ਭਾਰਤ 5 ਸਾਲਾਂ ''ਚ 100 ਕਰੋੜ ਮੋਬਾਈਲ ਫੋਨ ਤਿਆਰ ਕਰੇਗਾ : ਪ੍ਰਸਾਦ

Tuesday, Dec 15, 2020 - 10:56 PM (IST)

ਭਾਰਤ 5 ਸਾਲਾਂ ''ਚ 100 ਕਰੋੜ ਮੋਬਾਈਲ ਫੋਨ ਤਿਆਰ ਕਰੇਗਾ : ਪ੍ਰਸਾਦ

ਨਵੀਂ ਦਿੱਲੀ— ਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਅਗਲੇ ਪੰਜ ਸਾਲਾਂ 'ਚ ਭਾਰਤ ਦਾ ਟੀਚਾ 100 ਕਰੋੜ ਮੋਬਾਈਲ ਫੋਨ, 5 ਕਰੋੜ ਟੈਲੀਵੀਜ਼ਨ ਸੈੱਟ ਅਤੇ 5 ਕਰੋੜ ਆਈ. ਟੀ. ਉਪਕਰਣ ਜਿਵੇਂ ਕਿ ਲੈਪਟਾਪ ਅਤੇ ਟੈਬਲੇਟ ਦਾ ਉਤਪਾਦਨ ਕਰਨਾ ਹੈ।

ਪ੍ਰਸਾਦ ਨੇ ਕਿਹਾ ਕਿ ਫਿਲਹਾਲ ਦੇਸ਼ 'ਚ 4-ਜੀ ਕੰਮ ਕਰ ਰਿਹਾ ਹੈ ਅਤੇ ਜਲਦੀ ਹੀ 5-ਜੀ ਦੀ ਟੈਸਟਿੰਗ ਸ਼ੁਰੂ ਹੋਣ ਜਾ ਰਹੀ ਹੈ।

ਮੰਗਲਵਾਰ ਨੂੰ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਵੱਲੋਂ ਆਯੋਜਿਤ ਇਕ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਸਾਦ ਨੇ ਕਿਹਾ, “ਭਾਰਤ ਅਗਲੇ ਪੰਜ ਸਾਲਾਂ 'ਚ ਇਕ ਅਰਬ ਮੋਬਾਈਲ ਫੋਨ, 5 ਕਰੋੜ ਟੀਵੀ ਸੈੱਟ ਅਤੇ 5 ਕਰੋੜ ਆਈ. ਟੀ. ਹਾਰਡਵੇਅਰ ਉਪਕਰਣ ਜਿਵੇਂ ਲੈਪਟਾਪ ਅਤੇ ਟੈਬਲੇਟਾਂ ਦਾ ਉਤਪਾਦਨ ਕਰਨਾ ਸ਼ੁਰੂ ਕਰ ਦੇਵੇਗਾ। ਇਹ ਆਗਾਮੀ ਪੰਜ ਸਾਲਾਂ ਲਈ ਇਲੈਕਟ੍ਰਾਨਿਕਸ ਨਿਰਮਾਣ ਦਾ ਸਾਡਾ ਦ੍ਰਿਸ਼ਟੀਕੋਣ ਹੈ।''

ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਗਲੇ ਪੰਜ ਸਾਲਾਂ 'ਚ ਦੇਸ਼ ਦੀ ਡਿਜੀਟਲ ਅਰਥਵਿਵਸਥਾ 1,000 ਅਰਬ ਡਾਲਰ 'ਤੇ ਪਹੁੰਚ ਜਾਵੇ। ਇੰਡੀਆ ਸੈਲੂਲਰ ਅਤੇ ਇਲੈਕਟ੍ਰਾਨਿਕਸ ਐਸੋਸੀਏਸ਼ਨ (ਆਈ. ਸੀ. ਈ. ਏ.) ਅਨੁਸਾਰ, ਨੀਤੀਗਤ ਦਖ਼ਲਅੰਦਾਜ਼ੀ ਨਾਲ ਭਾਰਤ ਆਪਣੀ ਲੈਪਟਾਪ ਅਤੇ ਟੈਬਲੇਟ ਨਿਰਮਾਣ ਦੀ ਸਮਰੱਥਾ ਨੂੰ 2025 ਤੱਕ 100 ਅਰਬ ਡਾਲਰ 'ਤੇ ਪਹੁੰਚਾ ਸਕਦਾ ਹੈ।


author

Sanjeev

Content Editor

Related News