ਬ੍ਰਿਟੇਨ ’ਚ ਭਾਰਤੀ ਮਾਲਕੀਅਤ ਵਾਲੀਆਂ ਕੰਪਨੀਆਂ ਨੇ ਮਜ਼ਬੂਤ ਵਾਧਾ ਦਰਜ ਕੀਤਾ
Saturday, May 13, 2023 - 11:17 AM (IST)

ਲੰਡਨ (ਭਾਸ਼ਾ) – ਬ੍ਰਿਟੇਨ ’ਚ ਕੰਮ ਕਰ ਰਹੀ ਭਾਰਤੀ ਮਾਲਕੀਅਤ ਵਾਲੀਆਂ ਕੰਪਨੀਆਂ ਦੀ ਗਿਣਤੀ ’ਚ ਇਸ ਸਾਲ ਰਿਕਾਰਡ ਵਾਧਾ ਹੋਇਆ ਹੈ। ‘ਇੰਡੀਆ ਮੀਟਸ ਬ੍ਰਿਟੇਨ ਟਰੈਕਰ 2023’ ਮੁਤਾਬਕ ਅਜਿਹੀਆਂ ਕੰਪਨੀਆਂ ਦੀ ਗਿਣਤੀ ਵਧ ਕੇ 954 ਹੋ ਗਈ ਹੈ।
ਵੀਰਵਾਰ ਨੂੰ ਜਾਰੀ 2023 ਦੇ ਵਿਸ਼ਲੇਸ਼ਣ ਮੁਤਾਬਕ ਬ੍ਰਿਟੇਨ ’ਚ ਭਾਰਤੀ ਮਾਲਕੀਅਤ ਵਾਲੀਆਂ ਕੰਪਨੀਆਂ ਦਾ ਕੁੱਲ ਕਾਰੋਬਾਰ 2014 ਦੇ 19 ਅਰਬ ਪੌਂਡ ਤੋਂ ਵਧ ਕੇ 2023 ’ਚ 50.5 ਅਰਬ ਪੌਂਡ ਹੋ ਗਿਆ ਹੈ। ਬ੍ਰਿਟੇਨ ਦੇ ਉਦਯੋਗ ਅਤੇ ਵਪਾਰ ਵਿਭਾਗ (ਡੀ. ਬੀ. ਟੀ.) ਵਿਚ ਨਿਵੇਸ਼ ਮੰਤਰੀ ਲਾਰਡ ਡਾਮੀਨਿਕ ਜਾਨਸਨ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦੋ ਆਜ਼ਾਦ ਲੋਕਤੰਤਰ-ਭਾਰਤ ਅਤੇ ਬ੍ਰਿਟੇਨ, ਜੋ ਸੁਤੰਤਰਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ’ਚ ਵਿਸ਼ਵਾਸ ਕਰਦੇ ਹਨ, ਆਪਣੀ ਸਾਂਝੇਦਾਰੀ ਰਾਹੀਂ ਮਿਲ ਕੇ ਇਕ ਮਜ਼ਬੂਤ ਅਰਥਵਿਵਸਥਾ ਦਾ ਨਿਰਮਾਣ ਕਰਨ।
ਇਹ ਵੀ ਪੜ੍ਹੋ : ਸਿਰਫ਼ ਬੈਂਕ-ਬੀਮਾ ਕੰਪਨੀ ਹੀ ਨਹੀਂ ਮਿਊਚਲ ਫੰਡਾਂ ਕੋਲ ਵੀ ਲਾਵਾਰਸ ਪਏ ਹਨ ਕਰੋੜਾਂ ਰੁਪਏ
ਬ੍ਰਿਟੇਨ ’ਚ ਭਾਰਤ ਦੇ ਹਾਈਕਮਿਸ਼ਨਰ ਦੋਰਈਸਵਾਮੀ ਨੇ ਕਿਹਾ ਕਿ ਕਈ ਲੋਕਾਂ ਨੂੰ ਅੰਦਾਜ਼ਾ ਨਹੀਂ ਹੋਵੇਗਾ ਕਿ ਇੰਨੀ ਵੱਡੀ ਗਿਣਤੀ ’ਚ ਭਾਰਤੀ ਕੰਪਨੀਆਂ ਇੱਥੇ ਮੌਜੂਦ ਹਨ। ਮੈਂ ਸੋਚਦਾ ਹਾਂ ਕਿ ਅਸੀਂ ਇਸ ਤੋਂ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਾਂ। ਸਾਨੂੰ ਅਜਿਹੇ ਖੇਤਰਾਂ ਦੀ ਪਛਾਣ ਕਰਨੀ ਹੋਵੇਗੀ, ਜਿੱਥੇ ਅਸੀਂ ਦੋਵੇਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਜੋੜ ਸਕਦੇ ਹਾਂ। ਬ੍ਰਿਟੇਨ ਦੀ ਅਰਥਵਿਵਸਥਾ ’ਚ ਭਾਰਤੀ ਕਾਰੋਬਾਰਾਂ ਦੇ ਯੋਗਦਾਨ ਦਾ ਵਿਸ਼ਲੇਸ਼ਣ ਕਰਨ ਲਈ ਇਹ ਰਿਪੋਰਟ ਪੇਸ਼ੇਵਰ ਸੇਵਾ ਫਰਮ ਗ੍ਰਾਂਟ ਥਾਰਟਨ ਅਤੇ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਹਰ ਸਾਲ ਜਾਰੀ ਕਰਦੇ ਹਨ। ਇਸ ਸਾਲ ਇਸ ਦਾ 10ਵਾਂ ਐਡੀਸ਼ਨ ਹੈ।
ਇਹ ਵੀ ਪੜ੍ਹੋ : Hyundai ਦੀ ਤਾਮਿਲਨਾਡੂ 'ਚ 20,000 ਕਰੋੜ ਰੁਪਏ ਦੇ ਮੋਟੇ ਨਿਵੇਸ਼ ਦੀ ਯੋਜਨਾ, ਲੱਖਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।