2027-28 ਤੱਕ ਭਾਰਤੀ ਪਲਾਸਟਿਕ ਬਾਜ਼ਾਰ 10 ਲੱਖ ਕਰੋੜ ਰੁਪਏ ਤੱਕ ਪੁੱਜਣ ਦੀ ਉਮੀਦ : AIPMA

Monday, Aug 21, 2023 - 01:34 PM (IST)

2027-28 ਤੱਕ ਭਾਰਤੀ ਪਲਾਸਟਿਕ ਬਾਜ਼ਾਰ 10 ਲੱਖ ਕਰੋੜ ਰੁਪਏ ਤੱਕ ਪੁੱਜਣ ਦੀ ਉਮੀਦ : AIPMA

ਚੇਨਈ (ਭਾਸ਼ਾ) - ਭਾਰਤ ’ਚ ਕੌਮਾਂਤਰੀ ਪਲਾਸਟਿਕ ਸਪਲਾਈਕਰਤਾ ਦੇ ਰੂਪ ’ਚ ਉਭਰਣ ਦੀ ਸਮਰੱਥਾ ਹੈ ਅਤੇ ਘਰੇਲੂ ਪਲਾਸਟਿਕ ਬਾਜ਼ਾਰ 2027-28 ਤੱਕ 3 ਗੁਣਾ ਤੋਂ ਜ਼ਿਆਦਾ ਹੋ ਕੇ 10 ਲੱਖ ਕਰੋੜ ਰੁਪਏ ਤੱਕ ਪੁੱਜਣ ਦੀ ਉਮੀਦ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਆਲ ਇੰਡੀਆ ਪਲਾਸਟਿਕ ਮੈਨੂਫੈਕਚਰਰਸ ਐਸੋਸੀਏਸ਼ਨ (ਏ. ਆਈ. ਪੀ. ਐੱਮ. ਏ.) ਦੇ ਅਨੁਸਾਰ ਭਾਰਤ ’ਚ ਪਲਾਸਟਿਕ ਦਾ ਬਾਜ਼ਾਰ ਸਾਈਜ਼ 3.5 ਲੱਖ ਕਰੋੜ ਰੁਪਏ ਹੈ। ਘਰੇਲੂ ਬਾਜ਼ਾਰ ’ਚ ਪਲਾਸਟਿਕ ਦੇ ਵਾਧੇ ਤੋਂ ਇਲਾਵਾ ਵਿਦੇਸ਼ਾਂ ’ਚ ਉਤਪਾਦਾਂ ਦੀ ਬਰਾਮਦ ਵੀ ਮੌਜੂਦਾ 40,000 ਕਰੋਡ਼ ਰੁਪਏ ਤੋਂ ਇਕ ਲੱਖ ਕਰੋਡ਼ ਰੁਪਏ ਤੱਕ ਪੁੱਜਣ ਦੀ ਉਮੀਦ ਸੀ।

ਇਹ ਵੀ ਪੜ੍ਹੋ : ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ

ਐਸੋਸੀਏਸ਼ਨ ਦੇ ਪ੍ਰਧਾਨ ਮਿਊਰ ਡੀ ਸ਼ਾਹ ਨੇ ਕਿਹਾ ਕਿ ਭਾਰਤੀ ਪਲਾਸਟਿਕ ਉਦਯੋਗ ’ਚ ਸਮਰਥਾ ਹੈ। ਏ. ਆਈ. ਪੀ. ਐੱਮ. ਏ. ਨੇ ਦਰਾਮਦ ਬਦਲ ਲਈ 553 ਪਲਾਸਟਿਕ ਉਤਪਾਦਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਦਰਾਮਦ ਕੁਲ 37,500 ਕਰੋਡ਼ ਰੁਪਏ ਦਾ ਹੈ। ਸ਼ਾਹ ਨੇ ਕਿਹਾ,‘‘ਭਾਰਤ ’ਚ ਕੌਮਾਂਤਰੀ ਪਲਾਸਟਿਕ ਸਪਲਾਈਕਰਤਾ ਦੇ ਰੂਪ ’ਚ ਉਭਰਣ ਦੀ ਵੀ ਸਮਰੱਥਾ ਹੈ। ਸਰਕਾਰ ਅਤੇ ਉਦਯੋਗ ਜਗਤ ਦੇ ਲੋਕ ਵਾਧਾ ਵਧਾਉਣ ਅਤੇ ਭਾਰਤੀ ਪਲਾਸਟਿਕ ਉਦਯੋਗ ਨੂੰ ਵਿਸ਼ਵ ਪੱਧਰ ’ਤੇ ਸਰੋਤ ਦਾ ਕੇਂਦਰ ਬਣਾਉਣ ਲਈ ਇਕ ਸਥਾਈ ਮਾਹੌਲ ਯਕੀਨੀ ਕਰਨ ਨੂੰ ਲੈ ਕੇ ਮਿਲ ਕੇ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ :  ​​​​​​​RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ

ਏ. ਆਈ. ਪੀ. ਐੱਮ. ਏ. ਗਵਰਨਿੰਗ ਕਾਊਂਸਿਲ ਦੇ ਚੇਅਰਮੈਨ ਅਰਵਿੰਦ ਮੇਹਿਤਾ ਨੇ ਕਿਹਾ,‘‘ਭਾਰਤੀ ਪਲਾਸਟਿਕ ਉਦਯੋਗ ਤੇਜ਼ੀ ਨਾਲ ਵਾਧਾ ਕਰਨ ਨੂੰ ਤਿਆਰ ਹੈ। ਪਲਾਸਟਿਕ ਉਦਯੋਗ ਦਾ ਸਾਈਜ਼ 2022-23 ’ਚ 3.50 ਲੱਖ ਕਰੋਡ਼ ਰੁਪਏ ਦੀ ਤੁਲਣਾ ’ਚ 2027-28 ’ਚ 10 ਲੱਖ ਕਰੋਡ਼ ਰੁਪਏ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ,‘‘ ਪਲਾਸਟਿਕ ਉਤਪਾਦਾਂ ਦੀ ਬਰਾਮਦ 40,000 ਕਰੋਡ਼ ਰੁਪਏ ਤੋਂ ਵਧ ਕੇ ਇਕ ਲੱਖ ਕਰੋਡ਼ ਰੁਪਏ ਹੋਣ ਦੀ ਉਮੀਦ ਹੈ, ਜੋ ਭਾਰਤੀ ਉਤਪਾਦਾਂ ਦੀ ਕੌਮਾਂਤਰੀ ਸਵੀਕਾਰਤਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਰਜ਼ਦਾਰਾਂ ਨੂੰ ਵੱਡੀ ਰਾਹਤ, EMI ਬਾਊਂਸ ਹੋਣ ’ਤੇ ਨਹੀਂ ਦੇਣਾ ਹੋਵੇਗਾ ਵਿਆਜ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News