2022 ਤੱਕ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਦੇਸ਼ ਹੋਵੇਗਾ ਭਾਰਤ : BCG

Wednesday, Oct 10, 2018 - 06:43 PM (IST)

2022 ਤੱਕ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਦੇਸ਼ ਹੋਵੇਗਾ ਭਾਰਤ : BCG

ਨਵੀਂ ਦਿੱਲੀ—ਆਉਣ ਵਾਲੇ ਸਮੇਂ 'ਚ ਭਾਰਤੀਆਂ ਦੀ ਜਾਇਦਾਦ ਕਾਫੀ ਤੇਜ਼ੀ ਨਾਲ ਵਧਣ ਵਾਲੀ ਹੈ। ਲੋਕਾਂ ਦੀ ਜੇਬ 'ਚ ਪੈਸੇ ਆਉਣ ਦਾ ਫਾਇਦਾ ਦੇਸ਼ ਨੂੰ ਵੀ ਮਿਲੇਗਾ। ਇਸ ਦੇ ਚੱਲਦੇ ਨਿੱਜੀ ਜਾਇਦਾਦ ਦੇ ਮਾਮਲੇ 'ਚ 2022 ਤੱਕ ਭਾਰਤ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਦੇਸ਼ ਬਣ ਜਾਵੇਗਾ। ਇਸ ਤਰ੍ਹਾਂ 2017 ਮੁਕਾਬਲੇ ਭਾਰਤ ਦੀ ਰੈਕਿੰਗ 4 ਸਥਾਨ ਤੋਂ ਵਧ ਜਾਵੇਗੀ।

ਬਾਸਟਨ ਕੰਸਲਟਿਨ ਗਰੁੱਪ (BCG) ਨੇ ਇਹ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਮੁਤਾਬਕ ਇਸ ਰਫਤਾਰ ਨਾਲ ਭਾਰਤ 2022 ਤੱਕ ਦੁਨੀਆ ਦਾ 11ਵਾਂ ਸਭ ਤੋਂ ਵੱਡਾ ਅਮੀਰ ਦੇਸ਼ ਬਣ ਜਾਵੇਗਾ।ਇਸ ਰਿਪੋਰਟਸ 'ਚ ਸਭ ਤੋਂ ਉੱਤੇ ਯੂਨਾਇਟੇਡ ਸਟੇਟਸ ਹੈ। ਇਥੇ 2017 'ਚ ਨਿੱਜੀ ਜਾਇਦਾਦ 80 ਖਰਬ ਡਾਲਰ ਤੱਕ ਵਧਣ ਦਾ ਅਨੁਮਾਨ ਸੀ। ਇਸ ਰਿਪੋਰਟ 'ਚ 2022 ਤੱਕ 100 ਖਰਬ ਡਾਲਰ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਲਿਸਟ 'ਚ ਚੀਨ ਦੂਜੇ ਨੰਬਰ 'ਤੇ ਹੈ। ਚੀਨ ਦੀ ਨਿੱਜੀ ਜਾਇਦਾਦ 43 ਖਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਮਰਜਿੰਗ ਇਕਨੋਮੀ ਦੇ ਮਾਮਲੇ 'ਚ ਭਾਰਤ ਦੀ ਜਾਇਦਾਦ ਸਭ ਤੋਂ ਤੇਜ਼ੀ ਨਾਲ ਵਧੇਗੀ।

ਰਿਪੋਰਟ 'ਚ ਕਿਹਾ ਗਿਆ ਹੈ ਕਿ 2017 'ਚ ਭਾਰਤ ਖੁਸ਼ਹਾਲ, ਹਾਈ ਨੈੱਟਵਰਥ ਅਤੇ ਅਲਟਰਾ ਨੈੱਟਵਰਥ ਸ਼੍ਰੇਣੀ 'ਚ ਏਸ਼ੀਆ ਦਾ 5ਵਾਂ ਸਭ ਤੋਂ ਵੱਡਾ ਬਾਜ਼ਾਰ ਹੈ। ਰਿਪੋਰਟ ਮੁਤਾਬਕ ਇਥੇ ਖੁਸ਼ਹਾਲ ਲੋਕਾਂ ਦੀ ਗਿਣਤੀ 3,22,000 ਹੈ। ਹਾਈ ਨੈੱਟਵਰਥ ਇੰਡੀਵਿਜੂਅਲਸ 87,000 ਹੈ। ਅਲਟਰਾ ਹਾਈ ਨੈੱਟਵਰਥ ਵਾਲੇ 4 ਹਜ਼ਾਰ ਲੋਕ ਹਨ।


Related News