ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਨਾਲ ਵਧੇਗਾ ਭਾਰਤ ਦਾ ਕਾਰੋਬਾਰ : ਮੂਡੀਜ਼

Thursday, Sep 29, 2022 - 10:59 AM (IST)

ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਨਾਲ ਵਧੇਗਾ ਭਾਰਤ ਦਾ ਕਾਰੋਬਾਰ : ਮੂਡੀਜ਼

ਨਵੀਂ ਦਿੱਲੀ–ਦੁਨੀਆ ਦੀ ਮਸ਼ਹੂਰ ਰੇਟਿੰਗ ਏਜੰਸੀ ਮੂਡੀਜ਼ ਦੀ ਇਨਵੈਸਟਰ ਸਰਵਿਸ ਨੇ ਆਪਣੇ ਮੁਲਾਂਕਣ ’ਚ ਦੱਸਿਆ ਹੈ ਕਿ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਵਲੋਂ ਟ੍ਰੇਡ ਦੇ ਮਾਮਲੇ ’ਚ ਚੀਨ ’ਤੇ ਆਤਮ-ਨਿਰਭਰਤਾ ਘੱਟ ਕੀਤੇ ਜਾਣ ਤੋਂ ਬਾਅਦ ਭਾਰਤ ਨੂੰ ਇਸ ਦਾ ਨਿਸ਼ਚਿਤ ਤੌਰ ’ਤੇ ਫਾਇਦਾ ਹੋਵੇਗਾ।
ਮੂਡੀਜ਼ ਦੀ ਰਿਪੋਰਟ ’ਚ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਭਾਰਤ ’ਚ ਨਿਵੇਸ਼ ਲਾਇਕ ਮਾਹੌਲ ਅਜਿਹਾ ਨਹੀਂ ਹੈ ਕਿ ਵਿਦੇਸ਼ੀ ਨਿਵੇਸ਼ਕ ਚੀਨ ਤੋਂ ਹਟ ਕੇ ਭਾਰਤ ’ਚ ਨਿਵੇਸ਼ ਕਰਨ। ਇਸ ਤੋਂ ਇਲਾਵਾ ਭਾਰਤ ਦੀਆਂ ਨੀਤੀਆਂ ਸੁਰੱਖਿਆਵਾਦੀ ਹਨ ਅਤੇ ਇੱਥੋਂ ਤੱਕ ਕਿ ਵਿਦੇਸ਼ੀ ਨਿਵੇਸ਼ਕ ਭਾਰਤ ’ਚ ਨਿਵੇਸ਼ ਕਰਨ ਤੋਂ ਝਿਜਕਦੇ ਹਨ। ਲਿਹਾਜਾ ਭਾਰਤ ਵਲੋਂ ਇਸ ਸੰਭਾਵਨਾ ਦਾ ਪੂਰਾ ਫਾਇਦਾ ਉਠਾਉਣ ਨੂੰ ਲੈ ਕੇ ਖਦਸ਼ੇ ਵੀ ਬਰਕਰਾਰ ਰਹਿਣਗੇ। ਦਰਅਸਲ ਭਾਰਤ ਕਵਾਡ ਦੇਸ਼ਾਂ ਦੇ ਉਸ ਸਮੂਹ ਦਾ ਹਿੱਸਾ ਹੈ, ਜਿਸ ’ਚ ਜਾਪਾਨ , ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਲ ਹਨ। ਲਿਹਾਜਾ ਜੇ ਇਹ ਦੇਸ਼ ਚੀਨ ’ਤੇ ਆਤਮ ਨਿਰਭਰਤਾ ਘੱਟ ਕਰਦੇ ਹਨ ਤਾਂ ਇਸ ਦਾ ਸਿੱਧਾ ਫਾਇਦਾ ਭਾਰਤ ਨੂੰ ਮਿਲਣਾ ਚਾਹੀਦਾ ਹੈ ਪਰ ਅਜਿਹਾ ਹੋਣ ਦੀ ਸੰਭਾਵਨਾ ਘੱਟ ਨਜ਼ਰ ਆਉਂਦੀ ਹੈ।
ਮੂਡੀਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕਵਾਡ ਸਮੂਹ ਦੇ ਹੋਰ ਦੇਸ਼ ਕਮੋਡਿਟੀ, ਮਸ਼ੀਨਰੀ ਅਤੇ ਕੈਮੀਕਲ ਵਰਗੀਆਂ ਵਸਤਾਂ ਲਈ ਭਾਰਤ ਦਾ ਰੁਖ ਕਰ ਸਕਦੇ ਹਨ। ਇਸ ਤੋਂ ਇਲਾਵਾ ਜਾਪਾਨ ਅਤੇ ਅਮਰੀਕਾ ਸਾਫਟਵੇਅਰ ਅਤੇ ਕਮਿਊਨੀਕੇਸ਼ਨ ਸੇਵਾਵਾਂ ਦੀ ਇੰਪੋਰਟ ਲਈ ਭਾਰਤ ਨੂੰ ਤਰਜੀਹ ਦਿੰਦੇ ਹਨ ਅਤੇ ਭਵਿੱਖ ’ਚ ਵੀ ਇਹ ਦੋਵੇਂ ਦੇਸ਼ ਭਾਰਤ ’ਚ ਆਉਣ ਵਾਲੇ ਵਿਦੇਸ਼ੀ ਨਿਵੇਸ਼ ਦਾ ਪ੍ਰਮੁੱਖ ਮਾਧਿਅਮ ਰਹਿ ਸਕਦੇ ਹਨ। ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਨਾਲ ਇਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਵੀ ਵਪਾਰ ਵਧੇਗਾ। ਮੂਡੀਜ਼ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਨਿਸ਼ਚਿਤ ਤੌਰ ’ਤੇ ਭਾਰਤ ’ਚ ਨਿਵੇਸ਼ ਆਵੇਗਾ ਪਰ ਸਰਕਾਰੀ ਅੜਚਨਾਂ ਅਤੇ ਬੁਨਿਆਦੀ ਢਾਂਚੇ ਦੀ ਕਮੀ ਕਾਰਨ ਭਾਰਤ ਨੂੰ ਇਸ ਦਾ ਭਰਪੂਰ ਫਾਇਦਾ ਮਿਲਣ ਨੂੰ ਲੈ ਕੇ ਖਦਸ਼ੇ ਬਰਕਰਾਰ ਹਨ। ਭਾਰਤ ’ਚ ਆਉਣ ਵਾਲੇ ਵਿਦੇਸ਼ੀ ਨਿਵੇਸ਼ ਇਸ ਗੱਲ ’ਤੇ ਵੀ ਨਿਰਭਰ ਕਰੇਗਾ ਕਿ ਭਾਰਤ ’ਚ ਹੋਰ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਕਾਰੋਬਾਰੀ ਮਾਹੌਲ ’ਚ ਕਿੰਨਾ ਸੁਧਾਰ ਹੁੰਦਾ ਹੈ ਅਤੇ ਭਾਰਤ ਵਿਦੇਸ਼ੀ ਨਿਵੇਸ਼ਕਾਂ ਲਈ ਕਿੰਨਾ ਆਕਰਸ਼ਕ ਰਹਿੰਦਾ ਹੈ।
ਭਾਰਤ ’ਚ ਇੰਪੋਰਟ ਡਿਊਟੀ ਦੀਆਂ ਦਰਾਂ ਨੂੰ ਦੇਖੀਏ ਤਾਂ ਇਹ ਸਥਾਨਕ ਉਦਯੋਗ ਅਤੇ ਵਪਾਰ ਨੂੰ ਲੈ ਕੇ ਸੁਰੱਖਿਆਵਾਦੀ ਨਜ਼ਰ ਆਉਂਦੀ ਹੈ ਪਰ ਇਸ ਦੇ ਬਾਵਜੂਦ ਨਿਵੇਸ਼ਕਾਂ ਲਈ ਚੋਣਵੀਆਂ ਸੇਵਾਵਾਂ ਅਤੇ ਉਤਪਾਦਾਂ ਦੇ ਮਾਮਲੇ ’ਚ ਭਾਰਤ ਵੀ ਹੋਰ ਦੇਸ਼ਾਂ ਦੇ ਮੁਕਾਬਲੇ ਪਹਿਲੇ ਨੰਬਰ ’ਤੇ ਰਹੇਗਾ।
ਕਾਪਰ, ਐਨਰਜੀ ਅਤੇ ਖੇਤੀਬਾੜੀ ਆਧਾਰਿਤ ਉਤਪਾਦਾਂ ਦਾ ਵਧ ਸਕਦਾ ਹੈ ਐਕਸਪੋਰਟ
ਆਸਟ੍ਰੇਲੀਆ ਤੋਂ ਭਾਰਤ ਨੂੰ ਕਮੋਡਿਟੀਜ਼ ਤੋਂ ਇਲਾਵਾ ਕਾਪਰ, ਐਨਰਜੀ ਅਤੇ ਖੇਤੀਬਾੜੀ ਆਧਾਰਿਤ ਉਤਪਾਦਾਂ ਦਾ ਐਕਸਪੋਰਟ ਵਧ ਸਕਦਾ ਹੈ ਜਦ ਕਿ ਜਾਪਾਨ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਤੀ ਸੰਸਥਾਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਜਿੱਥੋਂ ਤੱਕ ਭਾਰਤ ਦੀ ਗੱਲ ਹੈ ਤਾਂ ਭਾਰਤ ਤੋਂ ਹੋਣ ਵਾਲੇ ਐਕਸਪੋਰਟ ਦਾ ਸਿਰਫ ਕੁੱਝ ਹਿੱਸਾ ਹੀ ਚੀਨ ਨੂੰ ਜਾਂਦਾ ਹੈ ਅਤੇ ਭਾਰਤ ਵੀ ਇੰਪੋਰਟ ਦੇ ਮਾਮਲੇ ’ਚ ਚੀਨ ’ਤੇ ਆਤਮ-ਨਿਰਭਰਤਾ ਘੱਟ ਕਰ ਕੇ ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਨਾਲ ਕਾਰੋਬਾਰ ਵਧਾਉਣਾ ਚਾਹੁੰਦਾ ਹੈ ਪਰ ਅਜਿਹਾ ਤਾਂ ਹੀ ਹੋਵੇਗਾ ਜਦੋਂ ਕਵਾਡ ਦੇਸ਼ਾਂ ਦਰਮਿਆਨ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਚਰਚਾ ਹੋਵੇਗੀ ਅਤੇ ਭਾਰਤ ਇਸ ਚਰਚਾ ਦੌਰਾਨ ਖੁਦ ਨੂੰ ਚੰਗੇ ਤਰੀਕੇ ਨਾਲ ਪੇਸ਼ ਕਰ ਸਕੇਗਾ ਅਤੇ ਦੇਸ਼ ’ਚ ਕਾਰੋਬਾਰੀ ਮਾਹੌਲ ਨੂੰ ਵਧੇਰੇ ਆਕਰਸ਼ਕ ਬਣਾ ਸਕੇਗਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News