ਭਾਰਤ ਦੇ ਬਰਾਮਦਕਾਰਾਂ ਨੂੰ ਮਿਲ ਰਿਹੈ ਸ਼੍ਰੀਲੰਕਾ ਸੰਕਟ ਦਾ ਫਾਇਦਾ, ਵਿਦੇਸ਼ਾਂ ਤੋਂ ਮਿਲ ਰਹੇ ਆਰਡਰ

Thursday, Apr 21, 2022 - 04:08 PM (IST)

ਨਵੀਂ ਦਿੱਲੀ (ਇੰਟ.) – ਆਰਥਿਕ ਸੰਕਟ ਨਾਲ ਜੂਝ ਰਿਹਾ ਸ਼੍ਰੀਲੰਕਾ ਬਰਾਮਦ ਦੇ ਮੋਰਚੇ ’ਤੇ ਪੱਛੜਦਾ ਜਾ ਰਿਹਾ ਹੈ। ਇਸ ਦਾ ਫਾਇਦਾ ਭਾਰਤੀ ਬਰਾਮਦਕਾਰਾਂ ਨੂੰ ਮਿਲ ਰਿਹਾ ਹੈ। ਭਾਰਤੀ ਕੱਪੜਾ ਬਰਾਮਦਕਾਰਾਂ ਨੂੰ ਵਿਦੇਸ਼ਾਂ ਤੋਂ ਆਰਡਰ ਮਿਲਣ ਲੱਗੇ ਹਨ। ਇੱਥੋਂ ਤੱਕ ਕਿ ਹੁਣ ਉਨ੍ਹਾਂ ਦੇਸ਼ਾਂ ਤੋਂ ਵੀ ਆਰਡਰ ਮਿਲਣ ਲੱਗਾ ਹੈ, ਜਿੱਥੇ ਭਾਰਤ ’ਚ ਬਣੇ ਕੱਪੜਿਆਂ ਦੀ ਮੰਗ ਘੱਟ ਸੀ ਜਾਂ ਫਿਰ ਉੱਥੇ ਭਾਰਤੀ ਕੱਪੜਾ ਬਰਾਮਦ ਹੀ ਨਹੀਂ ਹੁੰਦਾ ਸੀ।

ਸ਼੍ਰੀਲੰਕਾ ਦੀ ਬਰਾਮਦ ’ਚ ਟੈਕਸਟਾਈਲ ਅਤੇ ਗਾਰਮੈਂਟਸ ਇੰਡਸਟਰੀ ਦੀ ਹਿੱਸੇਦਾਰੀ ਕਰੀਬ-ਕਰੀਬ ਅੱਧੀ ਹੈ। ਪਰ ਆਰਥਿਕ ਸੰਕਟ ਅਤੇ ਈਂਧਨ ਦੀ ਕਮੀ ਕਾਰਨ ਇੱਥੋਂ ਦੇ ਉਦਯੋਗ ਬਿਜਲੀ ਕਟੌਤੀ ਦੀ ਭਿਆਨਕ ਮਾਰ ਝੱਲ ਰਹੇ ਹਨ। ਇਸ ਨਾਲ ਉਨ੍ਹਾਂ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਇਹ ਵੀ ਪੜ੍ਹੋ : ਆਰਥਿਕ ਸੰਕਟ 'ਚ ਸ਼੍ਰੀਲੰਕਾ ਦੀ ਮਦਦ ਲਈ IMF ਨੇ ਕੀਤੀ ਭਾਰਤ ਦੀ ਤਾਰੀਫ, ਕਿਹਾ- ਦੇਸ਼ ਦੀ ਆਰਥਿਕ ਨੀਤੀ ਸਭ ਤੋਂ ਵਧੀਆ

