ਇਸ ਆਮਦਨ ਵਰਗ ਵਾਲੇ ਭਾਰਤੀ ਲੋਕ ਖ਼ਰੀਦ ਰਹੇ ਸਭ ਤੋਂ ਜ਼ਿਆਦਾ ਸੋਨਾ

Tuesday, Apr 12, 2022 - 03:37 PM (IST)

ਇਸ ਆਮਦਨ ਵਰਗ ਵਾਲੇ ਭਾਰਤੀ ਲੋਕ ਖ਼ਰੀਦ ਰਹੇ ਸਭ ਤੋਂ ਜ਼ਿਆਦਾ ਸੋਨਾ

ਨਵੀਂ ਦਿੱਲੀ – ਦੇਸ਼ ’ਚ ਸਭ ਤੋਂ ਜ਼ਿਆਦਾ ਸੋਨਾ ਖ਼ਰੀਦਣ ਵਾਲੇ 2 ਤੋਂ 10 ਲੱਖ ਰੁਪਏ ਦੀ ਤਨਖਾਹ ਵਰਗ ਵਾਲੇ ਪਰਿਵਾਰ ਹਨ। ਬਿਤੇ ਪੰਜ ਸਾਲ ਦੌਰਾਨ ਦੇਸ਼ ’ਚ ਸੋਨੇ ਦੀ ਖ਼ਰੀਦ ’ਚ ਔਸਤ 56 ਫ਼ੀਸਦੀ ਹਿੱਸੇਦਾਰੀ ਇਸ ਪਰਿਵਾਰ ਵਾਲਿਆਂ ਦੀ ਰਹੀ ਹੈ। ਆਈ.ਆਈ.ਐਮ ਅਹਿਮਦਾਬਾਦ ਇੰਡੀਆ ਗੋਲਡ ਪਾਲਿਸੀ ਸੈਂਟਰ (ਆਈ.ਜੀ.ਪੀ.ਸੀ) ਇਕ ਰਿਪੋਰਟ ਨਾਲ ਇਕ ਜਾਣਕਾਰੀ ਸਾਹਮਣੇ ਆਈ ਹੈ।

ਦੇਸ਼’ਚ ਸਭ ਤੋਂ ਜ਼ਿਆਦਾ ਸੋਨੇ ਦੀ ਖ਼ਰੀਦਦਾਰੀ ਵਿਆਹ ਲਈ ਕੀਤੀ ਜਾਂਦੀ ਹੈ। ਬੀਤੇ ਪੰਜ ਸਾਲ ’ਚ 43 ਫ਼ੀਸਦੀ ਸੋਨੇ ਦੀ ਖ਼ਰੀਦਦਾਰੀ ਇਸੇ ਮਕਸਦ ਨਾਲ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਸੋਨਾ ਖ਼ਰੀਦਣ ਲਈ ਹਮੇਸ਼ਾ ਕੋਈ ਮਕਸਦ ਹੋਣਾ ਜ਼ਰੂਰੀ ਨਹੀਂ ਹੈ। 31 ਫ਼ੀਸਦੀ ਪਰਿਵਾਰਾਂ ਨੇ ਬਿਨਾਂ ਕਿਸੇ ਖਾਸ ਮੌਕੇ ਦੇ ਸੋਨਾ ਖਰੀਦੀਆ ਹੈ। ਰਿਪੋਰਟ ਮੁਤਾਬਕ 75 ਫ਼ੀਸਦੀ  ਤੋਂ ਜ਼ਿਆਦਾ ਭਾਰਤੀ ਪਰਿਵਾਰ ਨਿਵੇਸ਼ ਜਾਂ ਦਿਖਾਵੇ ਲਈ ਵੀ ਸੋਨਾ ਰੱਖਣਾ ਚਾਹੁੰਦੇ ਹਨ। ਸੋਨੇ ਦੀ ਖ਼ਪਤ  ਅਮੀਰ ਪਰਿਵਾਰਾਂ ’ਚ ਜ਼ਿਆਦਾ ਹੈ। ਪਰ ਕੁਲ ਖ਼ਪਤ ਸਭ ਤੋਂ ਜ਼ਿਆਦਾ ਮੱਧ ਵਰਗ ਦੇ ਪਰਿਵਾਰ ਵਾਲਿਆਂ ਦੀ ਹੈ। ਦੇਸ਼ ’ਚ ਤਨਖਾਰ ਵੱਧਣ ਦੇ ਨਾਲ -ਨਾਲ ਲੋਕਾਂ ਦੀ ਸੋਨਾ ਰੱਖਣ ਦੀ ਵੀ ਚਾਹਤ ਵੱਧ ਰਹੀ ਹੈ।

