RBI ਨੇ ਵੇਚਿਆ 1.14 ਲੱਖ ਕਰੋੜ ਦਾ ਸੋਨਾ! ਆ ਗਈ ਸਰਕਾਰ ਦੀ ਸਫਾਈ, ਜਾਣੋ ਪੂਰੀ ਖਬਰ

Wednesday, Jun 03, 2026 - 01:45 PM (IST)

RBI ਨੇ ਵੇਚਿਆ 1.14 ਲੱਖ ਕਰੋੜ ਦਾ ਸੋਨਾ! ਆ ਗਈ ਸਰਕਾਰ ਦੀ ਸਫਾਈ, ਜਾਣੋ ਪੂਰੀ ਖਬਰ

ਬਿਜ਼ਨੈੱਸ ਡੈਸਕ - ਮੰਗਲਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਆਰ.ਬੀ.ਆਈ. ਨੇ ਚੁੱਪ-ਚਾਪ 12 ਬਿਲੀਅਨ ਡਾਲਰ ਦਾ ਸੋਨਾ ਵੇਚ ਦਿੱਤਾ ਹੈ ਭਾਰਤੀ ਕਰੰਸੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਲਗਭਗ 1.14 ਲੱਖ ਕਰੋੜ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੇਂਦਰੀ ਬੈਂਕ ਨੇ ਇਹ ਸੋਨਾ 22 ਮਈ ਨੂੰ ਖਤਮ ਹੋਣ ਵਾਲੇ ਦੋ ਹਫ਼ਤਿਆਂ ਦੀ ਮਿਆਦ ਦੇ ਅੰਦਰ ਵੇਚ ਦਿੱਤਾ ਹੈ। ਸਰਕਾਰ ਨੇ ਹੁਣ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਇਸ ਦਾਅਵੇ 'ਚ ਕੋਈ ਸੱਚਾਈ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਝੂਠੀ ਖ਼ਬਰ ਹੈ।

ਇਕ ਬਿਆਨ 'ਚ, ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਰਿਪੋਰਟ 'ਚ ਕੋਈ ਸੱਚਾਈ ਨਹੀਂ ਹੈ। ਆਰਬੀਆਈ ਦੇ ਅਨੁਸਾਰ, ਸਤੰਬਰ 2025 ਦੇ ਅੰਤ 'ਚ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਸੋਨੇ ਦਾ ਹਿੱਸਾ 13.92 ਫੀਸਦੀ ਸੀ। ਇਹ ਅੰਕੜਾ 31 ਮਾਰਚ, 2026 ਤੱਕ ਵਧ ਕੇ 16.70 ਫੀਸਦੀ ਹੋ ਗਿਆ ਅਤੇ 22 ਮਈ, 2026 ਤੱਕ 16.85 ਫੀਸਦੀ ਤੱਕ ਪਹੁੰਚ ਗਿਆ। ਆਰ.ਬੀ.ਆਈ. ਨੇ ਆਪਣੇ ਮਾਸਿਕ ਬੁਲੇਟਿਨ 'ਚ ਆਪਣੇ ਭੌਤਿਕ ਸੋਨੇ ਦੇ ਸਟਾਕ ਬਾਰੇ ਵੀ ਜਾਣਕਾਰੀ ਦਿੱਤੀ ਹੈ। ਆਰ.ਬੀ.ਆਈ. ਦੇ ਅਨੁਸਾਰ, ਇਸਦਾ ਸੋਨਾ ਸਟਾਕ 880.52 ਟਨ 'ਤੇ ਬਣਿਆ ਹੋਇਆ ਹੈ।

ਹਾਲਾਂਕਿ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਰਿਜ਼ਰਵ ਬੈਂਕ ਨੇ ਪੱਛਮੀ ਏਸ਼ੀਆ 'ਚ ਚੱਲ ਰਹੇ ਤਣਾਅ ਤੋਂ ਭਾਰਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਅਤੇ ਆਪਣੀਆਂ ਵਿਦੇਸ਼ੀ ਮੁਦਰਾ ਸੰਪਤੀਆਂ ਦੀ ਰੱਖਿਆ ਲਈ ਆਪਣੇ ਸੋਨੇ ਦੇ ਭੰਡਾਰ ਦਾ ਇਕ ਹਿੱਸਾ ਵੇਚ ਦਿੱਤਾ ਹੈ। ਰਿਪੋਰਟ ਦੇ ਅਨੁਸਾਰ, ਮਾਰਚ ਦੇ ਅੰਤ ਤੱਕ, ਆਰਬੀਆਈ ਕੋਲ 880.52 ਮੀਟ੍ਰਿਕ ਟਨ ਸੋਨਾ ਸੀ, ਜਿਸ 'ਚੋਂ 77% ਘਰੇਲੂ ਤਿਜੋਰੀਆਂ 'ਚ ਸਟੋਰ ਕੀਤਾ ਗਿਆ ਸੀ। ਛੇ ਮਹੀਨੇ ਪਹਿਲਾਂ, ਸਿਰਫ 66% ਸੋਨਾ ਭਾਰਤ ਦੇ ਅੰਦਰ ਰੱਖਿਆ ਗਿਆ ਸੀ। ਵਿਦੇਸ਼ਾਂ 'ਚ ਰੱਖੇ ਗਏ ਭਾਰਤ ਦੇ ਜ਼ਿਆਦਾਤਰ ਸੋਨੇ ਨੂੰ ਬੈਂਕ ਆਫ਼ ਇੰਗਲੈਂਡ ਅਤੇ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ 'ਚ ਜਮ੍ਹਾ ਕੀਤਾ ਜਾਂਦਾ ਹੈ।
  
 


author

Sunaina

Content Editor

Related News