ਭਾਰਤੀ ਕਰੰਸੀ 'ਚ ਉਛਾਲ, ਇੰਨੀ ਰਹਿ ਗਈ ਡਾਲਰ, ਪੌਂਡ ਤੇ ਯੂਰੋ ਦੀ ਕੀਮਤ

Wednesday, Sep 30, 2020 - 10:06 PM (IST)

ਭਾਰਤੀ ਕਰੰਸੀ 'ਚ ਉਛਾਲ, ਇੰਨੀ ਰਹਿ ਗਈ ਡਾਲਰ, ਪੌਂਡ ਤੇ ਯੂਰੋ ਦੀ ਕੀਮਤ

ਮੁੰਬਈ— ਭਾਰਤੀ ਕਰੰਸੀ ਲਈ ਬੁੱਧਵਾਰ ਦਾ ਦਿਨ ਸ਼ਾਨਦਾਰ ਰਿਹਾ। ਇਸ ਨੇ ਪੌਂਡ, ਯੂਰੋ ਅਤੇ ਡਾਲਰ ਦੇ ਮੁਕਾਬਲੇ ਅੱਜ ਬੜ੍ਹਤ ਹਾਸਲ ਕੀਤੀ ਹੈ।

ਸਟਾਕਸ ਬਾਜ਼ਾਰਾਂ ਦੇ ਸਕਾਰਾਤਮਕ ਰੁਖ਼ ਦੇ ਮੱਦੇਨਜ਼ਰ ਭਾਰਤੀ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ 10 ਪੈਸੇ ਵੱਧ ਕੇ 73.76 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਬੰਦ ਹੋਈ ਹੈ। ਪਿਛਲੇ ਦਿਨ ਯਾਨੀ ਮੰਗਲਵਾਰ ਨੂੰ ਇਹ ਅਮਰੀਕੀ ਡਾਲਰ ਦੇ ਮੁਕਾਬਲੇ 73.86 ਰੁਪਏ ਪ੍ਰਤੀ ਡਾਲਰ 'ਤੇ ਰਹੀ ਸੀ। ਦਿਨ ਦੇ ਕਾਰੋਬਾਰ ਦੌਰਾਨ ਰੁਪਏ ਨੇ ਅਮਰੀਕੀ ਡਾਲਰ ਦੇ ਮੁਕਾਬਲੇ 73.69 ਦੇ ਉੱਚ ਪੱਧਰ ਅਤੇ 73.86 ਦੇ ਹੇਠਲ ਪੱਧਰ ਨੂੰ ਛੂਹਿਆ। ਅਮਰੀਕੀ ਚੋਣਾਂ ਦੇ ਮੱਦੇਨਜ਼ਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਰਤ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ ਫਿਲਹਾਲ 73.40 ਤੋਂ 74 ਰੁਪਏ ਪ੍ਰਤੀ ਡਾਲਰ ਦੇ ਦਾਇਰੇ 'ਚ ਰਹਿ ਸਕਦੀ ਹੈ।

ਇਹ ਵੀ ਪੜ੍ਹੋ- ਗੱਡੀ 'ਚ RC, ਲਾਇਸੈਂਸ ਰੱਖਣ ਦੀ ਜ਼ਰੂਰਤ ਖ਼ਤਮ, ਕੱਲ ਤੋਂ ਬਦਲੇਗਾ ਇਹ ਨਿਯਮ ►ਵੱਡੀ ਖ਼ਬਰ! 1700 ਰੁ: ਡਿੱਗੀ ਚਾਂਦੀ, ਸੋਨੇ 'ਚ ਵੀ ਗਿਰਾਵਟ, ਵੇਖੋ ਤਾਜ਼ਾ ਮੁੱਲ

ਪੌਂਡ, ਯੂਰੋ ਤੇ ਹੋਰ-
ਉੱਥੇ ਹੀ, ਰੁਪਏ ਨੇ ਯੂ. ਕੇ. ਦੀ ਕਰੰਸੀ ਦੇ ਮੁਕਾਬਲੇ 24 ਪੈਸੇ ਦੀ ਬੜ੍ਹਤ ਹਾਸਲ ਕੀਤੀ, ਜਿਸ ਨਾਲ ਪ੍ਰਤੀ ਪੌਂਡ ਦੀ ਕੀਮਤ 94.62 ਰੁਪਏ ਰਹਿ ਗਈ। ਯੂਰੋ ਇਸ ਦੌਰਾਨ 55 ਪੈਸੇ ਦੀ ਗਿਰਾਵਟ ਨਾਲ 86.05 ਰੁਪਏ 'ਤੇ, ਜਦੋਂ ਕਿ ਆਸਟ੍ਰੇਲੀਆ ਡਾਲਰ 4 ਪੈਸੇ ਦੀ ਹਲਕੀ ਗਿਰਾਵਟ ਨਾਲ 52.59 ਰੁਪਏ 'ਤੇ ਸੀ। ਉੱਥੇ ਹੀ, ਸਿੰਗਾਪੁਰ ਦਾ ਡਾਲਰ 9 ਪੈਸੇ ਦੀ ਗਿਰਾਵਟ ਨਾਲ 53.78 ਰੁਪਏ 'ਤੇ ਦੇਖਣ ਨੂੰ ਮਿਲਿਆ।


author

Sanjeev

Content Editor

Related News