ਲੰਮੇ ਰੂਟ ''ਤੇ ਉਡਾਣ ਨਹੀਂ ਭਰ ਸਕਣਗੇ ਇੰਡੀਗੋ, ਜੈੱਟ ਦੇ ਨਵੇਂ ਜਹਾਜ਼

Saturday, Feb 09, 2019 - 07:22 PM (IST)

ਜਲੰਧਰ— ਡਾਇਰੈਕਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਸੁਰੱਖਿਆ ਸਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਇੰਡੀਗੋ ਅਤੇ ਜੈੱਟ ਏਅਰਵੇਜ਼ ਦੇ ਨਵੇਂ ਜਹਾਜ਼ਾਂ ਨੂੰ ਲੰਮੇ ਰੂਟ ਖਾਸ ਕਰ ਕੇ ਵਿਦੇਸ਼ੀ ਹਵਾਈ ਰਸਤਿਆਂ 'ਤੇ ਉਡਾਣ ਭਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਡੀ. ਜੀ. ਸੀ. ਏ. ਨੇ ਬੋਇੰਗ 737-ਮੈਕਸ ਜਹਾਜ਼ ਲਈ ਨਿਯਮਾਂ 'ਚ ਛੋਟ ਦੇਣ ਦੀ ਜੈੱਟ ਏਅਰਵੇਜ਼ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ। ਜੈੱਟ ਏਅਰਵੇਜ਼ ਨੇ ਹਾਲ ਹੀ 'ਚ ਇਸ ਜਹਾਜ਼ ਨੂੰ ਖਰੀਦਿਆ ਹੈ। ਇੰਡੋਨੇਸ਼ੀਆ 'ਚ ਹਾਲ ਹੀ 'ਚ ਬੋਇੰਗ 737-ਮੈਕਸ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਡੀ. ਜੀ. ਸੀ. ਏ. ਨੇ ਸਖਤ ਰੁਖ਼ ਅਖਤਿਆਰ ਕੀਤਾ ਹੈ। ਰੈਗੂਲੇਟਰ ਇਸ ਤੋਂ ਪਹਿਲਾਂ ਪ੍ਰੈਟ ਐਂਡ ਵ੍ਹੀਟਨੀ ਇੰਜਣਾਂ ਨਾਲ ਲੈਸ ਏਅਰਬੱਸ 320 ਨਿਓ ਦੇ ਸੰਚਾਲਨ ਦੀ ਇੰਡੀਗੋ ਦੀ ਅਪੀਲ ਨੂੰ ਖਾਰਿਜ ਕਰ ਚੁੱਕਾ ਹੈ।
ਡੀ. ਜੀ. ਸੀ. ਏ. ਦੇ ਇਕ ਉੱਚ ਅਧਿਕਾਰੀ ਨੇ ਪਛਾਣ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ, ''ਅਸੀਂ ਬੋਇੰਗ 737-ਮੈਕਸ ਲਈ ਐਕਸਟੈਂਡਿਡ ਡਾਇਵਰਜ਼ਨ ਟਾਈਮ ਆਪ੍ਰੇਸ਼ਨਸ (ਈ. ਡੀ. ਟੀ. ਓ.) 'ਚ ਛੋਟ ਦੇਣ ਦੀ ਜੈੱਟ ਏਅਰਵੇਜ਼ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ ਕਿਉਂਕਿ ਅਸੀਂ ਇਸ ਜਹਾਜ਼ ਦੇ ਪ੍ਰਦਰਸ਼ਨ ਨੂੰ ਲੈ ਕੇ ਚਿੰਤਿਤ ਹਾਂ ਅਤੇ ਉਨ੍ਹਾਂ ਦੇ ਸੰਚਾਲਨ 'ਚ ਪਾਬੰਦੀਆਂ ਜਾਰੀ ਰਹਿਣਗੀਆਂ।
ਅਧਿਕਾਰੀ ਨੇ ਕਿਹਾ ਕਿ ਏਅਰਬਅਸ 320 ਨਿਓ ਲਈ ਈ. ਡੀ. ਟੀ. ਓ. ਹੱਦ ਬਰਕਰਾਰ ਰਹੇਗੀ। ਫਿਲਹਾਲ ਦੋਵਾਂ ਜਹਾਜ਼ਾਂ ਲਈ ਈ. ਡੀ. ਟੀ. ਓ. ਦੀ ਹੱਦ 60 ਮਿੰਟ ਹੈ, ਜਿਸ ਦਾ ਮਤਲਬ ਹੈ ਕਿ ਇਹ ਜਹਾਜ਼ ਉਨ੍ਹਾਂ ਹਵਾਈ ਰਸਤਿਆਂ 'ਤੇ ਉਡਾਣ ਭਰ ਸਕਣਗੇ ਜਿਨ੍ਹਾਂ 'ਤੇ 60 ਮਿੰਟ ਦੇ ਅੰਦਰ ਇਕ ਏਅਰਪੋਰਟ ਹੋਵੇਗਾ।


Related News