ਇੰਡੀਆਬੁਲਸ ਰੀਅਲ ਅਸਟੇਟ 500 ਕਰੋੜ ਰੁਪਏ ਦੇ ਸ਼ੇਅਰ ਵਾਪਸ ਖਰੀਦੇਗੀ

10/11/2019 3:08:54 PM

ਨਵੀਂ ਦਿੱਲੀ—ਇੰਡੀਆਬੁਲਸ ਰੀਅਲ ਅਸਟੇਟ ਨੇ 100 ਰੁਪਏ ਮੁੱਲ ਦੇ ਪੰਜ ਕਰੋੜ ਸ਼ੇਅਰਾਂ ਦੀ ਮੁੜ-ਖਰੀਦ ਦੀ ਘੋਸ਼ਣਾ ਕੀਤੀ ਹੈ। ਇਸ 'ਤੇ ਕੰਪਨੀ ਨੂੰ ਕਰੀਬ 500 ਕਰੋੜ ਰੁਪਏ ਖਰਚ ਕਰਨੇ ਹੋਣਗੇ। ਸ਼ੇਅਰਾਂ ਦੀ ਵਾਪਸ ਖਰੀਦ ਕੰਪਨੀ ਦੇ ਸ਼ੇਅਰ ਦੇ ਮੌਜੂਦਾ ਮੁੱਲ ਤੋਂ ਦੁੱਗਣੇ ਤੋਂ ਜ਼ਿਆਦਾ 'ਤੇ ਕੀਤੀ ਜਾਵੇਗੀ। ਬੰਬਈ ਸ਼ੇਅਰ ਬਾਜ਼ਾਰ 'ਚ ਅਜੇ ਕੰਪਨੀ ਦਾ ਸ਼ੇਅਰ 43.40 ਰੁਪਏ 'ਤੇ ਚੱਲ ਰਿਹਾ ਹੈ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਸ਼ੁੱਕਰਵਾਰ ਨੂੰ ਪੰਜ ਕਰੋੜ ਪੂਰਨ ਚੁਕਤਾ ਇਕਵਟੀ ਸ਼ੇਅਰ ਖਰੀਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ 'ਤੇ 500 ਕਰੋੜ ਰੁਪਏ ਖਰਚ ਹੋਣਗੇ। ਇਹ 100 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ 'ਤੇ ਕੁਲ ਚੁਕਤਾ ਇਕਵਟੀ ਪੂੰਜੀ ਦਾ ਕਰੀਬ 11 ਫੀਸਦੀ ਹੈ। ਇਹ ਮੁੜ-ਖਰੀਦ ਟੈਂਡਰ ਪੇਸ਼ਕਸ਼ ਦੇ ਰਾਹੀਂ ਕੀਤੀ ਜਾਵੇਗੀ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਇਕ ਮੁੜ-ਖਰੀਦ ਕਮੇਟੀ ਦਾ ਗਠਨ ਕੀਤਾ ਹੈ ਜਿਸ ਦੇ ਕੋਲ ਇਸ ਪ੍ਰਕਿਰਿਆ ਦੇ ਲਾਗੂ ਦਾ ਅਧਿਕਾਰ ਹੋਵੇਗਾ।


Aarti dhillon

Content Editor

Related News