ਠੱਪ ਖੜੇ ਜਹਾਜ਼ਾਂ ਨੂੰ ਮੁੜ ਸੰਚਾਲਨ ’ਚ ਲਿਆਉਣ ਲਈ ਠੋਸ ਕਦਮ ਉਠਾ ਰਹੀ ਹੈ ਇੰਡੀਗੋ
Friday, Aug 25, 2023 - 12:21 PM (IST)

ਨਵੀਂ ਦਿੱਲੀ (ਭਾਸ਼ਾ)– ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਸ਼ੇਅਰਧਾਰਕਾਂ ਨੂੰ ਕਿਹਾ ਕਿ ਉਹ ਇੰਜਣ ’ਚ ਸਮੱਸਿਆ ਕਾਰਨ ਕੁੱਝ ਜਹਾਜ਼ਾਂ ਦੇ ਉਡਾਣ ਨਾ ਭਰ ਸਕਣ ਦੀ ਸਥਿਤੀ ਨਾਲ ਨਜਿੱਠਣ ਲਈ ਕਈ ਠੋਸ ਕਦਮ ਉਠਾ ਰਹੀ ਹੈ। ਨਾਲ ਹੀ ਕੰਪਨੀ ਲਈ ਮੁੜ ਹਾਂਪੱਖੀ ਨੈੱਟਵਰਕ ਹਾਸਲ ਕਰਨ ਨੂੰ ਲੈ ਕੇ ਕੰਮ ਜਾਰੀ ਹੈ। ਦੱਸ ਦੇਈਏ ਕਿ ਇੰਡੀਗੋ ਦੀ ਮੂਲ ਕੰਪਨੀ ਇੰਟਰ ਗਲੋਬ ਏਵੀਏਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਪੀਟਰ ਐਲਬਰਸ ਨੇ 20ਵੀਂ ਸਾਲਾਨਾ ਆਮ ਬੈਠਕ ’ਚ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਸ ਦਾ ਟੀਚਾ ਚਾਲੂ ਵਿੱਤੀ ਸਾਲ ’ਚ 10 ਕਰੋੜ ਗਾਹਕਾਂ ਦਾ ਸਵਾਗਤ ਕਰਨ ਦਾ ਹੈ।
ਇਹ ਵੀ ਪੜ੍ਹੋ : ਖੰਡ ਐਕਸਪੋਰਟ ਨੂੰ ਲੈ ਕੇ ਭਾਰਤ ਲੈ ਸਕਦੈ ਵੱਡਾ ਫ਼ੈਸਲਾ, 5 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਮਹਿੰਗਾਈ
ਉਹਨਾਂ ਨੇ ਕਿਹਾ ਕਿ ਕੰਪਨੀ ਦੀ ਘਰੇਲੂ ਬਾਜ਼ਾਰ ਹਿੱਸੇਦਾਰੀ 63 ਫ਼ੀਸਦੀ ਹੈ ਅਤੇ ਉਹ ਆਪਣੇ ਸੰਚਾਲਨ ਨੂੰ ਕੌਮਾਂਤਰੀ ਪੱਧਰ ’ਤੇ ਵਧਾਉਣ ਨੂੰ ਲੈ ਕੇ ਧਿਆਨ ਦੇ ਰਹੀ ਹੈ। ਏਅਰਲਾਈਨ 300 ਤੋਂ ਵੱਧ ਜਹਾਜ਼ਾਂ ਦਾ ਸੰਚਾਲਨ ਕਰੀਦ ਹੈ। ਜਹਾਜ਼ਾਂ ਦੇ ਠੱਪ ਖੜੇ ਰਹਿਣ ਦੇ ਸ਼ੇਅਰਧਾਰਕਾਂ ਦੇ ਸਵਾਲ ਦੇ ਜਵਾਬ ’ਚ ਐਲਬਰਸ ਨੇ ਕਿਹਾ ਕਿ ਸਥਿਤੀ ਨਾਲ ਨਜਿੱਠਣ ਲਈ ਤੁਰਕੀ ਏਅਰਲਾਈਨਜ਼ ਨਾਲ ਸਹਿਯੋਗ ਸਮੇਤ ਕਈ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਜਹਾਜ਼ਾਂ ਦੇ ਉਡਾਣ ਨਾ ਭਰਨ ਦੀ ਸਥਿਤੀ ਨਾਲ ਨਜਿੱਠ ਰਹੇ ਹਾਂ। ਇਸ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕੰਪਨੀ ਦੇ ਕਿੰਨੇ ਜਹਾਜ਼ ਸੰਚਾਲਨ ’ਚ ਨਹੀਂ ਹਨ।
ਇਹ ਵੀ ਪੜ੍ਹੋ : ਲਖਨਊ ਤੋਂ ਸ਼ਾਰਜਾਹ ਜਾ ਰਹੇ ਜਹਾਜ਼ 'ਚ 23 ਸਾਲਾ ਨੌਜਵਾਨ ਨੂੰ ਪਿਆ ਦੌਰਾ, ਜੈਪੁਰ ’ਚ ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8