Gold imports ''ਚ 34% ਦਾ ਵਾਧਾ ਤੇ ਚਾਂਦੀ ਦਾ ਆਯਾਤ 86% ਘਟਿਆ

Tuesday, Jun 16, 2026 - 03:19 PM (IST)

Gold imports ''ਚ 34% ਦਾ ਵਾਧਾ ਤੇ ਚਾਂਦੀ ਦਾ ਆਯਾਤ 86% ਘਟਿਆ

ਬਿਜ਼ਨੈੱਸ ਡੈਸਕ - ਦੇਸ਼ ’ਚ ਸੋਨੇ ਦੀ ਦਰਾਮਦ ਮਈ ’ਚ ਸਾਲਾਨਾ ਆਧਾਰ ’ਤੇ 34 ਫੀਸਦੀ ਵਧ ਕੇ 3.41 ਅਰਬ ਡਾਲਰ ’ਤੇ ਪਹੁੰਚ ਗਈ, ਜਦੋਂ ਕਿ ਇਸੇ ਮਿਆਦ ’ਚ ਚਾਂਦੀ ਦੀ ਦਰਾਮਦ ’ਚ 86.65 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਵਣਜ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਸਰਕਾਰ ਨੇ ਕੀਮਤੀ ਧਾਤਾਂ ’ਤੇ ਇੰਪੋਰਟ ਡਿਊਟੀ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ, ਜੋ 13 ਮਈ ਤੋਂ ਲਾਗੂ ਹੋਈ।

ਇਹ ਵੀ ਪੜ੍ਹੋ :  ਡਿੱਗਦੇ-ਡਿੱਗਦੇ 6 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਸੋਨੇ ਦੀ ਕੀਮਤ, ਜਾਣੋ ਕੀਮਤੀ ਧਾਤਾਂ ਦੇ ਭਾਅ

ਵਣਜ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਮਿਆਦ ’ਚ ਚਾਂਦੀ ਦੀ ਦਰਾਮਦ ਘਟ ਕੇ 7.55 ਕਰੋੜ ਡਾਲਰ ਰਹਿ ਗਈ। ਸੋਨੇ ਦੀ ਦਰਾਮਦ ’ਚ ਵਾਧੇ ਕਾਰਨ ਮਈ ’ਚ ਦੇਸ਼ ਦਾ ਵਪਾਰ ਘਾਟਾ ਵਧ ਕੇ 28.21 ਅਰਬ ਡਾਲਰ ਹੋ ਗਿਆ। ਸਵਿਟਜ਼ਰਲੈਂਡ ਸੋਨਾ ਦਰਾਮਦ ਦਾ ਸਭ ਤੋਂ ਵੱਡਾ ਸੋਮਾ ਬਣਿਆ ਹੋਇਆ ਹੈ, ਜਿਸ ਦੀ ਹਿੱਸੇਦਾਰੀ ਲੱਗਭਗ 40 ਫੀਸਦੀ ਹੈ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (16 ਫੀਸਦੀ ਤੋਂ ਵੱਧ) ਅਤੇ ਦੱਖਣ ਅਫਰੀਕਾ (ਲੱਗਭਗ 10 ਫੀਸਦੀ) ਦਾ ਸਥਾਨ ਹੈ। ਸਵਿਟਜ਼ਰਲੈਂਡ ਤੋਂ ਮਈ ’ਚ ਸੋਨੇ ਦੀ ਦਰਾਮਦ 57.73 ਫੀਸਦੀ ਘਟ ਗਈ, ਜਦੋਂ ਕਿ ਮਾਲੀ ਸਾਲ 2026-27 ਦੇ ਪਹਿਲੇ 2 ਮਹੀਨਿਆਂ ’ਚ ਇਸ ’ਚ 20.34 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਕੀਮਤੀ ਧਾਤਾਂ ਦੇਸ਼ ਦੀ ਕੁਲ ਦਰਾਮਦ ਦਾ 5 ਫੀਸਦੀ ਤੋਂ ਵੱਧ ਹਿੱਸਾ ਰੱਖਦੀਆਂ ਹਨ।

ਇਹ ਵੀ ਪੜ੍ਹੋ : ਕ੍ਰਿਤੀ ਸੈਨਨ ਤੇ ਉਸਦੇ ਪਰਿਵਾਰ ਨੇ ਕਮਾਇਆ ਦੁੱਗਣਾ ਮੁਨਾਫ਼ਾ, ਮੁੰਬਈ ਦੇ ਅੰਧੇਰੀ 'ਚ ਵੇਚੇ ਚਾਰ ਅਪਾਰਟਮੈਂਟ

ਸੋਨੇ ਦੀ ਦਰਾਮਦ ਅਪ੍ਰੈਲ-ਮਈ 2026-27 ਦੌਰਾਨ 60.14 ਫੀਸਦੀ ਵਧ ਕੇ 9.04 ਅਰਬ ਡਾਲਰ ਹੋ ਗਈ, ਜਦੋਂ ਕਿ ਚਾਂਦੀ ਦੀ ਦਰਾਮਦ ’ਚ ਲੱਗਭਗ 33 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਸੋਨੇ ਦੀ ਦਰਾਮਦ ਮਾਲੀ ਸਾਲ 2025-26 ’ਚ 24 ਫੀਸਦੀ ਵਧ ਕੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 71.98 ਅਰਬ ਡਾਲਰ ’ਤੇ ਰਹੀ ਸੀ। ਹਾਲਾਂਕਿ, ਮਾਤਰਾ ਦੇ ਹਿਸਾਬ ਨਾਲ ਇਸ ’ਚ 4.76 ਫੀਸਦੀ ਦੀ ਗਿਰਾਵਟ ਰਹੀ ਅਤੇ ਇਹ 721.03 ਟਨ ਰਿਹਾ। ਭਾਰਤ ਦੁਨੀਆ ’ਚ ਚੀਨ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਸੋਨੇ ਦਾ ਖਪਤਕਾਰ ਹੈ।

ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆ ਸਕਦੀ ਹੈ ਭਾਰੀ ਗਿਰਾਵਟ! ਰਿਕਾਰਡ ਪੱਧਰ ਤੋਂ 25 ਫ਼ੀਸਦੀ ਡਿੱਗੇ ਚੁੱਕੇ ਹਨ ਰੇਟ
ਇਹ ਵੀ ਪੜ੍ਹੋ8th Pay Commission : ਅੱਜ ਹੈ ਮੈਮੋਰੰਡਮ ਜਮ੍ਹਾ ਕਰਨ ਦਾ ਆਖਰੀ ਮੌਕਾ, ਹੁਣ ਇਨ੍ਹਾਂ ਸੂਬਿਆਂ ਦਾ ਦੌਰਾ ਕਰੇਗਾ ਕਮਿਸ਼ਨ
ਇਹ ਵੀ ਪੜ੍ਹੋ : ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News