ਇੰਡੀਆਬੁਲਸ ਹਾਊਸਿੰਗ ਫਾਈਨੈੱਸ ਦਾ ਮੁਨਾਫਾ 55.4 ਫੀਸਦੀ ਵਧਿਆ

Wednesday, Jan 24, 2018 - 08:34 AM (IST)

ਇੰਡੀਆਬੁਲਸ ਹਾਊਸਿੰਗ ਫਾਈਨੈੱਸ ਦਾ ਮੁਨਾਫਾ 55.4 ਫੀਸਦੀ ਵਧਿਆ

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਇੰਡੀਆਬੁਲਸ ਹਾਊਸਿੰਗ ਫਾਈਨੈਂਸ ਦਾ ਮੁਨਾਫਾ 55.4 ਫੀਸਦੀ ਵਧ ਕੇ 1,165.4 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਇੰਡੀਆਬੁਲਸ ਹਾਊਸਿੰਗ ਫਾਈਨੈਂਸ ਦਾ ਮੁਨਾਫਾ 750.2 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਇੰਡੀਆਬੁਲਸ ਹਾਊਸਿੰਗ ਦੀ ਫਾਈਨੈਂਸ ਦੀ ਆਮਦਨ 46.5 ਫੀਸਦੀ ਵਧ ਕੇ 1,396 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਇੰਡੀਆਬੁਲਸ ਹਾਊਸਿੰਗ ਫਾਈਨੈਂਸ ਦੀ ਆਮਦਨ 952.9 ਕਰੋੜ ਰੁਪਏ ਰਹੀ ਸੀ। 
ਤਿਮਾਹੀ ਦਰ ਤਿਮਾਹੀ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਇੰਡੀਆਬੁਲਸ ਹਾਊਸਿੰਗ ਦਾ ਐੱਨ.ਪੀ.ਏ 0.78 ਫੀਸਦੀ ਤੋਂ ਘੱਟ ਕੇ 0.77 ਫੀਸਦੀ ਰਹੀ ਹੈ ਜਦਕਿ ਐੱਨ.ਪੀ.ਏ 'ਚ ਕਿਸੇ ਤਰ੍ਹਾਂ ਦਾ ਬਦਲਾਅ ਨਾ ਹੁੰਦੇ ਹੋਏ 0.31 ਫੀਸਦੀ 'ਤੇ ਬਰਕਰਾਰ ਰਿਹਾ ਹੈ।


Related News