ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਇਆ ਉਛਾਲ: MCX ''ਤੇ ਸੋਨਾ 1.59 ਲੱਖ ਦੇ ਪਾਰ, ਜਾਣੋ ਅੱਜ ਦੇ ਤਾਜ਼ਾ ਭਾਅ

Thursday, Jun 04, 2026 - 10:58 AM (IST)

ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਆਇਆ ਉਛਾਲ: MCX ''ਤੇ ਸੋਨਾ 1.59 ਲੱਖ ਦੇ ਪਾਰ, ਜਾਣੋ ਅੱਜ ਦੇ ਤਾਜ਼ਾ ਭਾਅ

ਬਿਜ਼ਨੈੱਸ ਡੈਸਕ : ਅੱਜ ਵੀਰਵਾਰ (4 ਜੂਨ) ਨੂੰ ਭਾਰਤੀ ਬਾਜ਼ਾਰਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਜ਼ੋਰਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਦੋਵਾਂ ਕੀਮਤੀ ਧਾਤਾਂ ਦੇ ਭਾਅ ਵਧ ਗਏ ਹਨ, ਜਿਸ ਨਾਲ ਨਿਵੇਸ਼ਕਾਂ ਵਿੱਚ ਮੁੜ ਹਲਚਲ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card

MCX 'ਤੇ ਕੀ ਹਨ ਅੱਜ ਦੇ ਰੇਟ? 

ਤਾਜ਼ਾ ਅੰਕੜਿਆਂ ਮੁਤਾਬਕ, MCX 'ਤੇ ਸੋਨੇ ਦਾ ਭਾਅ 881 ਰੁਪਏ ਦੇ ਵਾਧੇ ਨਾਲ 1,59,400 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਚਾਂਦੀ ਦੀਆਂ ਕੀਮਤਾਂ ਵਿੱਚ ਵੀ 1,098 ਰੁਪਏ ਦਾ ਉਛਾਲ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇੱਕ ਕਿਲੋਗ੍ਰਾਮ ਚਾਂਦੀ ਦਾ ਭਾਅ 2,64,056 ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋਨਹੀਂ ਹੋਵੇਗੀ ਧੋਖਾਧੜੀ ਤੇ ਨਹੀਂ ਹੋਵੇਗਾ ਖ਼ਾਤਾ ਖ਼ਾਲੀ, ਤੁਰੰਤ ਰੁਕ ਜਾਣਗੀਆਂ ਸਾਰੀਆਂ ਆਨਲਾਈਨ ਪੇਮੈਂਟ

ਸਰਾਫਾ ਬਾਜ਼ਾਰ ਦੀ ਸਥਿਤੀ 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖੀ ਗਈ ਸੀ। ਅਖਿਲ ਭਾਰਤੀ ਸਰਾਫਾ ਸੰਘ ਅਨੁਸਾਰ, 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 1,850 ਰੁਪਏ (1.14%) ਟੁੱਟ ਕੇ 1,59,600 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਸੀ, ਜੋ ਮੰਗਲਵਾਰ ਦੇ ਬੰਦ ਭਾਅ 1,61,450 ਰੁਪਏ ਤੋਂ ਘੱਟ ਹੈ। ਚਾਂਦੀ ਵੀ 1,500 ਰੁਪਏ ਡਿੱਗ ਕੇ 2,69,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਇਹ ਵੀ ਪੜ੍ਹੋ :  ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ

ਕੀਮਤਾਂ ਵਿੱਚ ਬਦਲਾਅ ਦੇ ਮੁੱਖ ਕਾਰਨ 

ਮਾਹਰਾਂ ਅਨੁਸਾਰ, ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਕਮਜ਼ੋਰੀ ਅਤੇ ਅਮਰੀਕਾ-ਈਰਾਨ ਸੰਘਰਸ਼ ਵਿਰਾਮ ਸਮਝੌਤੇ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਕਾਰਨ ਕੀਮਤਾਂ ਵਿੱਚ ਇਹ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਧਦੇ ਤਣਾਅ ਕਾਰਨ ਵਿਆਜ ਦਰਾਂ ਲੰਬੇ ਸਮੇਂ ਤੱਕ ਉੱਚੀਆਂ ਰਹਿਣ ਦੀ ਸੰਭਾਵਨਾ ਹੈ, ਜਿਸਦਾ ਅਸਰ ਕੀਮਤੀ ਧਾਤਾਂ 'ਤੇ ਪਿਆ ਹੈ। ਮਿਰਾਏ ਐਸੇਟ ਸ਼ੇਅਰਖਾਨ ਦੇ ਮਾਹਰ ਪ੍ਰਵੀਨ ਸਿੰਘ ਮੁਤਾਬਕ ਅਮਰੀਕਾ-ਈਰਾਨ ਸਮਝੌਤਾ ਅਜੇ ਦੂਰ ਦੀ ਕੌਡੀ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਹੁਣ ਮਿੱਟੀ ਹੋ ਜਾਵੇਗਾ ਦੁੱਧ ਦਾ ਪੈਕਟ, ਮਦਰ ਡੇਅਰੀ ਨੇ ਕੀਤੀ ਅਨੋਖ਼ੀ ਪਹਿਲ

ਅੰਤਰਰਾਸ਼ਟਰੀ ਬਾਜ਼ਾਰ ਦਾ ਹਾਲ 

ਵਿਸ਼ਵ ਪੱਧਰ 'ਤੇ, ਹਾਜ਼ਰ ਸੋਨਾ 0.54 ਫੀਸਦੀ ਡਿੱਗ ਕੇ 4,463.84 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਇਕ ਫੀਸਦੀ ਟੁੱਟ ਕੇ 74.43 ਡਾਲਰ ਪ੍ਰਤੀ ਔਂਸ 'ਤੇ ਰਹੀ ਹੈ।

ਇਹ ਵੀ ਪੜ੍ਹੋ :  31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ :    LPG-PNG ਉਪਭੋਗਤਾਵਾਂ ਲ਼ਈ ਨਵਾਂ ਨਿਯਮ ਲਾਗੂ, 30 ਦਿਨਾਂ ਅੰਦਰ ਕਰੋ ਇਹ ਕੰਮ ਨਹੀਂ ਤਾਂ ਰੱਦ ਹੋਵੇਗਾ ਕੁਨੈਕਸ਼ਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News