ਭਾਰਤ ਨੇ UPI ਲੈਣ-ਦੇਣ ''ਚ ਬਣਾਇਆ ਨਵਾਂ ਰਿਕਾਰਡ, ਅਗਸਤ ''ਚ ਹੋਈ 10.73 ਕਰੋੜ ਦੀ ਟ੍ਰਾਂਜੈਕਸ਼ਨ
Thursday, Sep 01, 2022 - 05:09 PM (IST)
ਨਵੀਂ ਦਿੱਲੀ- ਯੂ.ਪੀ.ਆਈ. ਦੇ ਰਾਹੀਂ ਡਿਜ਼ੀਟਲ ਭੁਗਤਾਨ ਲੈਣ-ਦੇਣ ਦਾ ਮੁੱਲ ਇਸ ਸਾਲ 'ਚ ਵਧ ਕੇ 10,73 ਲੱਖ ਕਰੋੜ ਰੁਪਏ ਹੋ ਗਿਆ ਹੈ। ਜੁਲਾਈ 'ਚ ਯੂ.ਪੀ.ਆਈ. ਆਧਾਰਿਤ ਡਿਜ਼ੀਟਲ ਲੈਣ-ਦੇਣ ਦਾ ਮੁੱਲ 10.63 ਲੱਖ ਕਰੋੜ ਰੁਪਏ ਰਿਹਾ ਸੀ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ.ਪੀ.ਸੀ.ਆਈ.) ਦੇ ਅੰਕੜਿਆਂ ਮੁਤਾਬਕ ਇਸ ਸਾਲ ਅਗਸਤ ਮਹੀਨੇ ਦੇ ਦੌਰਾਨ ਯੂ.ਪੀ.ਆਈ. ਦੇ ਮਾਧਿਅਮ ਨਾਲ ਕੁੱਲ 6.57 ਅਰਬ (657 ਕਰੋੜ) ਲੈਣ-ਦੇਣ ਹੋਏ, ਜੋ ਪਿਛਲੇ ਮਹੀਨੇ 'ਚ 6.28 ਅਰਬ ਰਿਹਾ ਸੀ।
ਜੂਨ 'ਚ 10.14 ਲੱਖ ਕਰੋੜ ਰੁਪਏ ਦੇ 5.86 ਅਰਬ ਲੈਣ-ਦੇਣ ਹੋਏ ਸਨ। NPCI ਢਾਂਚੇ ਦੇ ਅੰਕੜਿਆਂ 'ਤੇ ਗੌਰ ਕਰਨ 'ਤੇ ਪਤਾ ਚੱਲਦਾ ਹੈ ਕਿ ਤੁਰੰਤ ਟ੍ਰਾਂਸਫਰ-ਆਧਾਰਿਤ ਆਈ.ਐੱਮ.ਪੀ.ਐੱਸ. ਦੇ ਰਾਹੀਂ ਅਗਸਤ 'ਚ ਲੈਣ-ਦੇਣ ਦਾ ਮੁੱਲ 4.46 ਲੱਖ ਕਰੋੜ ਰੁਪਏ ਰਿਹਾ। ਅਗਸਤ 'ਚ ਆਈ.ਐੱਮ.ਪੀ.ਐੱਸ.ਦੇ ਰਾਹੀਂ ਕੁੱਲ 46.69 ਕਰੋੜ ਲੈਣ-ਦੇਣ ਹੋਏ। ਜੁਲਾਈ 'ਚ ਇਹ ਕੁੱਲ 46.08 ਕਰੋੜ ਲੈਣ-ਦੇਣ 'ਤੇ 4.45 ਲੱਖ ਕਰੋੜ ਰੁਪਏ ਰਿਹਾ ਸੀ। ਟੋਲ ਪਲਾਜ਼ਾ 'ਤੇ ਅਗਸਤ 'ਚ FASTAG ਦੇ ਰਾਹੀਂ 4,245 ਕਰੋੜ ਰੁਪਏ ਦਾ ਲੈਣ-ਦੇਣ ਹੋਇਆ, ਜੋ ਪਿਛਲੇ ਮਹੀਨੇ 'ਚ 4,162 ਕਰੋੜ ਰੁਪਏ ਸੀ।