ਤੇਜ਼ ਸ਼ਹਿਰੀਕਰਨ ਦੇ ਨਾਲ ਵਧੀ ਰਹੀ ਸੋਨੇ ਦੀ ਮੰਗ

ਸ਼ਹਿਰੀਕਰਨ ਦੇ ਨਾਲ-ਨਾਲ ਸੋਨੇ ਦੀ ਮੰਗ ਵੀ ਵੱਧ ਰਹੀ ਹੈ। 2021 ਤੱਕ ਬਿਤੇ ਪੰਜ ਸਾਲਾਂ ’ਚ ਦੇਸ਼ ’ਚ ਜਿਨੀਂ ਵੀ ਸੋਨੇ ਦੀ ਖ਼ਪਤ ਹੋਈ ਹੈ। ਉਸ ’ਚ 70ਫੀਸਦੀ ਹਿੱਸੇਦਾਰੀ ਸ਼ਹਿਰੀ ਪਰਿਵਾਰਾਂ ਦੀ ਰਹੀ ਹੈ।

ਜੀ.ਐੱਸ.ਟੀ ਬੇਅਸਰ ,90 ਫ਼ੀਸਦੀ ਪੇਮੈਂਟ ਕੈਸ਼ ’ਚ ਕੀਤੀ

1ਜੁਲਾਈ 2017 ਨੂੰ ਲਾਗੂ ਹੋਏ ਜੀ.ਐੱਸ.ਟੀ ਦਾ ਸੋਨੇ ਦੀ ਖ਼ਪਤ ’ਤੇ ਕੋਈ ਅਸਰ ਨਹੀਂ ਹੋਇਆ। ਸਰਵੇ ’ਚ ਸ਼ਾਮਲ 74 ਫ਼ੀਸਦੀ ਪਰਿਵਾਰਾਂ ਨੇ ਬਿਤੇ ਪੰਜ ਸਾਲਾਂ ’ਚ ਸੋਨਾ ਖਰੀਦੀਆ ਹੈ। ਜ਼ਿਕਰਯੋਗ ਹੈ ਕਿ 90 ਫ਼ੀਸਦੀ ਲੋਕਾਂ ਨੇ ਕੈਸ਼ ਪੇਮੈਂਟ ਕੀਤੀ ਹੈ।

ਵਿਤੀ ਸਾਲ 2021-2022 ’ਚ 33 ਫ਼ੀਸਦੀ ਵੱਧਿਆ ਸੋਨਾ  ਦੀ ਕੀਮਤ

ਦੇਸ਼ ’ਚ ਸੋਨੇ ਦੀ ਖ਼ਪਤ ਵਿਤੀ ਸਾਲ (2021-2022) ਇਸ ਦੀ ਕੀਮਤ 33.34 ਫ਼ੀਸਦੀ ਵੱਧ ਕੇ 46 ਅਰਬ ਡਾਲਰ (3.5 ਲੱਖ ਕਰੋੜ ਰੁਪਏ ) ਹੋ ਗਈ ਹੈ। ਇਸ ’ਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਜਵੈਲਰੀ ਇੰਡਸਟਰੀ ਦੀ ਹੋਈ ਹੈ।


author

Harinder Kaur

Content Editor

Related News