ਸ਼੍ਰੀਲੰਕਾ ਦੀ ਬਰਾਮਦ ’ਚ ਅਪੈਰਲ ਤੋਂ ਬਾਅਦ ਚਾਹ ਉਦਯੋਗ ਦੀ ਵੱਡੀ ਹਿੱਸੇਦਾਰੀ ਹੈ। ਦੋਵੇਂ ਉਦਯੋਗ ਇਸ ਸਮੇਂ ਉਤਪਾਦਨ ਸੰਕਟ ਨਾਲ ਜੂਝ ਰਹੇ ਹਨ। ਇਹੀ ਕਾਰਨ ਹੈ ਕਿ ਵਿਦੇਸ਼ੀ ਖਰੀਦਦਾਰ ਹੁਣ ਇਨ੍ਹਾਂ ਦੋਹਾਂ ਉਤਪਾਦਾਂ ਲਈ ਭਾਰਤ ਵੱਲ ਰੁਖ ਕਰ ਰਹੇ ਹਨ। ਮਾਹਰਾਂ ਮੁਤਾਬਕ ਸ਼੍ਰੀਲੰਕਾ ਦਾ ਅਪੈਰਲ ਅਤੇ ਗਾਰਮੈਂਟਸ ਪ੍ਰੋਡਕਟਸ ਭਾਰਤੀ ਪ੍ਰੋਡਕਟਸ ਨਾਲ ਰਲਦਾ-ਮਿਲਦਾ ਹੈ, ਇਸ ਲਈ ਵੀ ਵਿਦੇਸ਼ੀ ਦਰਾਮਦਕਾਰ ਭਾਰਤ ਨੂੰ ਵਧੇਰੇ ਤਰਜੀਹ ਦੇ ਰਹੇ ਹਨ।

ਸ਼੍ਰੀਲੰਕਾਈ ਕੱਪੜਾ ਬਰਾਮਦ ਹੈ ਟੈਕਸ ਮੁਕਤ

ਹਾਲਾਂਕਿ ਭਾਰਤੀ ਬਰਾਮਦ ਦੇ ਮੁਕਾਬਲੇ ਸ਼੍ਰੀਲੰਕਾ ਤੋਂ ਹੋਣ ਵਾਲੀ ਅਪੈਰਲ ਅਤੇ ਕੱਪੜਾ ਬਰਾਮਦ ’ਤੇ ਕਈ ਦੇਸ਼ਾਂ ’ਚ ਡਿਊਟੀ ਨਹੀਂ ਲਗਦੀ ਹੈ। ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗਨਾਈਜੇਸ਼ਨ (ਫੀਓ) ਦੇ ਪ੍ਰਧਾਨ ਏ. ਸ਼ਕਤੀਵੇਲ ਨੇ ਦੱਸਿਆ ਕਿ ਲੰਮੇ ਸਮੇਂ ’ਚ ਕੁੱਝ ਫਾਇਦਾ ਹੋ ਸਕਦਾ ਹੈ। ਉਨ੍ਹਾਂ ਦੀ ਬਰਾਮਦ ਟੈਕਸ ਮੁਕਤ ਹੈ ਅਤੇ ਇਸ ਨਾਲ ਫਰਕ ਪੈਂਦਾ ਹੈ। ਸੰਕਟ ਦੇ ਬਾਵਜੂਦ ਸ਼੍ਰੀਲੰਕਾ ਆਪਣੇ ਕੱਪੜਾ ਖੇਤਰ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਕਤੀਵੇਲ ਮੁਤਾਬਕ ਭਾਰਤੀ ਬਰਾਮਦਕਾਰਾਂ ਦੀ ਕੁੱਝ ਯੂਰਪੀ ਦੇਸ਼ਾਂ ਨਾਲ ਚਰਚਾ ਚੱਲ ਰਹੀ ਹੈ। ਉਹ ਉਨ੍ਹਾਂ ਤੋਂ ਬਰਾਮਦ ਸਬੰਧੀ ਜਾਣਕਾਰੀ ਲੈ ਰਹੇ ਹਨ।

ਇਹ ਵੀ ਪੜ੍ਹੋ : Amway ਇੰਡੀਆ 'ਤੇ ED ਦੀ ਵੱਡੀ ਕਾਰਵਾਈ, 757 ਕਰੋੜ ਦੀ ਜਾਇਦਾਦ ਕੀਤੀ ਜ਼ਬਤ, ਜਾਣੋ ਵਜ੍ਹਾ

