ਭਾਰਤ 2030-31 ਤੱਕ ਬਣ ਜਾਵੇਗਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਇਕਾਨਮੀ!

Friday, Sep 20, 2024 - 11:51 AM (IST)

ਮੁੰਬਈ (ਭਾਸ਼ਾ) - ਭਾਰਤ ਵਿੱਤੀ ਸਾਲ 2030-31 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ’ਤੇ ਹੈ। ਮੁੱਖ ਅਮਰੀਕੀ ਰੇਟਿੰਗ ਏਜੰਸੀ ਐੱਸ. ਐਂਡ ਪੀ. ਗਲੋਬਲ ਦੀ ਇਕ ਰਿਪੋਰਟ ’ਚ ਇਹ ਅੰਦਾਜ਼ਾ ਲਾਇਆ ਗਿਆ ਹੈ। ਰੇਟਿੰਗ ਏਜੰਸੀ ਨੇ ਕਿਹਾ ਹੈ ਕਿ ਮੌਜੂਦਾ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ ਦੇ 6.7 ਫੀਸਦੀ ਦੀ ਦਰ ਨਾਲ ਵਧਣ ਦੀ ਉਮੀਦ ਹੈ।

ਇਹ ਵੀ ਪੜ੍ਹੋ :     ਭਾਰਤ ਦਾ ਡਾਇਮੰਡ ਸੈਕਟਰ ਸੰਕਟ ’ਚ, ਕਾਰਖਾਨੇ ਹੋ ਰਹੇ ਬੰਦ, ਦਰਾਮਦ ਅਤੇ ਬਰਾਮਦ ’ਚ ਭਾਰੀ ਗਿਰਾਵਟ

ਐੱਸ. ਐਂਡ ਪੀ. ਗਲੋਬਲ ਨੇ ਵੀਰਵਾਰ ਨੂੰ ਇਕ ਰਿਪੋਰਟ ’ਚ ਕਿਹਾ ਕਿ ਵਿੱਤੀ ਸਾਲ 2023-24 ’ਚ 8.2 ਫੀਸਦੀ ਦੀ ਵਿਕਾਸ ਦਰ ਨਾਲ ਕਾਰੋਬਾਰੀ ਲੈਣ-ਦੇਣ ਅਤੇ ਲਾਜਿਸਟਿਕਸ ’ਚ ਸੁਧਾਰ, ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਜਨਤਕ ਪੂੰਜੀ ’ਤੇ ਨਿਰਭਰਤਾ ਘਟਾਉਣ ਲਈ ਲਗਾਤਾਰ ਸੁਧਾਰਾਂ ਦੀ ਲੋੜ ਹੈ।

ਸਰਕਾਰੀ ਬਾਂਡਾਂ ’ਚ ਵਿਦੇਸ਼ੀ ਨਿਵੇਸ਼ ’ਚ ਵਾਧਾ

ਐੱਸ. ਐਂਡ ਪੀ. ਗਲੋਬਲ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਜ਼ਬੂਤ ​​ਵਿਕਾਸ ਸੰਭਾਵਨਾਵਾਂ ਅਤੇ ਬਿਹਤਰ ਨਿਯਮ ਦੇ ਕਾਰਨ ਸਟਾਕ ਬਾਜ਼ਾਰਾਂ ਦੇ ਗਤੀਸ਼ੀਲ ਅਤੇ ਪ੍ਰਤੀਯੋਗੀ ਬਣੇ ਰਹਿਣ ਦੀ ਉਮੀਦ ਹੈ। ਭਾਰਤ ਦੇ ਮੁੱਖ ਉੱਭਰਦੇ ਬਾਜ਼ਾਰ ਇੰਡੈਕਸ ’ਚ ਸ਼ਾਮਲ ਹੋਣ ਤੋਂ ਬਾਅਦ ਭਾਰਤੀ ਸਰਕਾਰੀ ਬਾਂਡਾਂ ’ਚ ਵਿਦੇਸ਼ੀ ਨਿਵੇਸ਼ ’ਚ ਵਾਧਾ ਹੋਇਆ ਹੈ। ਇਸ ’ਚ ਅੱਗੇ ਵੀ ਵਾਧਾ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ :     ਇਨ੍ਹਾਂ ਸ਼ੁੱਭ ਮਹੂਰਤ 'ਚ ਹੋਣਗੇ 35 ਲੱਖ ਤੋਂ ਵਧ ਵਿਆਹ, ਵਧੇਗੀ ਸੋਨੇ ਦੀ ਖ਼ਰੀਦ, ਖਰਚ ਹੋਣਗੇ 4.25 ਕਰੋੜ

