ਹੁਣ ਤੱਕ ਦੀ ਸਭ ਤੋਂ ਬੁਰੀ ਮੰਦੀ ਵੇਖੇਗਾ ਭਾਰਤ : ਗੋਲਡਮੈਨ ਸੈਸ਼

05/18/2020 11:37:18 AM

ਨਵੀਂ ਦਿੱਲੀ — ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੁਨੀਆ ਭਰ ਵਿਚ ਲਾਗੂ ਲਾਕਡਾਉਨ ਨੇ ਵਿਸ਼ਵ ਭਰ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਮਹਾਂਮਾਰੀ ਨੇ ਵਿਸ਼ਵਭਰ ਦੀ ਅਰਥਵਿਵਸਥਾ ਨੂੰ ਕਈ ਸਾਲ ਪਿੱਛੇ ਕਰ ਦਿੱਤਾ ਹੈ। ਦੁਨੀਆ ਭਰ ਵਿਚ ਫੈਲੀ ਇਸ ਮੰਦੀ ਨੂੰ ਦੇਖਦੇ ਹੋਏ ਬ੍ਰੋਕਰੇਜ ਕੰਪਨੀ ਗੋਲਡਮੈਨ ਸੈਸ਼ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਦੇਸ਼ ਵਿਚ ਲਾਗੂ ਲਾਕਡਾਉਨ ਦਾ ਭਾਰਤ ਦੀ ਅਰਥਵਿਵਸਥਾ 'ਤੇ ਵਿਨਾਸ਼ਕਾਰੀ ਅਸਰ ਪਵੇਗਾ ਅਤੇ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੁਣ ਤੱਕ ਦੀ ਸਭ ਤੋਂ ਵੱਡੀ ਮੰਦੀ ਦਾ ਸਾਹਮਣਾ ਕਰੇਗਾ।

ਜੀ.ਡੀ.ਪੀ. 'ਚ ਆਵੇਗੀ ਗਿਰਾਵਟ

ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਦੇਸ਼ ਦੀ ਜੀ.ਡੀ.ਪੀ. ਵਾਧਾ ਦਰ ਵਿਚ ਗੋਲਡਮੈਨ ਦੇ ਪਹਿਲੇ ਦੇ ਅੰਦਾਜ਼ੇ ਦੇ 20 ਫੀਸਦੀ ਦੀ ਤੁਲਨਾ ਵਿਚ 45 ਫੀਸਦੀ ਤੱਕ ਦੀ ਗਿਰਾਵਟ ਆਵੇਗੀ। ਤੀਜੀ ਤਿਮਾਹੀ ਵਿਚ 20 ਫੀਸਦੀ ਦੀ ਮਜ਼ਬੂਤ ਰਿਕਵਰੀ ਹੋਵੇਗੀ, ਜਦੋਂਕਿ ਚੌਥੀ ਤਿਮਾਹੀ ਅਤੇ ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਵਾਧਾ ਦਰ ਅਨੁਮਾਨ ਕ੍ਰਮਵਾਰ:- 14 ਫੀਸਦੀ ਅਤੇ 6.5 ਫੀਸਦੀ 'ਤੇ ਬਰਕਰਾਰ ਰੱਖਿਆ ਗਿਆ ਹੈ।

ਹੁਣ ਤੱਕ ਦੀ ਸਭ ਤੋਂ ਵੱਡੀ ਮੰਦੀ

ਬਲੂਮਬਰਗ ਦੀ ਰਿਪੋਰਟ ਮੁਤਾਬਕ ਗੋਲਡਮੈਨ ਸੈਸ਼ ਦੀ ਅਰਥਸ਼ਾਸਤਰੀ ਪ੍ਰਾਚੀ ਮਿਸ਼ਰਾ ਅਤੇ ਐਂਡ੍ਰਿਊ ਟਿਲਟਨ ਨੇ 17 ਮਈ ਨੂੰ ਇਕ ਨੋਟ ਵਿਚ ਲਿਖਿਆ ਹੈ ਕਿ ਇਨ੍ਹਾਂ ਅੰਦਾਜ਼ਿਆਂ ਦਾ ਮਤਲਬ ਹੈ ਕਿ ਵਿੱਤੀ ਸਾਲ 2021 'ਚ ਰਿਅਲ ਜੀ.ਡੀ.ਪੀ. 'ਚ 5 ਫੀਸਦੀ ਦੀ ਗਿਰਾਵਟ ਦਰਜ ਕੀਤੀ ਜਾਵੇਗੀ, ਜਿਵੇਂ ਭਾਰਤ ਵਿਚ ਹੁਣ ਤੱਕ ਕਿਸੇ ਵੀ ਮੰਦੀ ਦੇ ਸਮੇਂ ਅਜਿਹਾ ਨਹੀਂ ਦੇਖਿਆ ਗਿਆ ਹੋਵੇਗਾ।ਲਾਕ

