ਭਾਰਤ ਦੀ ਸਮਾਰਟਫੋਨ ਬਰਾਮਦ ਨੇ ਪੈਟਰੋਲੀਅਮ ਉਤਪਾਦਾਂ ਤੇ ਹੀਰਿਆਂ ਨੂੰ ਪਿੱਛੇ ਛੱਡਿਆ
Monday, May 19, 2025 - 10:11 AM (IST)

ਨਵੀਂ ਦਿੱਲੀ (ਭਾਸ਼ਾ) - ਪਿਛਲੇ 3 ਸਾਲਾਂ ’ਚ ਅਮਰੀਕਾ ਨੂੰ ਭਾਰਤ ਦੀ ਸਮਾਰਟਫੋਨ ਬਰਾਮਦ 5 ਗੁਣਾ ਹੋ ਗਈ ਹੈ, ਉਥੇ ਹੀ ਇਸ ਦੌਰਾਨ ਜਾਪਾਨ ਨੂੰ ਬਰਾਮਦ 4 ਗੁਣਾ ਹੋ ਗਈ ਹੈ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਤਰ੍ਹਾਂ ਅੱਜ ਸਮਾਰਟਫੋਨ ਬਰਾਮਦ ਨੇ ਦੇਸ਼ ਤੋਂ ਪੈਟਰੋਲੀਅਮ ਉਤਪਾਦਾਂ ਅਤੇ ਹੀਰਿਆਂ ਦੀ ਬਰਾਮਦ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ
ਅੰਕੜਿਆਂ ਅਨੁਸਾਰ, 2024-25 ’ਚ ਸਮਾਰਟਫੋਨ ਬਰਾਮਦ 55 ਫੀਸਦੀ ਦੇ ਉਛਾਲ ਨਾਲ 24.14 ਅਰਬ ਡਾਲਰ ’ਤੇ ਪਹੁੰਚ ਗਈ, ਜੋ 2023-24 ’ਚ 15.57 ਅਰਬ ਡਾਲਰ ਅਤੇ 2022-23 ’ਚ 10.96 ਅਰਬ ਡਾਲਰ ਸੀ। ਬੀਤੇ ਵਿੱਤੀ ਸਾਲ ’ਚ ਅਮਰੀਕਾ, ਨੀਦਰਲੈਂਡ, ਇਟਲੀ, ਜਾਪਾਨ ਅਤੇ ਚੈੱਕ ਗਣਰਾਜ ਟਾਪ 5 ਦੇਸ਼ ਰਹੇ, ਜਿੱਥੇ ਸਮਾਰਟਫੋਨ ਬਰਾਮਦ ’ਚ ਸਭ ਤੋਂ ਉੱਚਾ ਵਾਧਾ ਦਰਜ ਹੋਇਆ ਹੈ। ਇਕੱਲੇ ਅਮਰੀਕਾ ਨੂੰ 2024-25 ’ਚ ਸਮਾਰਟਫੋਨ ਦੀ ਬਰਾਮਦ 10.6 ਅਰਬ ਡਾਲਰ ਦੀ ਹੋ ਗਈ।
ਇਹ ਵੀ ਪੜ੍ਹੋ : PNB-Bandhan Bank ਨੇ FD ਦੀਆਂ ਵਿਆਜ ਦਰਾਂ 'ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ
ਅਮਰੀਕਾ ਨੂੰ ਸਮਾਰਟਫੋਨ ਦੀ ਬਰਾਮਦ 2022-23 ’ਚ 2.16 ਅਰਬ ਡਾਲਰ ਅਤੇ 2023-24 ’ਚ 5.57 ਅਰਬ ਡਾਲਰ ਰਹੀ ਸੀ। ਜਾਪਾਨ ਨੂੰ ਬਰਾਮਦ ’ਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ। ਜਾਪਾਨ ਨੂੰ ਬਰਾਮਦ 2022-23 ਦੇ 12 ਕਰੋਡ਼ ਡਾਲਰ ਤੋਂ 2024-25 ’ਚ 52 ਕਰੋਡ਼ ਡਾਲਰ ਹੋ ਗਈ। ਵਣਜ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਇਸ ਤੇਜ਼ ਉਛਾਲ ਨਾਲ ਸਮਾਰਟਫੋਨ ਭਾਰਤ ਦੀ ਸਭ ਤੋਂ ਜ਼ਿਆਦਾ ਬਰਾਮਦ ਵਾਲਾ ਉਤਪਾਦ ਬਣ ਗਿਆ ਹੈ। ਇਸ ਨੇ ਪਹਿਲੀ ਵਾਰ ਪੈਟਰੋਲੀਅਮ ਉਤਪਾਦਾਂ ਅਤੇ ਹੀਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ : ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ ਹੈ ਆਖਰੀ ਤਾਰੀਖ
ਅਧਿਕਾਰੀ ਨੇ ਕਿਹਾ ਕਿ ਪਿਛਲੇ 3 ਸਾਲਾਂ ’ਚ ਇਸ ਖੇਤਰ ’ਚ ਭਾਰੀ ਉਛਾਲ ਆਇਆ ਹੈ, ਜਿਸ ਨਾਲ ਦੇਸ਼ ਇਕ ਪ੍ਰਮੁੱਖ ਕੌਮਾਂਤਰੀ ਨਿਰਮਾਤਾ ਅਤੇ ਖਪਤਕਾਰ ਕੇਂਦਰ ’ਚ ਬਦਲ ਗਿਆ ਹੈ।
ਇਹ ਵੀ ਪੜ੍ਹੋ : RBI ਦੀ ICICI, BOB ਸਮੇਤ ਕਈ ਹੋਰਾਂ 'ਤੇ ਸਖ਼ਤ ਕਾਰਵਾਈ, ਲਗਾਇਆ ਭਾਰੀ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8