ਜੰਗ ਖ਼ਤਮ ਹੁੰਦਿਆਂ ਹੀ ਬਾਜ਼ਾਰ ''ਚ ਪਰਤੀ ਖੁਸ਼ੀ ! ਖੁੱਲ੍ਹਦੇ ਸਾਰ ਹੀ 1000 ਅੰਕਾਂ ਦੀ ਛਲਾਂਗ ਮਾਰ ਗਿਆ Sensex

Monday, Jun 15, 2026 - 09:38 AM (IST)

ਜੰਗ ਖ਼ਤਮ ਹੁੰਦਿਆਂ ਹੀ ਬਾਜ਼ਾਰ ''ਚ ਪਰਤੀ ਖੁਸ਼ੀ ! ਖੁੱਲ੍ਹਦੇ ਸਾਰ ਹੀ 1000 ਅੰਕਾਂ ਦੀ ਛਲਾਂਗ ਮਾਰ ਗਿਆ Sensex

ਨਵੀਂ ਦਿੱਲੀ- ਅਮਰੀਕਾ-ਇਰਾਨ ਵਿਚਾਲੇ ਲੰਬੇ ਸਮੇਂ ਤੱਕ ਚੱਲੀ ਭਿਆਨਕ ਜੰਗ ਮਗਰੋਂ ਅੱਜ ਆਖ਼ਿਰਕਾਰ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ ਹੋ ਗਿਆ ਹੈ। ਦੋਵਾਂ ਧਿਰਾਂ ਦੇ ਇਸ ਐਲਾਨ ਮਗਰੋਂ ਭਾਰਤ ਸਣੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। 

ਸੋਮਵਾਰ ਨੂੰ ਖੁੱਲ੍ਹਦੇ ਸਾਰ ਹੀ ਭਾਰਤੀ ਸ਼ੇਅਰ ਮਾਰਕੀਟ ਨੇ ਵੀ ਵੱਡੀ ਛਲਾਂਗ ਮਾਰੀ ਹੈ। ਸੈਂਸੈਕਸ ਖੁੱਲ੍ਹਦੇ ਸਾਰ ਹੀ 1,000 ਅੰਕ ਤੋਂ ਵੀ ਵੱਡਾ ਵਾਧਾ ਲੈ ਕੇ 76,580 ਦੇ ਨੇੜੇ ਟ੍ਰੇਡ ਕਰ ਰਿਹਾ ਹੈ, ਜਦਕਿ ਨਿਫਟੀ ਵੀ 300 ਤੋਂ ਵੱਧ ਅੰਕਾਂ ਦੇ ਉਛਾਲ ਨਾਲ 24,000 ਦੇ ਨੇੜੇ ਚੱਲ ਰਿਹਾ ਹੈ। 

ਇਹ ਵੀ ਪੜ੍ਹੋ- ਰੋਮਾਨੀਆ 'ਚ ਭਾਰਤੀ ਨੌਜਵਾਨ ਨੇ ਕੀਤਾ ਦਲੇਰੀ ਵਾਲਾ ਕੰਮ ! Impress ਹੋ ਕੇ ਸਰਕਾਰ ਨੇ ਦਿੱਤੀ PR

ਜ਼ਿਕਰਯੋਗ ਹੈ ਕਿ ਅਮਰੀਕਾ-ਇਰਾਨ ਦੀ ਜੰਗ ਕਾਰਨ ਭਾਰਤ ਸਣੇ ਦੁਨੀਆ ਭਰ ਦੀ ਆਰਥਿਕਤਾ ਲੀਹੋਂ ਲਹਿੰਦੀ ਜਾ ਰਹੀ ਸੀ, ਜਿਸ ਕਾਰਨ ਨਿਵੇਸ਼ਕਾਂ 'ਚ ਲਗਾਤਾਰ ਡਰ ਦਾ ਮਾਹੌਲ ਬਣਿਆ ਹੋਇਆ ਸੀ। ਇਸ ਦਾ ਸਭ ਤੋਂ ਵੱਡਾ ਕਾਰਨ ਹੋਰਮੁਜ਼ ਲਾਂਘੇ ਦਾ ਬੰਦ ਹੋਣਾ ਸੀ, ਜਿਸ ਕਾਰਨ ਦੁਨੀਆ ਭਰ 'ਚ ਤੇਲ-ਗੈਸ ਦੀ ਕਮੀ ਹੋਣ ਕਾਰਨ ਕੀਮਤਾਂ ਅਸਮਾਨੀਂ ਪਹੁੰਚ ਗਈਆਂ ਸਨ। 

ਹੁਣ ਸ਼ਾਂਤੀ ਸਮਝੌਤੇ ਦੇ ਐਲਾਨ ਮਗਰੋਂ ਭਾਰਤ ਸਣੇ ਸਾਰੀ ਦੁਨੀਆ ਦੇ ਨਿਵੇਸ਼ਕਾਂ ਨੇ ਸੁੱਖ ਦਾ ਸਾਹ ਲਿਆ ਹੈ, ਜਿਸ ਕਾਰਨ ਬਾਜ਼ਾਰ 'ਚ ਮੁੜ ਰੌਣਕ ਪਰਤ ਆਈ ਹੈ। ਜੰਗਬੰਦੀ ਦੇ ਐਲਾਨ ਦਾ ਅਸਰ ਪਹਿਲੇ ਹੀ ਦਿਨ ਦੁਨੀਆ ਭਰ ਦੇ ਬਾਜ਼ਾਰਾਂ 'ਚ ਦੇਖਣ ਨੂੰ ਮਿਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਬਾਜ਼ਾਰ ਦੀ ਇਹ ਸਥਿਰਤਾ ਕਦੋਂ ਤੱਕ ਬਣੀ ਰਹਿੰਦੀ ਹੈ। ਦੋਵੇਂ ਧਿਰਾਂ ਆਪਣੀ ਜ਼ੁਬਾਨ 'ਤੇ ਕਾਇਮ ਰਹਿੰਦੀਆਂ ਹਨ ਜਾਂ ਦੁਬਾਰਾ ਹਮਲੇ ਸ਼ੁਰੂ ਹੋ ਜਾਣਗੇ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News