ਭਾਰਤ ਬਣਾਵੇਗਾ ਖੁਦ ਦਾ ਜੈਨਰੇਟਿਵ AI ਮਾਡਲ, ਇਸ ਸਾਲ ਹੋਵੇਗੀ ਲਾਂਚਿੰਗ

Friday, Jan 31, 2025 - 05:29 AM (IST)

ਭਾਰਤ ਬਣਾਵੇਗਾ ਖੁਦ ਦਾ ਜੈਨਰੇਟਿਵ AI ਮਾਡਲ, ਇਸ ਸਾਲ ਹੋਵੇਗੀ ਲਾਂਚਿੰਗ

ਨਵੀਂ  ਦਿੱਲੀ (ਭਾਸ਼ਾ) - ਏ. ਆਈ. ਮਾਡਲ ਦੀ ਤੇਜ਼ ਹੁੰਦੀ ਦੌੜ ਦਰਮਿਆਨ ਭਾਰਤ ਨੇ  ਵੀ ਕਮਰ ਕੱਸ ਲਈ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਐਲਾਨ ਕੀਤਾ ਹੈ ਕਿ ਓਪਨ ਏ. ਆਈ. ਦੇ ਚੈਟਜੀਪੀਟੀ ਅਤੇ ਚੀਨ ਦੀ ਡੀਪਸੀਕ ਦੀ ਤਰਜ਼ ’ਤੇ ਭਾਰਤ ਵੀ ਆਪਣਾ ਜੈਨਰੇਟਿਵ ਏ. ਆਈ. ਮਾਡਲ  ਲਾਂਚ ਕਰੇਗਾ।ਓਡਿਸ਼ਾ ’ਚ ਇਕ ਸਮਾਰੋਹ ’ਚ ਐਲਾਨ ਕਰਦੇ ਹੋਏ ਵੈਸ਼ਣਵ ਨੇ ਕਿਹਾ ਕਿ ਇਸ ਮਾਡਲ ਨੂੰ ਇਸ ਸਾਲ ਲਾਂਚ ਕਰ ਦਿੱਤਾ ਜਾਵੇਗਾ। 

ਕੇਂਦਰੀ  ਮੰਤਰੀ ਨੇ ਕਿਹਾ ਕਿ ਭਾਰਤ ’ਚ ਘੱਟ ਤੋਂ ਘੱਟ 6 ਅਜਿਹੇ ਵੱਡੇ ਡਿਵੈੱਲਪਰਜ਼ ਹਨ, ਜੋ  ਵੱਧ ਤੋਂ ਵੱਧ 6 ਤੋਂ 8 ਮਹੀਨਿਆਂ ’ਚ ਏ. ਆਈ. ਮਾਡਲ ਬਣਾ ਸਕਦੇ ਹਨ। ਉਨ੍ਹਾਂ ਅੱਗੇ  ਕਿਹਾ ਕਿ ਇਕ ਮਜ਼ਬੂਤ ਏ. ਆਈ. ਈਕੋਸਿਸਟਮ ਬਣਾਉਣ ਲਈ ਇਕ ਕਾਮਨ ਕੰਪਿਊਟ ਫੈਸਿਲਿਟੀ ਹੋਣਾ  ਸਭ ਤੋਂ ਜ਼ਰੂਰੀ ਹੈ। ਭਾਰਤ  ਦੇ ਏ. ਆਈ. ਮਿਸ਼ਨ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਨੇ ਸ਼ੇਅਰਡ  ਕੰਪਿਊਟਿੰਗ ਰਿਸੋਰਸ ਸਥਾਪਤ ਕਰਨ ਨੂੰ ਤਰਜੀਹ ਦਿੱਤੀ ਹੈ। 

ਮੰਤਰੀ ਨੇ ਅੱਗੇ ਕਿਹਾ ਕਿ  ਇੰਡੀਆ ਏ. ਆਈ. ਕੰਪਿਊਟ ਫੈਸਿਲਿਟੀ ਨੇ ਉਮੀਦ ਤੋਂ ਵਧ ਕੇ ਸ਼ੁਰੂਆਤ ਕੀਤੀ ਹੈ ਅਤੇ ਉਸ ਨੇ  ਲੱਗਭਗ 19,000 ਜੀ. ਪੀ. ਯੂ. ਹਾਸਲ ਕਰ ਲਏ ਹਨ। ਕੇਂਦਰੀ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਆਪਣਾ ਫਾਊਂਡੇਸ਼ਨ ਏ. ਆਈ. ਮਾਡਲ ਤਿਆਰ ਕਰੇਗਾ। ਭਾਰਤ ਦੀ ਭਾਸ਼ਾ ਅਤੇ  ਸੱਭਿਆਚਾਰਕ ਵਿਭਿੰਨਤਾ ਨੂੰ ਧਿਆਨ ’ਚ ਰੱਖਦੇ ਹੋਏ ਇਸ ਦੇ ਡਾਟਾਸੈੱਟ ਨੂੰ ਤਿਆਰ ਕੀਤਾ  ਜਾਵੇਗਾ, ਤਾਂ ਜੋ ਇਸ ’ਚ ਕਿਸੇ ਤਰ੍ਹਾਂ ਦਾ ਪੱਖਪਾਤ ਸ਼ਾਮਲ ਨਾ ਹੋਵੇ। ਉਨ੍ਹਾਂ ਕਿਹਾ  ਕਿ ਏ. ਆਈ. ਮਾਡਲ ਬਣਾਉਣ ਦੇ ਚਾਹਵਾਨ ਡਿਵੈੱਲਪਰਜ਼ ਆਪਣੇ ਪ੍ਰਸਤਾਵ ਦਰਜ ਕਰ ਸਕਦੇ ਹਨ ਅਤੇ ਇਸ  ਮਾਡਲ ਨੂੰ 6 ਤੋਂ 8 ਮਹੀਨਿਆਂ ’ਚ ਤਿਆਰ ਕਰਨਾ ਹੋਵੇਗਾ।


author

Inder Prajapati

Content Editor

Related News