ਕਪੂਰਥਲਾ ਦੇ ਇਨ੍ਹਾਂ ਖੇਤਰਾਂ ''ਚ ਭਲਕੇ ਰਹੇਗੀ ਜਨਤਕ ਛੁੱਟੀ, ਨੌਕਰੀ ਕਰਨ ਵਾਲੇ ਵੀ ਲੈ ਸਕਣਗੇ ਵਿਸ਼ੇਸ਼ ਛੁੱਟੀ
Friday, Dec 20, 2024 - 06:27 PM (IST)
ਕਪੂਰਥਲਾ (ਮਹਾਜਨ)- ਪੰਜਾਬ ਵਿਚ ਭਲਕੇ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸੇ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਜਿੱਥੇ-ਜਿੱਥੇ ਵੋਟਾਂ ਪੈਣੀਆਂ ਹਨ, ਉਥੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਅਧਿਸੂਚਨਾ ਮੁਤਾਬਿਕ ਫਗਵਾੜਾ ਨਗਰ ਨਿਗਮ ਅਤੇ ਭਲੁੱਥ, ਬੇਗੋਵਾਲ, ਨਡਾਲਾ ਅਤੇ ਢਿਲਵਾਂ ਨਗਰ ਪੰਚਾਇਤਾਂ ਜਿੱਥੇ 21 ਦਸੰਬਰ ਨੂੰ ਵੋਟਾਂ ਪੈਣੀਆਂ ਹਨ, ਦੀ ਰੈਵੀਨਿਊ ਜਿਊਰੀਡਿਕਸ਼ਨ ( ਅਧਿਕਾਰ ਖੇਤਰ) ਵਿਚ ਸ਼ਨੀਵਾਰ 21 ਦਸੰਬਰ ਦੀ ਜਨਤਕ ਛੁੱਟੀ ਐਲਾਨੀ ਗਈ ਹੈ। ਇਹ ਛੁੱਟੀ ਸਮੇਤ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਅਧੀਨ ਘੋਸ਼ਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ- ਬੱਚਿਆਂ ਦੀਆਂ ਲੱਗਣਗੀਆਂ ਮੌਜਾਂ, ਪੰਜਾਬ 'ਚ 3 ਦਿਨ ਸਕੂਲ ਰਹਿਣਗੇ ਬੰਦ
ਇਸ ਦੇ ਨਾਲ ਹੀ ਜਿਹੜੀਆਂ ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਵਿਚ ਵੋਟਾਂ ਪੈਣੀਆਂ ਹਨ, ਦੇ ਵੋਟਰ ਜੋਕਿ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਵਿਚ ਨੌਕਰੀ ਕਰਦੇ ਹਨ, ਉਹ ਮਿਤੀ 21 ਦਸੰਬਰ ਨੂੰ ਹੋਣ ਵਾਲੀਆਂ ਵੋਟਾਂ ਲਈ ਸਮਰੱਥ ਅਧਿਕਾਰੀ ਨੂੰ ਆਪਣਾ ਵੋਟਰ ਕਾਰਡ ਪੇਸ਼ ਕਰਕੇ ਵਿਸ਼ੇਸ਼ ਛੁੱਟੀ ਲੈ ਸਕਦੇ ਹਨ। ਇਹ ਵਿਸ਼ੇਸ਼ ਛੁੱਟੀ ਉਨ੍ਹਾਂ ਦੇ ਛੁੱਟੀਆਂ ਦੇ ਖ਼ਾਤਿਆਂ ਵਿਚੋਂ ਕੱਟੀ ਨਹੀਂ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ NH 'ਤੇ ਆਸਟ੍ਰੇਲੀਆ ਤੋਂ ਆ ਰਹੇ ਮਾਂ-ਪੁੱਤ ਨਾਲ ਵਾਪਰੀ ਅਣਹੋਣੀ, ਪੁੱਤ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8