ਸ਼੍ਰੀਲੰਕਾ ਦਾ ਬਦਲ ਬਣ ਸਕਦੈ ਭਾਰਤ

ਅਪੈਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ (ਏ. ਈ. ਪੀ. ਸੀ.) ਦੇ ਪ੍ਰਧਾਨ ਨਰਿੰਦਰ ਗੋਇਨਕਾ ਮੁਤਾਬਕ ਭਾਰਤ ਸ਼੍ਰੀਲੰਕਾਈ ਕੱਪੜੇ ਦੇ ਬਦਲ ਵਜੋਂ ਉੱਭਰ ਸਕਦਾ ਹੈ ਕਿਉਂਕਿ ਭਾਰਤ ਘੱਟ ਲਾਗਤ ’ਤੇ ਉਸੇ ਤਰ੍ਹਾਂ ਦੇ ਉਤਪਾਦਾਂ ਦਾ ਵੱਧ ਤੋਂ ਵੱਧ ਉਤਪਾਦਨ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀਲੰਕਾਈ ਕੱਪੜਿਆਂ ਦੀ ਮੰਗ ਭਾਰਤ ’ਚ ਬਹੁਤ ਜ਼ਿਆਦਾ ਸ਼ਿਫਟ ਨਹੀਂ ਹੋ ਸਕਦੀ ਪਰ ਬਰਾਮਦਕਾਰਾਂ ਨੂੰ ਉਨ੍ਹਾਂ ਬਾਜ਼ਾਰਾਂ ਤੋਂ ਵੀ ਆਰਡਰ ਮਿਲਣੇ ਸ਼ੁਰੂ ਹੋ ਗਏ ਹਨ, ਜਿੱਥੇ ਸਾਡੀ ਹਾਜ਼ਰੀ ਬਹੁਤ ਘੱਟ ਸੀ ਜਿਵੇਂ ਕਿ ਲੈਟਿਨ ਅਮਰੀਕਾ, ਯੂ. ਏ. ਈ. ਅਤੇ ਆਸਟ੍ਰੇਲੀਆ ਤੋਂ ਵੀ ਮੰਗ ਵੱਧ ਹੈ। ਸਾਡੇ ਪੱਖ ’ਚ ਜੋ ਇਕ ਚੀਜ਼ ਹਾਂਪੱਖੀ ਹੈ, ਉਹ ਹੈ ਕੀਮਤ। ਸ਼੍ਰੀਲੰਕਾ ਦੇ ਕੱਪੜਾ ਉਤਪਾਦਨ ਦੀ ਲਾਗਤ ਭਾਰਤ ਦੀ ਤੁਲਨਾ ’ਚ ਬਹੁਤ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਵਿਦੇਸ਼ੀ ਗਾਹਕ ਸਾਡੇ ਵੱਲ ਰੁਖ ਕਰ ਰਹੇ ਹਨ।

ਯੂ. ਐੱਸ. ਇੰਟਰਨੈਸ਼ਨਲ ਟ੍ਰੇਡ ਐਡਮਿਨਿਸਟ੍ਰੇਸ਼ਨ ਮੁਤਾਬਕ ਸ਼੍ਰੀਲੰਕਾ ਦੀ ਕੁੱਲ ਬਰਾਮਦ ’ਚ ਕੱਪੜਾ ਬਰਾਮਦ ਦੀ ਹਿੱਸੇਦਾਰੀ ਲਗਭਗ 44 ਅਤੇ ਮੈਨੂਫੈਕਚਰਿੰਗ ਜੌਬ ’ਚ ਇਸ ਉਦਯੋਗ ਦਾ ਹਿੱਸਾ 33 ਫੀਸਦੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਝਟਕਾ! ਕੇਂਦਰ ਸਰਕਾਰ ਨੇ ਕਪਾਹ ਦੇ ਬੀਜਾਂ ਦੀਆਂ ਕੀਮਤਾਂ ਵਧਾਈਆਂ

ਨੋਟ - ਇਸ ਖ਼ਬਰ ਬਾਰੇ ਆਪਣੇ  ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News