ਮੰਗ ’ਚ ਨਰਮੀ ਅਤੇ ਗਲੋਬਲ ਅਨਿਸ਼ਚਿਤਤਾਵਾਂ ਕਾਰਨ ਪ੍ਰਭਾਵਿਤ ਹੋ ਰਿਹੈ ਭਾਰਤ ਦਾ ਐਕਸਪੋਰਟ

Thursday, Sep 08, 2022 - 11:00 AM (IST)

ਮੰਗ ’ਚ ਨਰਮੀ ਅਤੇ ਗਲੋਬਲ ਅਨਿਸ਼ਚਿਤਤਾਵਾਂ ਕਾਰਨ ਪ੍ਰਭਾਵਿਤ ਹੋ ਰਿਹੈ ਭਾਰਤ ਦਾ ਐਕਸਪੋਰਟ

ਨਵੀਂ ਦਿੱਲੀ–ਅਮਰੀਕਾ, ਯੂਰਪੀ ਸੰਘ ਸਮੇਤ ਵਿਕਸਿਤ ਦੇਸ਼ਾਂ ਤੋਂ ਕਮਜ਼ੋਰ ਮੰਗ ਕਾਰਨ ਇੰਜੀਨੀਅਰਿੰਗ, ਰਤਨ-ਗਹਿਣਾ ਵਰਗੇ ਅਹਿਮ ਖੇਤਰਾਂ ਦੀ ਐਕਸਪੋਰਟ ਪ੍ਰਭਾਵਿਤ ਹੋਈ ਹੈ। ਆਗਾਮੀ ਮਹੀਨਿਆਂ ’ਚ ਜੇ ਗਲੋਬਲ ਸਥਿਤੀ ਬਿਹਤਰ ਨਹੀਂ ਹੁੰਦੀ ਹੈ ਤਾਂ ਇਸ ਦਾ ਭਾਰਤ ਦੀ ਐਕਸਪੋਰਟ ’ਤੇ ਹੋਰ ਅਸਰ ਪੈਣ ਦਾ ਖਦਸ਼ਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਗਲੋਬਲ ਮਹਿੰਗਾਈ, ਰੂਸ-ਯੂਕ੍ਰੇਨ ਜੰਗ, ਚੀਨ ਅਤੇ ਤਾਈਵਾਨ ਦਰਮਿਆਨ ਵਧਦਾ ਤਨਾਅ ਅਤੇ ਸਪਲਾਈ ਸਬੰਧੀ ਰੁਕਾਵਟਾਂ ਕਾਰਨ ਦੁਨੀਆ ਭਰ ’ਚ ਆਰਥਿਕ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ ਅਤੇ ਇਹੀ ਕਮਜ਼ੋਰ ਮੰਗ ਦਾ ਕਾਰਨ ਹੈ। ਵਿਸ਼ਵ ਵਪਾਰ ਸੰਗਠਨ ਨੇ ਅਪ੍ਰੈਲ ’ਚ ਅਨੁਮਾਨ ਜਾਰੀ ਕਰ ਕੇ ਕਿਹਾ ਸੀ ਕਿ ਵਿਸ਼ਵ ਵਪਾਰ 4.7 ਫੀਸਦੀ ਦੀ ਦਰ ਨਾਲ ਵਧੇਗਾ ਪਰ ਹੁਣ 2022 ’ਚ ਇਸ ਦੇ ਤਿੰਨ ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ। ਅਗਸਤ ’ਚ ਦੇਸ਼ ਤੋਂ ਵਸਤਾਂ ਦੀ ਐਕਸਪੋਰਟ 1.15 ਫੀਸਦੀ ਘਟ ਹੋ ਕੇ 33 ਅਰਬ ਡਾਲਰ ਰਹੀ ਹੈ ਜਦ ਕਿ ਪਿਛਲੇ ਸਾਲ ਇਸੇ ਮਹੀਨੇ ’ਚ ਇਪੋਰਟ ’ਚ 37 ਫੀਸਦੀ ਦਾ ਵਾਧਾ ਹੋਣ ਨਾਲ ਵਪਾਰ ਘਾਟਾ ਦੁੱਗਣੇ ਤੋਂ ਜ਼ਿਆਦਾ ਵਧ ਕੇ 28.68 ਅਰਬ ਡਾਲਰ ਹੋ ਗਿਆ। ਅਗਸਤ ’ਚ ਜਿਨ੍ਹਾਂ ਖੇਤਰਾਂ ਤੋਂ ਐਕਸਪੋਰਟ ਪ੍ਰਭਾਵਿਤ ਹੋਈ ਹੈ ਉਹ ਹਨ ਇੰਜੀਨੀਅਰਿੰਗ, ਰਤਨ ਅਤੇ ਗਹਿਣਾ, ਤਿਆਰ ਕੱਪੜੇ, ਕਪਾਹ ਦਾ ਧਾਗਾ ਅਤੇ ਕੱਪੜਾ ਅਤੇ ਪਲਾਸਟਿਕ।
ਰਤਨ ਅਤੇ ਗਹਿਣਿਆਂ ਦੀ ਐਕਸਪੋਰਟ 4 ਫੀਸਦੀ ਘਟੀ
ਸਾਲ 2021-22 ’ਚ ਦੇਸ਼ ਦੇ ਕੁੱਲ 419 ਅਰਬ ਡਾਲਰ ਦੀ ਐਕਸਪੋਰਟ ’ਚ ਇੰਜੀਨੀਅਰਿੰਗ ਉਤਪਾਦਾਂ ਦੀ ਹਿੱਸੇਦਾਰੀ 25 ਫੀਸਦੀ ਤੋਂ ਵੱਧ ਸੀ, ਇਨ੍ਹਾਂ ’ਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਆਈ ਅਤੇ ਅਗਸਤ ’ਚ ਇਹ 14.5 ਫੀਸਦੀ ਡਿਗ ਕੇ 8.25 ਅਰਬ ਡਾਲਰ ਰਹਿ ਗਈ। ਅਗਸਤ ’ਚ ਰਤਨ ਅਤੇ ਗਹਿਣਿਆਂ ਦੀ ਐਕਸਪੋਰਟ ਚਾਰ ਫੀਸਦੀ ਘੱਟ ਹੋ ਕੇ 3.3 ਅਰਬ ਡਾਲਰ, ਪਲਾਸਟਿਕ ਦੀ 1.47 ਫੀਸਦੀ ਡਿਗ ਕੇ 74.45 ਕਰੋੜ ਡਾਲਰ ਰਹੀ।
ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਨੇ ਕਿਹਾ ਕਿ ਕਈ ਗਲੋਬਲ ਕਾਰਨਾਂ ਕਰ ਕੇ ਖੇਤਰ ’ਚ ਬੀਤੇ ਕੁੱਝ ਮਹੀਨਿਆਂ ’ਚ ਵਿਕਾਸ ਕਮਜ਼ੋਰ ਪਿਆ ਹੈ। ਪਰਿਸ਼ਦ ਨੇ ਇਕ ਬਿਆਨ ’ਚ ਕਿਹਾ ਕਿ ਚੀਨ ਤੋਂ ਮੰਗ ਘੱਟ ਹੋਣ ਅਤੇ ਪੱਛਮ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚ ਮੰਦੀ ਦੇ ਮਾਹੌਲ ਕਾਰਨ ਐਕਸਪੋਰਟ ’ਚ ਨਰਮੀ ਆਈ। ਇਸਪਾਤ ਦੇ ਕੁੱਝ ਉਤਪਾਦਾਂ ’ਤੇ ਐਕਸਪੋਰਟ ਡਿਊਟੀ ਲਗਾਏ ਜਾਣ ਨਾਲ ਵੀ ਵਾਧਾ ਪ੍ਰਭਾਵਿਤ ਹੋਇਆ।


author

Aarti dhillon

Content Editor

Related News