਂ ਦੇ ਪਿੰਡ ਪੋਨਾ ਵਿਖੇ ਹੋਵੇਗੀ। ਸਾਡੀ ਬੇਨਤੀ ਹੈ ਕਿ ਤੁਸੀਂ ਸਮਾਂ ਕੱਢ ਕੇ ਹਾਜ਼ਰੀ ਭਰੋ ਤੇ ਰੂਹਾਨੀ ਅਰਦਾਸ ਵਿਚ ਸ਼ਾਮਲ ਹੋ ਕੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੋ।
ਇਹ ਵੀ ਪੜ੍ਹੋ: ਰਾਨੂ ਮੰਡਲ ਦੀ ਵਿਗੜੀ ਹਾਲਤ, ਘਰ 'ਚ ਨਾ ਰੋਟੀ-ਨਾ ਕੱਪੜਾ, ਪੈ ਗਏ ਕੀੜੇ....
ਦੱਸ ਦੇਈਏ ਕਿ ਦੱਸ ਦੇਈਏ ਕਿ ਗਾਇਕ ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਮੋਟਰਸਾਈਕਲ 'ਤੇ ਸ਼ਿਮਲਾ ਜਾਂਦੇ ਸਮੇਂ ਪਸ਼ੂਆਂ ਨਾਲ ਟੱਕਰ ਮਗਰੋਂ ਗੰਭੀਰ ਜ਼ਖਮੀ ਹੋ ਗਏ ਸਨ। ਇਸ ਹਾਦਸੇ ਵਿੱਚ ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਸੱਟਾਂ ਲੱਗੀਆਂ ਸਨ। ਫੋਰਟਿਸ ਹਸਪਤਾਲ ਵਿੱਚ 11 ਦਿਨਾਂ ਤੱਕ ਚੱਲੇ ਇਲਾਜ ਦੇ ਬਾਵਜੂਦ 8 ਤਸਬੰਰ ਨੂੰ 10.55 ਵਜੇ ਜਵੰਦਾ ਨੂੰ ਹਸਪਤਾਲ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਇੱਕ ਅਧਿਕਾਰਤ ਬਿਆਨ ਵਿੱਚ, ਫੋਰਟਿਸ ਹਸਪਤਾਲ ਨੇ ਪੁਸ਼ਟੀ ਕੀਤੀ ਕਿ ਜਵੰਦਾ ਦੀ ਮੌਤ ਮਲਟੀ-ਆਰਗਨ ਫੇਲ੍ਹ ਹੋਣ ਕਾਰਨ ਹੋਈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਇਕ ਵਾਰ ਫ਼ਿਰ ਦੌੜੀ ਸੋਗ ਦੀ ਲਹਿਰ ! ਮਸ਼ਹੂਰ ਅਦਾਕਾਰ ਦਾ Heart Attack ਨਾਲ ਦਿਹਾਂਤ
ਲੁਧਿਆਣਾ ਦੇ ਜਗਰਾਉਂ ਦੇ ਪੋਨਾ ਪਿੰਡ ਦੇ ਰਹਿਣ ਵਾਲੇ ਜਵੰਦਾ ਆਪਣੇ ਗੀਤਾਂ "ਤੂੰ ਦਿਸ ਪੈਂਦਾ," "ਖੁਸ਼ ਰਿਹਾ ਕਰ," "ਸਰਨੇਮ," "ਆਫਰੀਨ," "ਲੈਂਡਲਾਰਡ," "ਡਾਊਨ ਟੂ ਅਰਥ," ਅਤੇ "ਕੰਗਣੀ" ਲਈ ਵੀ ਜਾਣੇ ਜਾਂਦੇ ਸਨ। ਜਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ ਨਾਲ ਪੰਜਾਬੀ ਫਿਲਮਾਂ "ਸੂਬੇਦਾਰ ਜੋਗਿੰਦਰ ਸਿੰਘ", 2019 ਵਿੱਚ "ਜ਼ਿੰਦ ਜਾਨ" ਅਤੇ 2019 ਵਿੱਚ "ਮਿੰਦੋ ਤਸੀਲਦਾਰਨੀ" ਵਿੱਚ ਕੰਮ ਕੀਤਾ ਸੀ।
ਇਹ ਵੀ ਪੜ੍ਹੋ : Youtuber ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਨਾਲ ਵੀਡੀਓ ਵਾਇਰਲ ! ਪੂਲ 'ਚ ਸ਼ਰੇਆਮ ਹੋਏ ਰੋਮਾਂਟਿਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8