‘ਇੰਡੀਆ ਫਾਰਵਰਡ : ਐਮਰਜਿੰਗ ਪਰਸਪੈਕਟਿਵਜ਼’ ਸਿਰਲੇਖ ਵਾਲੀ ਰਿਪੋਰਟ ਦੇ ਪਹਿਲੇ ਐਡੀਸ਼ਨ ’ਚ ਕਿਹਾ ਗਿਆ ਹੈ ਕਿ ਵਪਾਰਕ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਲਈ ਭਾਰਤ ਨੂੰ ਬੁਨਿਆਦੀ ਢਾਂਚੇ ਅਤੇ ਭੂ-ਰਾਜਨੀਤਿਕ ਰਣਨੀਤੀਆਂ ਵਿਕਸਿਤ ਕਰਨ ਦੀ ਲੋੜ ਹੈ, ਖਾਸ ਤੌਰ ’ਤੇ ਇਸ ਦੇ ਵਿਆਪਕ ਸਮੁੰਦਰ ਤੱਟ ਦੇ ਸਬੰਧ ’ਚ।

ਇਹ ਵੀ ਪੜ੍ਹੋ :    ਰਸੋਈ ਦਾ ਰਾਜਾ Tupperware ਹੋਇਆ ਦੀਵਾਲੀਆ

ਭਾਰਤ ਨੂੰ ਮਜ਼ਬੂਤ ​​ਪੋਰਟ ਇਨਫਰਾ ਦੀ ਲੋੜ

ਰਿਪੋਰਟ ਕਹਿੰਦੀ ਹੈ ਕਿ ਭਾਰਤ ਦਾ ਲੱਗਭਗ 90 ਫੀਸਦੀ ਵਪਾਰ ਸਮੁੰਦਰੀ ਰਸਤੇ ਤੋਂ ਹੁੰਦਾ ਹੈ, ਜਿਸ ਨਾਲ ਵਧ ਰਹੀ ਬਰਾਮਦ ਅਤੇ ਥੋਕ ਵਸਤਾਂ ਦੀ ਦਰਾਮਦ ਦੇ ਪ੍ਰਬੰਧਨ ਲਈ ਮਜ਼ਬੂਤ ਪੋਰਟ ਇਨਫਰਾ ਢਾਂਚੇ ਦੀ ਲੋੜ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਘਰੇਲੂ ਊਰਜਾ ਦੀ ਵਧਦੀ ਮੰਗ ਦਾ ਸਾਹਮਣਾ ਕਰ ਰਿਹਾ ਹੈ। ਇਸ ’ਚ ਕਿਹਾ ਗਿਆ ਹੈ ਕਿ ਬੁਨਿਆਦੀ ਢਾਂਚੇ ਅਤੇ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਖੇਤੀਬਾੜੀ ਉੱਨਤ ਤਕਨੀਕਾਂ ਅਤੇ ਨਵੀਆਂ ਨੀਤੀਆਂ ’ਤੇ ਨਿਰਭਰ ਕਰੇਗੀ। ਖੁਰਾਕ ਸੁਰੱਖਿਆ ਅਤੇ ਆਰਥਿਕ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸਿੰਚਾਈ, ਭੰਡਾਰਨ ਅਤੇ ਸਪਲਾਈ ਦੀ ਵੰਡ ਵਰਗੇ ਨਾਜ਼ੁਕ ਬੁਨਿਆਦੀ ਢਾਂਚੇ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ :     ਖੁਸ਼ਖਬਰੀ! ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਡਿੱਗੀਆਂ ਕੀਮਤਾਂ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News