ਭਾਰਤ 6-ਜੀ ਸੇਵਾ ਸ਼ੁਰੂ ਕਰਨ ਵਾਲੇ ਸ਼ੁਰੂਆਤੀ ਦੇਸ਼ਾਂ ’ਚ ਹੋ ਸਕਦੈ ਸ਼ਾਮਲ : ਰਿਲਾਇੰਸ ਜੀਓ

Saturday, Oct 10, 2026 - 03:09 PM (IST)

ਭਾਰਤ 6-ਜੀ ਸੇਵਾ ਸ਼ੁਰੂ ਕਰਨ ਵਾਲੇ ਸ਼ੁਰੂਆਤੀ ਦੇਸ਼ਾਂ ’ਚ ਹੋ ਸਕਦੈ ਸ਼ਾਮਲ : ਰਿਲਾਇੰਸ ਜੀਓ

ਬਿਜ਼ਨੈੱਸ ਡੈਸਕ - ਭਾਰਤ 2030 ’ਚ ਗਲੋਬਲ ਮਿਆਰ ਤੈਅ ਹੋਣ ਤੋਂ ਬਾਅਦ 6-ਜੀ ਸੇਵਾ ਸ਼ੁਰੂ ਕਰਨ ਵਾਲੇ ਸ਼ੁਰੂਆਤੀ ਦੇਸ਼ਾਂ ’ਚ ਸ਼ਾਮਲ ਹੋ ਸਕਦਾ ਹੈ। ਰਿਲਾਇੰਸ ਇੰਡਸਟਰੀਜ਼ ਦੀ ਸੰਚਾਰ ਇਕਾਈ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਨੇ ਸ਼ੁੱਕਰਵਾਰ ਨੂੰ ਇਹ ਉਮੀਦ ਪ੍ਰਗਟਾਈ। ਕੰਪਨੀ ਨੇ ਇੱਥੇ ਆਯੋਜਿਤ ‘ਇੰਡੀਆ ਮੋਬਾਈਲ ਕਾਂਗਰਸ’ (ਆਈ. ਐੱਮ. ਸੀ.) 2026 ’ਚ 6-ਜੀ ਤੋਂ ਪਹਿਲਾਂ ਦੀ ਟੈਕਨਾਲੋਜੀ ’ਤੇ ਆਧਾਰਿਤ ਆਪਣਾ ਸਿਸਟਮ ਅਤੇ ਗੀਗਾ ਮੀਮੋ ਰੇਡੀਓ ਪ੍ਰਦਰਸ਼ਿਤ ਕੀਤਾ।

ਇਹ ਵੀ ਪੜ੍ਹੋ : Tiktok 'ਤੇ NY 'ਚ ਲੱਗੇ ਗੰਭੀਰ ਦੋਸ਼, ਬੱਚਿਆਂ ਦੀ ਸੁਰੱਖਿਆ ਨਾਲ ਕੀਤਾ ਖਿਲਵਾੜ
ਇਹ ਵੀ ਪੜ੍ਹੋ :  ਇਨ੍ਹਾਂ ਕੈਟੇਗਰੀ 'ਤੇ ਲਾਗੂ ਨਹੀਂ ਹੋਵੇਗਾ 0.4% MDR, 2,000 ਤੋਂ ਵੱਧ ਦੀ ਟ੍ਰਾਂਜੈਕਸ਼ਨ 'ਤੇ ਲੱਗੇਗਾ ਇੰਨਾ ਚਾਰਜ

ਗੀਗਾ-ਮੀਮੋ ਅਗਲੀ ਪੀੜ੍ਹੀ ਦੀ ਵਾਇਰਲੈੱਸ ਐਂਟੀਨਾ ਅਤੇ ਬੇਸ ਸਟੇਸ਼ਨ ਟੈਕਨਾਲੋਜੀ ਹੈ, ਜਿਸ ਨੂੰ ਮੁੱਖ ਤੌਰ ’ਤੇ 6-ਜੀ ਨੈੱਟਵਰਕ ਲਈ ਵਿਕਸਤ ਕੀਤਾ ਜਾ ਰਿਹਾ ਹੈ।

