ਦੇਸ਼ ''ਚ ਅਕਤੂਬਰ ਮਹੀਨੇ ਰਿਹਾ 87.7 ਲੱਖ ਟਨ ਇਸਪਾਤ ਉਤਪਾਦਨ
Monday, Nov 26, 2018 - 07:41 PM (IST)

ਨਵੀਂ ਦਿੱਲੀ—ਦੇਸ਼ 'ਚ ਕੱਚੇ ਇਸਪਾਤ ਦਾ ਉਤਪਾਦਨ ਇਸ ਸਾਲ ਅਕਤੂਬਰ 'ਚ 87.7 ਕਰੋੜ ਟਨ ਰਿਹਾ। ਵਰਲਡ ਸਟੀਲ ਏਸੋਸੀਏਸ਼ਨ ਨੇ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। ਇਕ ਸਾਲ ਪਹਿਲੇ ਇਸ ਮਹੀਨੇ 'ਚ ਇਸਪਾਤ ਉਤਪਾਦਨ 87.3 ਕਰੋੜ ਟਨ ਸੀ। ਇਸ ਮੁਤਾਬਕ ਦੁਨੀਆ ਦੇ 64 ਦੇਸ਼ਾਂ 'ਚ ਕੱਚੇ ਇਸਪਾਤ ਦਾ ਕੁਲ ਉਤਪਾਦਨ ਇਸ ਸਾਲ ਅਕਤੂਬਰ 'ਚ 15.66 ਕਰੋੜ ਟਨ ਰਿਹਾ ਜੋ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 5.8 ਫੀਸਦੀ ਜ਼ਿਆਦਾ ਹੈ।
ਚੀਨ 'ਚ ਕੱਚੇ ਸਟੀਲ ਦਾ ਉਤਪਾਦਨ ਪਿਛਲੀ ਤਿਮਾਹੀ 'ਚ 8.255 ਕਰੋੜ ਟਨ ਰਿਹਾ ਜੋ 2017 ਦੇ ਅਕਤੂਬਰ ਦੇ 7.57 ਕਰੋੜ ਟਨ ਮੁਕਾਬਲੇ 9.1 ਫੀਸਦੀ ਜ਼ਿਆਦਾ ਹੈ। ਰਿਪੋਰਟ ਮੁਤਾਬਕ ਹਾਲਾਂਕਿ ਜਾਪਨ 'ਚ ਉਤਪਾਦਨ ਇਸ ਸਾਲ ਅਕਤੂਬਰ ਮਹੀਨੇ 'ਚ 4.5 ਫੀਸਦੀ ਘੱਟ ਕੇ 85.6 ਲੱਖ ਟਨ ਸੀ। ਉੱਥੇ ਅਮਰੀਕਾ 'ਚ ਕੱਚੇ ਇਸਪਾਤ ਦਾ ਉਤਪਾਦਨ ਇਸ ਮਹੀਨੇ 'ਚ 10.5 ਫੀਸਦੀ ਵਧ ਕੇ 75.7 ਲੱਖ ਟਨ ਰਿਹਾ ਜੋ ਪਿਛਲੇ ਸਾਲ ਅਕਤੂਬਰ ਮਹੀਨੇ 'ਚ 68.5 ਲੱਖ ਟਨ ਸੀ। ਯੂਰੋਪੀਅਨ ਸੰਘ 'ਚ ਫ੍ਰਾਂਸ ਦਾ ਉਤਪਾਦਨ ਅਕਤੂਬਰ 2018 'ਚ 13 ਲੱਖ ਟਨ, ਇਲਟੀ ਦਾ 23 ਲੱਖ ਟਨ ਅਤੇ ਸਪੇਨ ਦਾ 13 ਲੱਖ ਟਨ ਸੀ।
ਤੁਰਕੀ 'ਚ ਕੱਚੇ ਇਸਪਾਤ ਦਾ ਉਤਪਾਦਨ ਪਿਛਲੇ ਮਹੀਨੇ 'ਚ 32 ਲੱਖ ਟਨ ਜਦਕਿ ਯੂਕਰੇਨ ਦਾ 18 ਲੱਖ ਟਨ ਰਿਹਾ। ਦੁਨੀਆ 'ਚ ਕੁਲ ਇਸਪਾਤ 'ਚ ਵਰਲਡ ਸਟੀਲ ਦੇ ਮੈਂਬਰਾਂ ਦੀ ਹਿੱਸੇਦਾਰੀ 85 ਫੀਸਦੀ ਹੈ। ਇਸ 'ਚ 160 ਤੋਂ ਜ਼ਿਆਦਾ ਸਟੀਲ ਉਤਪਾਦਨ ਸ਼ਾਮਲ ਹੈ। ਕੁਲ 10 ਵੱਡੀ ਇਸਪਾਤ ਕੰਪਨੀਆਂ 'ਚੋਂ 9 ਏਸੋਸੀਏਸ਼ਨਸ ਨਾਲ ਸਬੰਧ ਹੈ।