ਡਾਉਨ 31 ਮਈ ਤੱਕ ਲਈ ਵਧੀਆ

ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਲਗਾਤਾਰ ਸਾਹਮਣੇ ਆਉਣ ਦੇ ਬਾਅਦ ਭਾਰਤ ਸਰਕਾਰ ਨੇ ਦੇਸ਼ ਭਰ ਵਿਚ ਲਾਗੂ ਲਾਕਡਾਉਨ ਨੂੰ 31 ਮਈ ਤੱਕ ਵਧਾ ਦਿੱਤਾ ਹੈ ਜਦੋਂਕਿ ਕੁਝ ਖਾਸ ਖੇਤਰਾਂ ਵਿਚ ਆਰਥਿਕ ਗਤੀਵਿਧਿਆਂ ਨੂੰ ਵਾਧਾ ਦੇਣ ਦੇ ਨਾਲ ਪਾਬੰਦੀਆਂ ਅਤੇ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਹੈ।ਅਰਥ

ਚਾਰੇ ਨੂੰ 20 ਲੱਖ ਕਰੋੜ ਦੀ ਮਦਦ

ਲਾਕਡਾਉਨ ਨੂੰ ਵਧਾਉਣ ਦਾ ਇਹ ਐਲਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪਿਛਲੇ ਚਾਰ ਦਿਨਾਂ ਵਿਚ ਪੰਜ ਵਾਰ ਕੀਤੀ ਗਈ ਪ੍ਰੈੱਸ ਕਾਨਫਰੈਂਸ 'ਚ ਅਰਥਵਿਵਸਥਾ ਨੂੰ 20 ਲੱਖ ਕਰੋੜ ਡਾਲਰ ਦਾ ਪੈਕੇਜ ਦੇਣ ਦੇ ਐਲਾਨ ਦੇ ਬਾਅਦ ਕੀਤਾ ਗਿਆ ਹੈ। ਅਰਥਵਿਵਸਥਾ ਲਈ ਇਹ ਮਦਦ ਦੇਸ਼ ਦੀ ਜੀ.ਡੀ.ਪੀ. ਦਾ 10 ਫੀਸਦੀ ਹੈ।

ਸਰਕਾਰੀ ਮਦਦ ਦਾ ਤੁਰੰਤ ਕੋਈ ਅਸਰ ਨਹੀਂ

ਗੋਲਡਮੈਨ ਸੈਸ਼ ਨੇ ਅਰਥਵਿਵਸਥਾ ਲਈ ਲਿਖਿਆ,'ਪਿਛਲੇ ਕੁਝ ਦਿਨਾਂ 'ਚ ਵੱਖ-ਵੱਖ ਸੈਕਟਰ ਵਿਚ ਕਈ ਸੁਧਾਰਾਂ ਲਈ ਐਲਾਨ ਕੀਤੇ ਗਏ। ਇਨ੍ਹਾਂ ਸੁਧਾਰਾਂ ਦਾ ਅਸਰ ਆਉਣ ਵਾਲੇ ਸਮੇਂ ਵਿਚ ਦਿਖਾਈ ਦੇਵੇਗਾ ਅਤੇ ਇਸ ਗੱਲ ਦੀ ਉਮੀਦ ਨਹੀਂ ਕਰਨੀ ਚਾਹੀਦੀ ਕਿ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ 'ਚ ਇਸ ਦਾ ਤੁਰੰਤ ਅਸਰ ਦਿਖਾਈ ਦੇਵੇਗਾ।'


Harinder Kaur

Content Editor

Related News