ਭਾਰਤ ਸਭ ਤੋਂ ਭਰੋਸੇਮੰਦ ਦੇਸ਼, ਸਾਰੇ ਖੇਤਰਾਂ ’ਚ ਹੋਣਗੇ ਭਰਪੂਰ ਮੌਕੇ : ਵੈਸ਼ਣਵ

01/18/2024 4:37:12 PM

ਦਾਵੋਸ (ਭਾਸ਼ਾ)– ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਦੁਨੀਆ ਲਈ ਸਭ ਤੋਂ ਭਰੋਸੇਮੰਦ ਦੇਸ਼ ਬਣਾ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਸ਼ਵਵਿਆਪੀ ਕਾਰੋਬਾਰਾਂ ਨੂੰ ਇਸ ਭਰੋਸੇ ਦੇ ਮੁਤਾਬਕ ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ ਅਤੇ ਸਥਿਰਤਾ ਦਾ ਲਾਭ ਉਠਾਉਣਾ ਚਾਹੀਦਾ ਹੈ। ਵੈਸ਼ਣਵ ਨੇ ਇੱਥੇ ਵਿਸ਼ਵ ਆਰਥਿਕ ਮੰਚ (ਡਬਲਯੂ. ਈ. ਐੱਫ.) ਦੀ ਸਾਲਾਨਾ ਬੈਠਕ-2024 ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਿਸ ਮਜ਼ਬੂਤ ਨੀਂਹ ਨੂੰ ਰੱਖਿਆ ਹੈ, ਉਸ ਨੂੰ ਦੇਖਦੇ ਹੋਏ ਭਾਰਤ ਘੱਟ ਤੋਂ ਘੱਟ ਅਗਲੇ 10 ਸਾਲ ਤੱਕ 6-8 ਫ਼ੀਸਦੀ ਦਾ ਆਰਥਿਕ ਵਿਕਾਸ ਹਾਸਲ ਕਰੇਗਾ।

ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ

ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਚ ਸਾਰਿਆਂ ਲਈ ਹੋਰ ਸਾਰੇ ਖੇਤਰਾਂ ’ਚ ਭਰਪੂਰ ਮੌਕੇ ਹੋਣਗੇ। ਕਾਰੋਬਾਰੀ ਹਸਤੀਆਂ, ਨਿਵੇਸ਼ ਬੈਂਕਰਾਂ, ਤਕਨਾਲੋਜੀ ਸੀ. ਈ. ਓ. ਅਤੇ ਹੋਰ ਨੇਤਾਵਾਂ ਨਾਲ ਬੈਠਕਾਂ ਵਿਚ ਇਕ ਗੱਲ ਜੋ ਬਹੁਤ ਸਪੱਸ਼ਟ ਤੌਰ ’ਤੇ ਸਾਹਮਣੇ ਆਈ, ਉਹ ਹੈ ਭਾਰਤੀ ਅਰਥਵਿਵਸਥਾ ਦੀ ਜੁਝਾਰੂ ਸਮਰੱਥਾ। ਲੋਕ ਇਸ ਬਾਰੇ ਵਧੇਰੇ ਜਾਣਨਾ ਚਾਹੁੰਦੇ ਹਨ। ਵੈਸ਼ਣਵ ਨੇ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਬਾਰੇ ਡੂੰਘਾਈ ਨਾਲ ਜਾਣਨਾ ਚਾਹੁੰਦੇ ਹਨ। ਮੈਂ ਕਈ ਚੋਟੀ ਦੇ ਨਿਵੇਸ਼ ਬੈਂਕਰਾਂ ਅਤੇ ਗਲੋਬਲ ਸੀ. ਈ. ਓ. ਨਾਲ ਚਰਚਾ ਕੀਤੀ ਹੈ ਕਿ ਕਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਅਰਥਵਿਵਸਥਾ ਨੂੰ ਸਥਿਰਤਾ ਅਤੇ ਮਜ਼ਬੂਤੀ ਦਿੱਤੀ ਹੈ।

ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News