ਇੰਡਸਇੰਡ ਬੈਂਕ ਨੇ ਪਹਿਲਾ ਮੈਟਲ ਕ੍ਰੈਡਿਟ ਕਾਰਡ ਕੀਤਾ ਲਾਂਚ , ਮਿਲਣਗੀਆਂ ਇਹ ਸਹੂਲਤਾਂ

12/18/2020 12:57:40 PM

ਨਵੀਂ ਦਿੱਲੀ — ਨਿੱਜੀ ਖੇਤਰ ਦੇ ਇੰਡਸਇੰਡ ਬੈਂਕ ਨੇ ਵੀਰਵਾਰ ਨੂੰ ਆਪਣਾ ਪਹਿਲਾ ਮੈਟਲ ਕ੍ਰੈਡਿਟ ਕਾਰਡ ਜਾਰੀ ਕੀਤਾ ਹੈ। ਇਹ ਕਾਰਡ ‘ਪਾਇਓਨੀਰ ਹੈਰੀਟੇਜ’ ਦੇ ਨਾਮ ਨਾਲ ਲਾਂਚ ਕੀਤਾ ਗਿਆ ਹੈ। ਇਸ ਕਾਰਡ ਦੀ ਮਦਦ ਨਾਲ ਗਾਹਕਾਂ ਨੂੰ ਯਾਤਰਾ, ਤੰਦਰੁਸਤੀ, ਜੀਵਨ ਸ਼ੈਲੀ ਸਮੇਤ ਕਈ ਵਿਸ਼ੇਸ਼ ਸਹੂਲਤਾਂ ਮਿਲਣਗੀਆਂ। ਇਹ ਕਾਰਡ ਵਿਸ਼ੇਸ਼ ਪੇਸ਼ੇਵਰਾਂ ਨੂੰ ਧਿਆਨ ਵਿਚ ਰੱਖਦਿਆਂ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਕਾਰਡ ਵਰਲਡ ਐਲੀਟ ਪਲੇਟਫਾਰਮ ਦਾ ਵੀ ਇੱਕ ਹਿੱਸਾ ਹੈ। 

ਇਹ ਕ੍ਰੈਡਿਟ ਕਾਰਡ ਬੈਂਕ ਨੇ ਅਲਟਰਾ-ਹਾਈ ਨੈੱਟਵਰਥ ਦੇ ਖ਼ਾਤਾਧਾਰਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਕਾਰਡ ਦੁਨੀਆ ਭਰ ਦੇ ਅਮੀਰ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ : Coca-Cola ਕੰਪਨੀ ਇਕ ਵਾਰ ਫਿਰ ਵੱਡੀ ਛਾਂਟੀ ਕਰਨ ਦੀ ਤਿਆਰੀ 'ਚ, ਜਾਣੋ ਵਜ੍ਹਾ

ਇੰਡਸਇੰਡ ਬੈਂਕ Pioneer Heritage Credit Card ਦੀਆਂ ਵਿਸ਼ੇਸ਼ਤਾਵਾਂ

  • ਇਸ ਕਾਰਡ ’ਤੇ 2.5 ਕਰੋੜ ਦਾ ਨਿੱਜੀ ਹਵਾਈ ਦੁਰਘਟਨਾ ਕਵਰ ਉਪਲਬਧ ਹੋਵੇਗਾ।
  • ਦੇਰ ਨਾਲ ਭੁਗਤਾਨ ਕਰਨ ਦੇ ਚਾਰਜ, ਨਕਦ ਅਡਵਾਂਸ ਫੀਸ ਅਤੇ ਓਵਰ ਲਿਮਟ ਫੀਸ ਉਮਰ ਭਰ ਮੁਫਤ ਹੋਵੇਗੀ।
  • ਅੰਤਰਰਾਸ਼ਟਰੀ ਅਤੇ ਘਰੇਲੂ ਏਅਰਪੋਰਟ ਲਾੳੂਂਜ ਵਿਚ ਮੁਫਤ ਐਂਟਰੀ ਅਣਲਿਮਟਿਡ ਹੋਵੇਗੀ
  • ਜੇ ਸਮਾਨ ਗੁੰਮ ਹੋ ਜਾਂਦਾ ਹੈ, ਤਾਂ ਗ੍ਰਾਹਕਾਂ ਨੂੰ ਇਕ ਲੱਖ ਤੱਕ ਦਾ ਕਵਰ ਮਿਲੇਗਾ।
  • ਯਾਤਰਾ ਦੇ ਦਸਤਾਵੇਜ਼ਾਂ ਦੇ ਨੁਕਸਾਨੇ ਜਾਣ ਦੀ ਸਥਿਤੀ ਲਈ 75 ਹਜ਼ਾਰ ਰੁਪਏ ਦਾ ਬੀਮਾ ਕਵਰ ਹੋਵੇਗਾ।
  • ਬੀਮਾ ਕਵਰ ਕਾਰਡ ਦੀ ਕ੍ਰੈਡਿਟ ਲਿਮਟ ਦੇ ਬਰਾਬਰ ਹੋਵੇਗਾ।
  • ਇਸ ਤੋਂ ਇਲਾਵਾ ਜੇ ਤੁਸੀਂ ਸਾਲਾਨਾ 10 ਲੱਖ ਤੋਂ ਵੱਧ ਖਰਚ ਕਰਦੇ ਹੋ, ਤਾਂ ਫੀਸਾਂ ਦਾ ਭੁਗਤਾਨ ਵੀ ਨਹੀਂ ਕਰਨਾ ਹੋਵੇਗਾ।

ਅਰਜ਼ੀ ਕਿਵੇਂ ਦੇ ਸਕਦੇ ਹੋ

ਜੇ ਤੁਸੀਂ ਇਸ ਕਾਰਡ ਲਈ ਅਰਜ਼ੀ ਦੇਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇੰਡਸਇੰਡ ਬੈਂਕ Pioneer Heritage Credit Card ’ਤੇ ਜਾਣਾ ਪਏਗਾ। ਇਸ ਤੋਂ ਇਲਾਵਾ ਤੁਸੀਂ ਆਪਣੇ ਰਿਲੇਸ਼ਨਸ਼ਿਪ ਮੈਨੇਜਰ ਨਾਲ ਵੀ ਸੰਪਰਕ ਕਰ ਸਕਦੇ ਹੋ।

ਇਹ ਵੀ ਪੜ੍ਹੋ : ਤਿੰਨ ਦਿਨਾਂ ਬਾਅਦ ਫਿਰ ਸਸਤਾ ਹੋਇਆ ਸੋਨਾ, ਚਾਂਦੀ ਵੀ ਡਿੱਗੀ, ਜਾਣੋ ਅੱਜ ਦੀਆਂ ਕੀਮਤਾਂ

ਕ੍ਰੈਡਿਟ ਕਾਰਡਾਂ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਵੈਬਸਾਈਟ ਨੂੰ https://bank.indusind.com/pioneer/personal-banking/cards/pioneer-heritgae-credit-card.html ’ਤੇ ਦੇਖ ਸਕਦੇ ਹੋ।

ਨੋਟ - ਕੀ ਇੰਡਸਇੰਡ ਬੈਂਕ ਵਲੋਂ ਜਾਰੀ ਕੀਤਾ ਗਿਆ ਇਹ ਪਹਿਲਾ ਮੈਟਲ ਕ੍ਰੈਡਿਟ ਕਾਰਡ ਤੁਹਾਡੇ ਲਈ ਲਾਹੇਵੰਦ ਹੈ। ਇਸ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News