ਕੰਪਨੀ ਦੇ ਬਿਆਨ ਮੁਤਾਬਕ, ਉਸ ਨੇ 6-ਜੀ ਲਈ ਜ਼ਰੂਰੀ ਟੈਕਨਾਲੋਜੀ ਵਿਕਸਤ ਕਰਨ ਦੀ ਦਿਸ਼ਾ ’ਚ ਕੰਮ ਕੀਤਾ ਹੈ। ਜੀਓ ਅਨੁਸਾਰ, 6-ਜੀ ਨੈੱਟਵਰਕ ’ਚ ਮੌਜੂਦਾ 5-ਜੀ ਨੈੱਟਵਰਕ ਦੇ ਮੁਕਾਬਲੇ 5 ਗੁਣਾ ਤੱਕ ਵਧੇਰੇ ਸਮਰੱਥਾ ਹੋ ਸਕਦੀ ਹੈ, ਜਦੋਂ ਕਿ ਨੈੱਟਵਰਕ ਦੀ ਪ੍ਰਤੀਕਿਰਿਆ ਦੇਣ ’ਚ ਲੱਗਣ ਵਾਲਾ ਸਮਾਂ ਲੱਗਭਗ 10 ਗੁਣਾ ਘੱਟ ਕਰਨ ਦਾ ਟੀਚਾ ਹੈ। ਇਸ ਨਾਲ ਨੈੱਟਵਰਕ ਇਕੋ ਵੇਲੇ ਵੱਧ ਡਾਟਾ ਅਤੇ ਜ਼ਿਆਦਾ ਖਪਤਕਾਰਾਂ ਨੂੰ ਸੰਭਾਲ ਸਕਣਗੇ ਅਤੇ ਨਿਰਦੇਸ਼ਾਂ ’ਤੇ ਤੇਜ਼ੀ ਨਾਲ ਪ੍ਰਤੀਕਿਰਿਆ ਦੇ ਸਕਣਗੇ।

ਇਹ ਵੀ ਪੜ੍ਹੋ :  ਸਰਕਾਰ ਦਾ ਵੱਡਾ ਫ਼ੈਸਲਾ , 70% ਸਸਤੀ ਹੋਵੇਗੀ ਕੈਂਸਰ ਦੀ ਦਵਾਈ
ਇਹ ਵੀ ਪੜ੍ਹੋ : GST Council ਦੇ ਵੱਡੇ ਫ਼ੈਸਲੇ : ਜੁਰਮਾਨੇ ਦੀ ਰਕਮ ਘਟਾਈ, ਨੋਟਿਸ ਤੇ ਗ਼੍ਰਿਫਤਾਰੀ ਸਮੇਤ ਬਦਲੇ ਇਹ ਨਿਯਮ

ਕੰਪਨੀ ਨੇ ਕਿਹਾ ਕਿ 6-ਜੀ ਤੋਂ ਡਾਟਾ ਦੀ ਰਫਤਾਰ ’ਚ ਵੀ ਸੁਧਾਰ ਹੋਣ ਦੀ ਉਮੀਦ ਹੈ। ਇਸ ਨਾਲ ਤੁਰੰਤ ਜਾਣਕਾਰੀ ਦੇਣ ਵਾਲੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਸੇਵਾਵਾਂ, ਹੋਲੋਗ੍ਰਾਫਿਕ ਵੀਡੀਓ, ਸਿਹਤ ਸੇਵਾ, ਸਿੱਖਿਆ ਅਤੇ ਅਗਲੀ ਪੀੜ੍ਹੀ ਦੀਆਂ ਹੋਰ ਡਿਜੀਟਲ ਸੇਵਾਵਾਂ ਦੇ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹ ਸਕਦੀਆਂ ਹਨ। ਜੀਓ ਨੇ ਆਈ. ਐੱਮ. ਸੀ. ’ਚ ਗੀਗਾ ਮੀਮੋ ਰੇਡੀਓ ਨੂੰ ਪ੍ਰਮੁੱਖ ਆਕਰਸ਼ਣ ਦੇ ਤੌਰ ’ਤੇ ਪੇਸ਼ ਕੀਤਾ। ਕੰਪਨੀ ਨੇ ਇਸ ਨੂੰ ਭਾਰਤ ਦਾ ਪਹਿਲਾ ਅਜਿਹਾ ਰੇਡੀਓ ਦੱਸਿਆ। ਉਸ ਨੇ ਇਕ ਅਜਿਹੀ ਸਾਂਝੀ ਬੇਸਬੈਂਡ ਇਕਾਈ ਵੀ ਪ੍ਰਦਰਸ਼ਿਤ ਕੀਤੀ, ਜੋ 5-ਜੀ ਅਤੇ 6-ਜੀ ਦੋਵਾਂ ਤਰ੍ਹਾਂ ਦੇ ਨੈੱਟਵਰਕ ਨੂੰ ਸਮਰਥਨ ਦੇ ਸਕਦੀ ਹੈ। ਕੰਪਨੀ ਨੇ ਕਿਹਾ ਕਿ 6-ਜੀ ਦੀ ਦੌੜ ਸਿਰਫ ਨੈੱਟਵਰਕ ਦੀ ਸਮਰੱਥਾ ਵਧਾਉਣ ਅਤੇ ਪ੍ਰਤੀਕਿਰਿਆ ਸਮਾਂ ਘਟਾਉਣ ਤੱਕ ਸੀਮਤ ਨਹੀਂ ਹੈ, ਸਗੋਂ ਇਸ ’ਚ ਅਗਲੀ ਪੀੜ੍ਹੀ ਦੀ ਸੰਚਾਰ ਟੈਕਨਾਲੋਜੀ ਅਤੇ ਗਲੋਬਲ ਮਿਆਰਾਂ ਨੂੰ ਵਿਕਸਤ ਕਰਨ ’ਚ ਯੋਗਦਾਨ ਦੇਣਾ ਵੀ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼

