ਪੁਣੇ ਤੋਂ ਜੈਪੂਰ ਜਾ ਰਹੇ ਇੰਡੀਗੋ ਜਹਾਜ਼ ਦੀ ਮੁੰਬਈ 'ਚ ਐਮਰਜੈਂਸੀ ਲੈਡਿੰਗ

01/16/2020 1:13:39 PM

ਨਵੀਂ ਦਿੱਲੀ — ਇੰਡੀਗੋ ਏਅਰਲਾਈਂਸ ਦੇ ਪੁਣੇ ਤੋਂ ਜੈਪੁਰ ਜਾ ਰਹੇ ਜਹਾਜ਼ 'ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਉਡਾਣ ਭਰਨ ਦੇ ਤੁਰੰਤ ਬਾਅਦ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਸੰਕਟਕਾਲੀਨ ਸਥਿਤੀ ਨੂੰ ਦੇਖਦੇ ਹੋਏ ਜਹਾਜ਼ ਨੂੰ ਤੁਰੰਤ ਮੁੰਬਈ ਲਈ ਡਾਇਵਰਟ ਕਰ ਦਿੱਤਾ ਗਿਆ।

ਅਧਿਕਾਰਕ ਬਿਆਨ ਜਾਰੀ ਕਰਕੇ ਕਿਹਾ ਕਿ ਅੱਜ ਸਵੇਰੇ 4:26 'ਤੇ, ਪੂਣੇ-ਜੈਪੁਰ ਉਡਾਣ (6ਈ-6129) ਲਈ ਪੂਰਨ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਜਿਸ ਨੂੰ 4:43 ਵਜੇ ਵਾਪਸ ਲੈ ਲਿਆ ਗਿਆ। ਇਹ ਫਲਾਈਟ ਸਵੇਰੇ 4:36 ਵਜੇ ਸੁਰੱਖਿਅਤ ਰੂਪ ਨਾਲ ਮੁੰਬਈ ਹਵਾਈ ਅੱਡੇ 'ਤੇ ਉਤਰੀ। ਕੰਪਨੀ ਨੇ ਦੱਸਿਆ ਕਿ ਫਲਾਈਟ ਦੇ ਦੌਰਾਨ ਪਾਇਲਟ ਨੂੰ ਇੰਜਣ ਵਾਇਬ੍ਰੇਸ਼ਨ ਮੈਸੇਜ ਮਿਲਿਆ ਜਿਸ ਨੂੰ ਦੇਖਦੇ ਹੋਏ ਇਸ ਨੂੰ ਸੁਰੱਖਿਅਤ ਮੁੰਬਈ ਹਵਾਈ ਅੱਡੇ 'ਤੇ ਉਤਾਰ ਲਿਆ ਗਿਆ।

ਇੰਡੀਗੋ ਨੇ ਦੱਸਿਆ ਕਿ ਮੁੰਬਈ ਹਵਾਈ ਅੱਡੇ 'ਤੇ ਫਲਾਈਟ ਦੀ ਜਾਂਚ ਚਲ ਰਹੀ ਹੈ। ਸਾਰੇ ਯਾਤਰੀਆਂ ਨੂੰ ਦੂਜੀ ਫਲਾਈਟ ਜ਼ਰੀਏ ਜੈਪੁਰ ਭੇਜਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਿਓ ਜਹਾਜ਼ਾਂ ਨੂੰ ਲੈ ਕੇ ਇੰਡੀਗੋ ਏਅਰਲਾਈਨ ਨੂੰ DGCA ਤੋਂ ਪਹਿਲਾਂ ਹੀ ਚਿਤਾਵਨੀ ਮਿਲ ਚੁੱਕੀ ਹੈ। DGCA ਨੇ ਇੰਡੀਗੋ 'ਚੋਂ ਪੁਰਾਣੇ ਏ-320 ਨਿਓ ਜਹਾਜ਼ਾਂ ਦੇ ਸਥਾਨ 'ਤੇ ਆਪਣੇ ਬੇੜੇ ਵਿਚ ਨਵੇਂ ਏ-320 ਨਿਓ ਜਹਾਜ਼ ਸ਼ਾਮਲ ਕਰਨ ਲਈ ਕਿਹਾ ਹੈ।
 


Related News