ਭਾਰਤੀ-ਅਮਰੀਕੀ ਪਟੇਲ ਫੈੱਡਰਲ ਰਿਜ਼ਰਵ ਬੈਂਕ ਡਲਾਸ ਦੀ ਹਿਊਸਟਨ ਬ੍ਰਾਂਚ ਦੇ ਬੋਰਡ ’ਚ ਸ਼ਾਮਲ

Saturday, Jan 09, 2021 - 03:14 PM (IST)

ਭਾਰਤੀ-ਅਮਰੀਕੀ ਪਟੇਲ ਫੈੱਡਰਲ ਰਿਜ਼ਰਵ ਬੈਂਕ ਡਲਾਸ ਦੀ ਹਿਊਸਟਨ ਬ੍ਰਾਂਚ ਦੇ ਬੋਰਡ ’ਚ ਸ਼ਾਮਲ

ਹਿਊਸਟਨ (ਭਾਸ਼ਾ)– ਭਾਰਤੀ-ਅਮਰੀਕੀ ਭਾਵੇਸ਼ ਵੀ ਪਟੇਲ ਨੂੰ ਫੈੱਡਰਲ ਰਿਜ਼ਰਵ ਬੈਂਕ ਆਫ ਡਲਾਸ ਦੀ ਹਿਊਸਟਨ ਬ੍ਰਾਂਚ ਦੇ ਬੋਰਡ ਆਫ ਡਾਇਰੈਕਟਰਸ ’ਚ ਸ਼ਾਮਲ ਕੀਤਾ ਗਿਆ ਹੈ। ਪਟੇਲ ਇਕ ਬਹੁਰਾਸ਼ਟਰੀ ਰਸਾਇਣ ਕੰਪਨੀ ਦੇ ਚੋਟੀ ਦੇ ਕਾਰਜਕਾਰੀ ਹਨ।

ਪਟੇਲ (53) ਲਯੋਂਡਲਬੇਸੇਲ ਇੰਡਸਟ੍ਰੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਤੇ ਪ੍ਰਬੰਧਨ ਬੋਰਡ ਦੇ ਚੇਅਰਮੈਨ ਹਨ। ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਪਲਾਸਟਿਕ, ਰਸਾਇਣ ਅਤੇ ਰਿਫਾਈਨਿੰਗ ਕੰਪਨੀਆਂ ’ਚੋਂ ਹੈ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਫੈੱਡਰਲ ਰਿਜ਼ਰਵ ਬੈਂਕ ਆਫ ਡਲਾਸ ਨੇ ਪਟੇਲ ਨੂੰ ਹਿਊਸਟਨ ਬ੍ਰਾਂਚ ਦੇ ਬੋਰਡ ਆਫ ਡਾਇਰੈਕਟਰਸ ’ਚ ਸ਼ਾਮਲ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ 31 ਦਸੰਬਰ 2023 ਤੱਕ ਹੋਵੇਗਾ। ਪਟੇਲ ਲਯੋਂਡਲਬੇਸੇਲ ਨਾਲ 2010 ’ਚ ਜੁੜੇ ਸਨ। ਕੰਪਨੀ ’ਚ ਉਹ ਕਈ ਸੀਨੀਅਰ ਅਹੁਦਿਆਂ ’ਤੇ ਰਹੇ ਹਨ।


author

cherry

Content Editor

Related News