ਜੀਓ ਮੁਤਾਬਕ, ਉਸ ਨੇ 8,000 ਤੋਂ ਵੱਧ ਪੇਟੈਂਟ ਅਰਜ਼ੀਆਂ ਦਾਇਰ ਕੀਤੀਆਂ ਹਨ, ਜਿਨ੍ਹਾਂ ’ਚ ਸੈਂਕੜੇ 6-ਜੀ ਨਾਲ ਸਬੰਧਤ ਹਨ। ਕੰਪਨੀ ਨੇ ਗਲੋਬਲ ਮਿਆਰ ਤੈਅ ਕਰਨ ਦੀ ਪ੍ਰਕਿਰਿਆ ’ਚ 934 ਤੋਂ ਵੱਧ ਯੋਗਦਾਨ ਦੇਣ ਦਾ ਵੀ ਦਾਅਵਾ ਕੀਤਾ। ਕੰਪਨੀ ਨੂੰ ਉਮੀਦ ਹੈ ਕਿ 6-ਜੀ ਨਾਲ ਏ. ਆਈ. ਆਧਾਰਿਤ ਸੇਵਾਵਾਂ ਵਧੇਰੇ ਤੇਜ਼ੀ ਨਾਲ ਕੰਮ ਕਰ ਸਕਣਗੀਆਂ। ਇਸ ਨਾਲ ਉਨ੍ਹਾਂ ਹਾਲਾਤਾਂ ’ਚ ਵਿਸ਼ੇਸ਼ ਲਾਭ ਮਿਲ ਸਕਦਾ ਹੈ, ਜਿੱਥੇ ਤੁਰੰਤ ਜਾਣਕਾਰੀ ਜਾਂ ਤੁਰੰਤ ਜਵਾਬ ਦੀ ਲੋੜ ਹੁੰਦੀ ਹੈ। ਜੀਓ ਨੇ ਆਈ. ਐੱਮ. ਸੀ. ’ਚ ਕਿਸਾਨਾਂ, ਡਾਕਟਰਾਂ ਅਤੇ ਵਿਦਿਆਰਥੀਆਂ ਲਈ ਏ. ਆਈ. ਆਧਾਰਿਤ ਸੇਵਾਵਾਂ ਦੀਆਂ ਸੰਭਾਵਨਾਵਾਂ ਨੂੰ ਵੀ ਪ੍ਰਦਰਸ਼ਿਤ ਕੀਤਾ। ਕੰਪਨੀ ਸੁਰੱਖਿਅਤ ਨੈੱਟਵਰਕ ਵਿਕਸਤ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਅਤੇ ਕਵਾਂਟਮ ਕੰਪਿਊਟਿੰਗ ਦੇ ਖਤਰਿਆਂ ਤੋਂ ਸੁਰੱਖਿਅਤ ਨੈੱਟਵਰਕ ਟੈਕਨਾਲੋਜੀਆਂ ’ਤੇ ਵੀ ਕੰਮ ਕਰ ਰਹੀ ਹੈ। ਜੀਓ ਨੇ ਕਿਹਾ ਕਿ 6-ਜੀ ਨੂੰ ਲੈ ਕੇ ਉਸ ਦੀ ਯੋਜਨਾ ਸਿਰਫ ਅਗਲੀ ਪੀੜ੍ਹੀ ਦੀਆਂ ਮੋਬਾਈਲ ਸੇਵਾਵਾਂ ਸੰਚਾਲਿਤ ਕਰਨ ਤੱਕ ਸੀਮਤ ਨਹੀਂ ਹੈ। ਕੰਪਨੀ ਹਾਰਡਵੇਅਰ, ਸਾਫਟਵੇਅਰ, ਪੇਟੈਂਟ ਅਤੇ ਗਲੋਬਲ ਮਿਆਰਾਂ ਦੇ ਖੇਤਰ ’ਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੁੰਦੀ ਹੈ। ਕੰਪਨੀ ਨੇ ਆਪਣੀ ਇਸ ਪਹਿਲ ਨੂੰ ‘ਇੰਡੀਆਜ਼ 6-ਜੀ ਇਨ ਦਿ ਮੇਕਿੰਗ’ ਅਤੇ ‘ਫ੍ਰਾਮ ਇੰਡੀਆ ਟੂ ਦਿ ਵਰਲਡ’ ਦੇ 2 ਵਿਸ਼ਿਆਂ ਨਾਲ ਪੇਸ਼ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News