ਜਾਪਾਨ ਨੂੰ ਪਿੱਛੇ ਛੱਡ ਕੇ 2050 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਭਾਰਤ

Monday, Oct 12, 2020 - 06:36 PM (IST)

ਜਾਪਾਨ ਨੂੰ ਪਿੱਛੇ ਛੱਡ ਕੇ 2050 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਭਾਰਤ

ਨਵੀਂ ਦਿੱਲੀ (ਇੰਟ) - ਭਾਰਤੀ ਅਰਥਵਿਵਸਥਾ 2050 ਤੱਕ ਚੀਨ ਅਤੇ ਅਮਰੀਕਾ ਤੋਂ ਬਾਅਦ ਦੁਨੀਆ ’ਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗੀ। ਮੈਡੀਕਲ ਜਨਰਲ ਲੈਂਸੇਟ ’ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਭਾਰਤ ਦੀ ਅਰਥਵਿਵਸਥਾ ਸਾਲ 2100 ਤੱਕ ਇਸ ਪੁਜ਼ੀਸ਼ਨ ’ਤੇ ਬਣੀ ਰਹੇਗੀ। 2017 ’ਚ ਭਾਰਤ 7ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ।

ਲੈਂਸੇਟ ਨੇ 2017 ਨੂੰ ਆਧਾਰ ਸਾਲ ਮੰਨ ਕੇ ਕਿਹਾ ਹੈ ਕਿ ਭਾਰਤ 2030 ਤੱਕ ਅਮਰੀਕਾ, ਚੀਨ, ਜਾਪਾਨ ਦੇ ਪਿੱਛੇ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ ਬਾਅਦ ’ਚ 2050 ’ਚ ਜਾਪਾਨ ਤੋਂ ਅੱਗੇ ਨਿਕਲ ਜਾਵੇਗਾ। ਦੁਨੀਆ ਦੀ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ’ਚ ਭਾਰਤ ਮੌਜੂਦਾ ਸਮੇਂ ’ਚ 5ਵੇਂ ਸਥਾਨ ’ਤੇ ਹੈ। ਇਸ ਦੇ ਠੀਕ ਪਿੱਛੇ ਫਰਾਂਸ ਅਤੇ ਬ੍ਰਿਟੇਨ ਹਨ।

ਇਹ ਵੀ ਪੜ੍ਹੋ : ਆਧਾਰ ਕਾਰਡ ਦਾ ਬਦਲੇਗਾ ਰੂਪ ਤੇ ਖ਼ਰਾਬ ਹੋਣ ਦੀ ਚਿੰਤਾ ਹੋਈ ਖ਼ਤਮ, ਇਸ ਤਰ੍ਹਾਂ ਦਿਓ ਆਰਡਰ

ਮਹਾਮਾਰੀ ਕਿਤੇ ਪੈ ਨਾ ਜਾਵੇ ਉਮੀਦਾਂ ’ਤੇ ਭਾਰੀ

ਮੋਦੀ ਸਰਕਾਰ ਦੀਆਂ ਉਮੀਦਾਂ ਵੀ ਕੁੱਝ ਇਸ ਤਰ੍ਹਾਂ ਹੀ ਹਨ। ਇਸ ਸਾਲ ਮਈ ’ਚ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਕਿਹਾ ਸੀ ਕਿ ਭਾਰਤ ਨੂੰ 2047 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਹੈ। ਹਾਲਾਂਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਆਈ ਆਰਥਿਕ ਮੰਦੀ ਤੋਂ ਕੁੱਝ ਪਹਿਲਾਂ ਦੇ ਅੰਦਾਜ਼ਿਆਂ ਦੀ ਤੁਲਣਾ ’ਚ ਮੌਜੂਦਾ ਸਮੇਂ ਅਨੁਮਾਨ ਘੱਟ ਆਪਟੀਮਿਸਟ ਹਨ।

ਮਹਾਮਾਰੀ ਦੇ ਕਹਿਰ ਤੋਂ ਠੀਕ ਪਹਿਲਾਂ ਜਾਪਾਨ ਸੈਂਟਰ ਫਾਰ ਇਕਨਾਮਿਕ ਰਿਸਰਚ ਵੱਲੋਂ ਪਿਛਲੇ ਸਾਲ ਦਸੰਬਰ ’ਚ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਭਾਰਤ 2029 ਤੱਕ ਜਾਪਾਨ ਨੂੰ ਪਿਛਾੜ ਕੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। 2025 ’ਚ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦਾ ਭਾਰਤ ਸਰਕਾਰ ਦਾ ਆਪਣਾ ਟੀਚਾ ਵੀ ਨਿਰਧਾਰਿਤ ਹੈ।

ਇਹ ਵੀ ਪੜ੍ਹੋ : CAIT ਨੇ ਕੀਤੀ Flipkart ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ, ਜਾਣੋ ਕੀ ਹੈ ਮਾਮਲਾ

