ਭਾਰਤੀ ਹੋਟਲ ਉਦਯੋਗ ਅਗਲੇ ਵਿੱਤੀ ਸਾਲ ’ਚ 7 ਤੋਂ 9 ਫ਼ੀਸਦੀ ਮਾਲੀਆ ਵਾਧਾ ਕਰੇਗਾ ਦਰਜ : ਇਕ੍ਰਾ

Tuesday, Feb 27, 2024 - 10:12 AM (IST)

ਭਾਰਤੀ ਹੋਟਲ ਉਦਯੋਗ ਅਗਲੇ ਵਿੱਤੀ ਸਾਲ ’ਚ 7 ਤੋਂ 9 ਫ਼ੀਸਦੀ ਮਾਲੀਆ ਵਾਧਾ ਕਰੇਗਾ ਦਰਜ : ਇਕ੍ਰਾ

ਕੋਲਕਾਤਾ (ਭਾਸ਼ਾ) - ਭਾਰਤੀ ਹੋਟਲ ਉਦਯੋਗ ਨੂੰ ਅਗਲੇ ਵਿੱਤੀ ਸਾਲ (2024-25) ’ਚ 7 ਤੋਂ 9 ਫ਼ੀਸਦੀ ਦਾ ਮਾਲੀਆ ਵਾਧਾ ਦਰਜ ਕਰਨ ਦੀ ਉਮੀਦ ਹੈ। ਕ੍ਰੈਡਿਟ ਰੇਟਿੰਗ ਏਜੰਸੀ ਇਕ੍ਰਾ ਦੀ ਇਕ ਰਿਪੋਰਟ ’ਚ ਇਹ ਅਨੁਮਾਨ ਲਾਇਆ ਗਿਆ ਹੈ। ਇਕ੍ਰਾ ਨੇ ਕਿਹਾ ਕਿ ਘਰੇਲੂ ਛੁੱਟੀਆਂ ਦੀ ਯਾਤਰਾ ਦਾ ਰੱਖ-ਰਖਾਅ, ਬੈਠਕਾਂ, ਇਨਸੈਂਟਿਵ, ਸੰਮੇਲਨ ਅਤੇ ਪ੍ਰਦਰਸ਼ਨੀਆਂ (ਐੱਮ. ਆਈ. ਸੀ. ਈ.) ਦੀ ਮੰਗ ਅਜਿਹੇ ਕਾਰਕ ਹਨ, ਜੋ ਆਗਮੀ ਆਮ ਚੋਣਾਂ ਦੌਰਾਨ ਅਸਥਾਈ ਸ਼ਾਂਤੀ ਦੇ ਬਾਵਜੂਦ ਅਗਲੇ ਵਿੱਤੀ ਸਾਲ ’ਚ ਮੰਗ ਨੂੰ ਵਧਾਉਣਗੇ।

ਇਹ ਵੀ ਪੜ੍ਹੋ - Gold Silver Price: ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਗਿਰਾਵਟ

ਸੋਧ ਕੰਪਨੀ ਨੇ ਕਿਹਾ ਕਿ ਅਗਲੇ ਵਿੱਤੀ ਸਾਲ ’ਚ ਅਧਿਆਤਮਿਕ ਸੈਰ-ਸਪਾਟੇ ਅਤੇ ਦੂਜੀ ਸ਼੍ਰੇਣੀ ਦੇ ਸ਼ਹਿਰਾਂ ਤੋਂ ਸਮੁੱਚੇ ਤੌਰ ’ਤੇ ਮੰਗ ’ਚ ਸਾਰਥਕ ਯੋਗਦਾਨ ਮਿਲ ਸਕਦਾ ਹੈ। ਇਕ੍ਰਾ ਅਨੁਸਾਰ ਚਾਲੂ ਵਿੱਤੀ ਸਾਲ ਅਤੇ ਅਗਲੇ ਵਿੱਤੀ ਸਾਲ ’ਚ ਆਲ ਇੰਡੀਆ ਹੋਟਲ ਆਕੂਪੈਂਸੀ ਦਾ ਅਨੁਮਾਨ ਦਹਾਕੇ ਦੇ ਉੱਚ ਪੱਧਰ 70 ਫ਼ੀਸਦੀ ਤੋਂ 72 ਫ਼ੀਸਦੀ ਤੱਕ ਪਹੁੰਚ ਗਿਆ, ਜਦੋਂਕਿ 2022-23 ’ਚ ਇਹ 68 ਫ਼ੀਸਦੀ ਤੋਂ 70 ਫ਼ੀਸਦੀ ਸੀ। ਚਾਲੂ ਵਿੱਤੀ ਸਾਲ ’ਚ ਦੇਸ਼ ਭਰ ’ਚ ਕਮਰਿਆਂ ਦੀ ਔਸਤ ਫੀਸ (ਏ. ਆਰ. ਆਰ.) 7,200 ਤੋਂ 7,400 ਰੁਪਏ ਰਹਿ ਸਕਦੀ ਹੈ, ਜਿਸ ਦੇ ਅਗਲੇ ਵਿੱਤੀ ਸਾਲ ’ਚ ਵਧ ਕੇ 7,800 ਤੋਂ 8,000 ਹੋਣ ਦੀ ਸੰਭਵਨਾ ਹੈ। ਰਿਪੋਰਟ ਅਨੁਸਾਰ ਕ੍ਰੈਡਿਟ ਰੇਟਿੰਗ ’ਚ ਸੁਧਾਰ ਨਾਲ ਇਕ੍ਰਾ ਦਾ ਭਾਰਤੀ ਹੋਟਲ ਉਦਯੋਗ ਲਈ ਦ੍ਰਿਸ਼ਟੀਕੌਣ ਸਾਕਾਰਾਤਮਕ ਹੈ।

ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News