ਮਿਡਲ ਈਸਟ ਤਣਾਅ ਦੇ ਬਾਵਜੂਦ ਹਰੇ ਨਿਸ਼ਾਨ ਨਾਲ ਖੁੱਲ੍ਹਿਆ ਭਾਰਤੀ ਸ਼ੇਅਰ ਬਾਜ਼ਾਰ ! ਨਿਵੇਸ਼ਕਾਂ ਦਾ ਘਟਿਆ ਡਰ
Wednesday, Jun 10, 2026 - 10:26 AM (IST)
ਨਵੀਂ ਦਿੱਲੀ- ਮਿਡਲ ਈਸਟ 'ਚ ਮੁੜ ਤਣਾਅਪੂਰਨ ਹਾਲਾਤ ਪੈਦਾ ਹੋਣ ਤੇ ਇਰਾਨ ਵੱਲੋਂ ਅਮਰੀਕੀ-ਇਜ਼ਰਾਈਲੀ ਟਿਕਾਣਿਆਂ 'ਤੇ ਹੋਏ ਹਮਲਿਆਂ ਦੇ ਬਾਵਜੂਦ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਲਗਭਗ 300 ਅੰਕਾਂ ਦੇ ਉਛਾਲ ਨਾਲ 74,212 'ਤੇ ਵਪਾਰ ਕਰ ਰਿਹਾ ਹੈ, ਜਦਕਿ ਨਿਫ਼ਟੀ 80 ਦੇ ਕਰੀਬ ਅੰਕ ਚੜ੍ਹ ਕੇ 23,313'ਤੇ ਕਾਰੋਬਾਰ ਰਿਹਾ ਹੈ।
ਆਮ ਤੌਰ 'ਤੇ ਖਾੜੀ ਦੇਸ਼ਾਂ ਵਿੱਚ ਜੰਗ ਦੇ ਹਾਲਾਤ ਬਣਨ ਨਾਲ ਕੱਚੇ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਜਾਂਦੀਆਂ ਹਨ, ਜੋ ਭਾਰਤ ਵਰਗੇ ਵੱਡੇ ਆਯਾਤਕ ਦੇਸ਼ ਲਈ ਚਿੰਤਾਜਨਕ ਹੁੰਦਾ ਹੈ। ਪਰ ਇਸ ਵਾਰ ਤਣਾਅ ਦੇ ਬਾਵਜੂਦ ਬ੍ਰੈਂਟ ਕਰੂਡ ਦੀ ਕੀਮਤ 93 ਡਾਲਰ ਪ੍ਰਤੀ ਬੈਰਲ ਦੇ ਅਹਿਮ ਪੱਧਰ ਤੋਂ ਹੇਠਾਂ ਹੀ ਸਥਿਰ ਰਹੀ, ਜਿਸ ਕਾਰਨ ਨਿਵੇਸ਼ਕਾਂ 'ਚ ਘਬਰਾਹਟ ਨਹੀਂ ਫੈਲੀ। ਬਾਜ਼ਾਰ ਨੂੰ ਸੰਭਾਲਣ ਵਿੱਚ ਰੱਖਿਆ ਸੈਕਟਰਾਂ ਨੇ ਵੀ ਵੱਡੀ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ- ਭਾਰਤ ਨੇ ਪਹਿਲੀ ਵਾਰ ਤਾਇਨਾਤ ਕਰ 'ਤੇ LIVE ਪ੍ਰਮਾਣੂ ਹਥਿਆਰ ! ਦੁਸ਼ਮਣਾਂ ਦੇ ਸੁੱਕੇ ਸਾਹ
ਸੈਂਸੈਕਸ ਵਿੱਚ ਹਿੰਦੁਸਤਾਨ ਯੂਨੀਲੀਵਰ 2.36 ਫ਼ੀਸਦੀ ਦੀ ਤੇਜ਼ੀ ਨਾਲ ਸਭ ਤੋਂ ਅੱਗੇ ਰਿਹਾ। ਇਸ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ਼, ਕੋਟਕ ਮਹਿੰਦਰਾ ਬੈਂਕ, ਸਟੇਟ ਬੈਂਕ (SBI) ਅਤੇ ਆਈ.ਸੀ.ਆਈ.ਸੀ.ਆਈ. (ICICI) ਬੈਂਕ ਦੇ ਸ਼ੇਅਰਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ।
ਮਾਹਿਰਾਂ ਮੁਤਾਬਕ, ਨਿਵੇਸ਼ਕ ਇਸ ਗੱਲ 'ਤੇ ਭਰੋਸਾ ਜਤਾ ਰਹੇ ਹਨ ਕਿ ਇਹ ਮੌਜੂਦਾ ਤਣਾਅ ਲੰਬੇ ਸਮੇਂ ਦੀ ਗਲੋਬਲ ਸਪਲਾਈ ਚੇਨ ਨੂੰ ਪ੍ਰਭਾਵਿਤ ਨਹੀਂ ਕਰੇਗਾ। ਜਦੋਂ ਤੱਕ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਪਾਰ ਨਹੀਂ ਕਰਦੀਆਂ, ਉਦੋਂ ਤੱਕ ਬਾਜ਼ਾਰ ਵਿੱਚ ਵੱਡੀ ਗਿਰਾਵਟ ਦੀ ਸੰਭਾਵਨਾ ਘੱਟ ਹੈ। ਹਾਲਾਂਕਿ ਸ਼ੁਰੂਆਤੀ ਕਾਰੋਬਾਰ 'ਚ ਭਾਰਤੀ ਸ਼ੇਅਰ ਮਾਰਕੀਟ ਉਤਾਂਹ ਵੱਲ ਗਈ ਹੈ, ਪਰ ਮਿਡਲ ਈਸਟ ਦੇ ਹਾਲਾਤ ਮੁਤਾਬਕ ਇਸ 'ਚ ਵੱਡਾ ਉਤਾਰ-ਚੜ੍ਹਾਅ ਵੀ ਆ ਸਕਦਾ ਹੈ। ਫਿਲਹਾਲ ਨਿਵੇਸ਼ਕਾਂ ਦੀ ਨਜ਼ਰ ਮਿਡਲ ਈਸਟ ਦੇ ਤਣਾਅ 'ਤੇ ਬਣੀ ਰਹੇਗੀ।
ਇਹ ਵੀ ਪੜ੍ਹੋ- ਹੁਣ 'ਪੱਕਿਆਂ' ਦੀ ਨਾਗਰਿਕਤਾ ਰੱਦ ਕਰਨ ਲੱਗਾ ਅਮਰੀਕਾ ! ਭਾਰਤੀ ਸਣੇ 17 ਖ਼ਿਲਾਫ਼ ਸ਼ੁਰੂ ਹੋਈ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