ਚੀਨ-ਭਾਰਤ ’ਚ ਕਾਮਕਾਜੀ ਉਮਰ ਦੀ ਆਬਾਦੀ ’ਚ ਆਵੇਗੀ ਭਾਰੀ ਗਿਰਾਵਟ

ਲੈਂਸੇਟ ਪੇਪਰ ਨੇ ਚਿਤਾਵਨੀ ਦਿੱਤੀ ਕਿ ਨਾਈਜ਼ੀਰੀਆ ’ਚ ਸਥਿਰ ਵਾਧੇ ਦੇ ਨਾਲ-ਨਾਲ ਚੀਨ ਅਤੇ ਭਾਰਤ ’ਚ ਕਾਮਕਾਜੀ ਉਮਰ ਦੀ ਆਬਾਦੀ ’ਚ ਭਾਰੀ ਗਿਰਾਵਟ ਆਵੇਗੀ, ਹਾਲਾਂਕਿ ਭਾਰਤ ਟਾਪ ਸਥਾਨ ਬਣਾਈ ਰੱਖੇਗਾ। 2100 ਤੱਕ ਭਾਰਤ ਦਾ ਅਨੁਮਾਨ ਲਾਇਆ ਗਿਆ ਸੀ ਕਿ ਅਜੇ ਵੀ ਦੁਨੀਆ ’ਚ ਸਭ ਤੋਂ ਜ਼ਿਆਦਾ ਕਾਮਕਾਜੀ ਉਮਰ ਦੀ ਆਬਾਦੀ ਹੈ। ਇਸ ਤੋਂ ਬਾਅਦ ਨਾਈਜ਼ੀਰੀਆ, ਚੀਨ ਅਤੇ ਸੰਯੁਕਤ ਰਾਜ ਅਮਰੀਕਾ ਹਨ।

ਹੋਰ ਦੇਸ਼ ਜੋ ਜੀ. ਡੀ. ਪੀ. ਦੁਆਰਾ ਕੌਮਾਂਤਰੀ ਰੈਂਕਿੰਗ ’ਚ ਉੱਤੇ ਉੱਠੇ ਸਨ, ਉਹ ਆਸਟਰੇਲੀਆ ਅਤੇ ਇਜ਼ਰਾਇਲ ਸਨ। ਇਸ ਸਦੀ ਦੇ ਆਗਾਊਂ ਅਨੁਮਾਨ ’ਚ ਭਾਰੀ ਗਿਰਾਵਟ ਦੇ ਬਾਵਜੂਦ ਲੈਂਸੇਟ ਨੇ ਕਿਹਾ ਕਿ ਜਾਪਾਨ 2100 ’ਚ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਰਹੇਗਾ। ਲੈਂਸੇਟ ਦੇ ਪ੍ਰਮੁੱਖ ਸਿੱਟੇ ਦੱਸਦੇ ਹਨ ਕਿ ਔਰਤਾਂ ਵਿੱਦਿਅਕ ਪ੍ਰਾਪਤੀ ਅਤੇ ਗਰਭਨਿਰੋਧ ਦੀ ਪਹੁੰਚ ’ਚ ਲਗਾਤਾਰ ਰੁਝੇਵਾਂ ਨਾਲ ਜਨਣ ਸਮਰੱਥਾ ਅਤੇ ਜਨਸੰਖਿਆ ਵਾਧਾ ’ਚ ਗਿਰਾਵਟ ਆਵੇਗੀ।

ਕਈ ਦੇਸ਼ਾਂ ’ਚ ਤਬਦੀਲੀ ਪੱਧਰ ਦੀ ਤੁਲਣਾ ’ਚ ਟੀ. ਐੱਫ. ਆਰ. (ਕੁਲ ਜਣਨ ਦਰ) ਘੱਟ ਹੈ। ਚੀਨ ਅਤੇ ਭਾਰਤ ਸਮੇਤ ਕਈ ਦੇਸ਼ਾਂ ’ਚ ਆਰਥਿਕ, ਸਮਾਜਿਕ, ਵਾਤਾਵਰਣ ਅਤੇ ਭੂ-ਰਾਜਨੀਤਕ ਪ੍ਰਭਾਵ ਵੀ ਹੋਣਗੇ।

ਇਹ ਵੀ ਪੜ੍ਹੋ : ਕੋਵਿਡ-19 ਆਫ਼ਤ : ਖਾਨ ਮਾਰਕੀਟ, ਕਨਾਟ ਪਲੇਸ, ਸਾਊਥ ਐਕਸ ਵਿਖੇ ਔਸਤਨ ਮਹੀਨਾਵਾਰ ਕਿਰਾਇਆ 14% ਘਟਿਆ


author

Harinder Kaur

Content Editor

Related News