UPI-PayNow ਸਮਝੌਤਾ : ਭਾਰਤੀ ਹੁਣ ਸਿੰਗਾਪੁਰ ਤੋਂ ਸਿੱਧੇ ਆਪਣੇ ਖਾਤਿਆਂ ''ਚ ਭੇਜ ਸਕਣਗੇ ਪੈਸੇ
Thursday, Jan 11, 2024 - 07:09 PM (IST)
ਨਵੀਂ ਦਿੱਲੀ (ਭਾਸ਼ਾ) - ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਲੋਕ ਹੁਣ ਪ੍ਰਮੁੱਖ ਯੂ.ਪੀ.ਆਈ. ਅਤੇ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.), ਐਕਸਿਸ ਬੈਂਕ ਅਤੇ ICICI ਬੈਂਕ ਵਰਗੇ ਬੈਂਕਾਂ ਦੇ ਐਪਸ ਰਾਹੀਂ ਉਸੇ ਸਮੇਂ ਸਿੰਗਾਪੁਰ ਤੋਂ ਸਿੱਧੇ ਆਪਣੇ ਖ਼ਾਤੇ ਵਿਚ ਧਨ ਪ੍ਰਾਪਤ ਕਰ ਸਕਦੇ ਹਨ। ਇਸ ਸਹੂਲਤ ਦੀ ਵਰਤੋਂ BHIM, PhonePe ਅਤੇ Paytm ਐਪਸ ਦੇ ਉਪਭੋਗਤਾ ਕਰ ਸਕਦੇ ਹਨ।
ਇਹ ਵੀ ਪੜ੍ਹੋ : ਰਾਮ ਮੰਦਰ 'ਚ ਐਂਟਰੀ ਲਈ ਲਾਜ਼ਮੀ ਹੈ ਇਨ੍ਹਾਂ ਨਿਯਮਾਂ ਦੀ ਪਾਲਣਾ, ਇਹ ਚੀਜ਼ਾਂ ਲਿਜਾਉਣ 'ਤੇ ਰਹੇਗੀ ਰੋਕ
ਇਸ ਤੋਂ ਇਲਾਵਾ ਐਕਸਿਸ ਬੈਂਕ, ਡੀਬੀਐਸ ਬੈਂਕ ਇੰਡੀਆ, ਆਈਸੀਆਈਸੀਆਈ ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਐਸਬੀਆਈ ਵਰਗੇ ਬੈਂਕ ਆਪਣੇ ਐਪਸ ਰਾਹੀਂ ਇਹ ਸਹੂਲਤ ਪ੍ਰਦਾਨ ਕਰਦੇ ਹਨ। NPCI ਨੇ ਬਿਆਨ 'ਚ ਕਿਹਾ ਕਿ 'ਥਰਡ ਪਾਰਟੀ ਐਪ ਪ੍ਰੋਵਾਈਡਰਸ' (ਟੀਪੀਏਪੀ) ਅਤੇ ਬੈਂਕ ਐਪਸ ਜਿਵੇਂ ਬੈਂਕ ਆਫ ਬੜੌਦਾ, ਬੈਂਕ ਆਫ ਇੰਡੀਆ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਫੈਡਰਲ ਬੈਂਕ, ਐਚਡੀਐਫਸੀ ਬੈਂਕ, ਆਈਡੀਐਫਸੀ ਫਸਟ ਬੈਂਕ, ਇੰਡਸਇੰਡ ਬੈਂਕ, ਕਰੂਰ ਵੈਸ਼ਿਆ ਬੈਂਕ, ਕੋਟਕ ਮਹਿੰਦਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਾਊਥ ਇੰਡੀਅਨ ਬੈਂਕ ਅਤੇ ਯੂਕੋ ਬੈਂਕ ਵਿੱਚ ਵੀ ਇਹ ਸਹੂਲਤ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਰਾਮ ਦੇ ਨਾਮ ਦਾ ਚੜ੍ਹਿਆ ਰੰਗ ਤੇ ਵਧਿਆ ਕੰਮ, ਲੱਖ ਰੁਪਏ ਤੱਕ ਪਹੁੰਚੀ ਸਾੜ੍ਹੀ ਦੀ ਕੀਮਤ
NPCI ਨੇ ਕਿਹਾ ਕਿ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਅਤੇ ਸਿੰਗਾਪੁਰ ਦੇ PayNow ਵਿਚਕਾਰ ਅੰਤਰ-ਸਰਹੱਦ ਸਮਝੌਤਾ ਭਾਰਤੀਆਂ ਨੂੰ ਪ੍ਰਵਾਸੀਆਂ ਤੋਂ ਸਿੱਧੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਤੁਰੰਤ, ਸੁਰੱਖਿਅਤ ਅਤੇ ਲਾਗਤ-ਪ੍ਰਭਾਵੀ ਧਨ ਟ੍ਰਾਂਸਫਰ ਕਰਨ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। NPCI ਨੇ ਕਿਹਾ ਕਿ ਇਹ ਸਹੂਲਤ 24 ਘੰਟੇ ਉਪਲਬਧ ਹੋਵੇਗੀ।
ਇਹ ਵੀ ਪੜ੍ਹੋ : ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਰਾਮਨਗਰੀ ਦੀ ਪ੍ਰਕਰਮਾ ਨਹੀਂ ਕਰਨਗੇ 'ਰਾਮਲਲਾ', ਜਾਣੋ ਕਿਉਂ ਰੱਦ ਹੋਇਆ ਪ੍ਰੋਗਰਾਮ
ਇਹ ਵੀ ਪੜ੍ਹੋ : DGCA ਨੇ ਜਾਰੀ ਕੀਤੇ ਨਵੇਂ ਨਿਯਮ, ਫਲਾਈਟ ਕਰੂ ਨੂੰ ਮਿਲੇਗਾ ਜ਼ਿਆਦਾ ਆਰਾਮ, ਵਧੇਗੀ ਜਹਾਜ਼ਾਂ ਦੀ ਸੁਰੱਖਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8