ਭਾਰਤ ਉੱਭਰਦੇ ਬਾਜ਼ਾਰਾਂ ’ਚ ਸਭ ਤੋਂ ਮਜ਼ਬੂਤ ਅਰਥਚਾਰਾ, ਝਟਕਿਆਂ ਨਾਲ ਨਜਿੱਠਣ ਲਈ ਬਿਹਤਰ ਸਥਿਤੀ ’ਚ : ਮੂਡੀਜ਼
Wednesday, May 06, 2026 - 03:21 PM (IST)
ਬਿਜ਼ਨੈੱਸ ਡੈਸਕ - ਭਾਰਤ ਉੱਭਰਦੇ ਬਾਜ਼ਾਰਾਂ ’ਚ 2020 ਤੋਂ ਬਾਅਦ ਸਭ ਤੋਂ ਮਜ਼ਬੂਤ ਅਰਥਚਾਰਾ ਬਣਿਆ ਹੋਇਆ ਹੈ ਅਤੇ ਇਸ ਦੇ ਵੱਡੇ ਵਿਦੇਸ਼ੀ ਕਰੰਸੀ ਭੰਡਾਰ ਨੇ ਗਲੋਬਲ ਝਟਕਿਆਂ ਦੌਰਾਨ ਮਾਨੇਟਰੀ ਅਸਥਿਰਤਾ ਨੂੰ ਕਾਬੂ ਕਰਨ ਅਤੇ ਵਿਸ਼ਵਾਸ ਨੂੰ ਮਜ਼ਬੂਤ ਕਰਨ ’ਚ ਮਦਦ ਕੀਤੀ ਹੈ। ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਰੇਟਿੰਗਜ਼ ਨੇ ਇਹ ਗੱਲ ਕਹੀ।
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਉੱਭਰਦੇ ਬਾਜ਼ਾਰਾਂ ਬਾਰੇ ਆਪਣੀ ਰਿਪੋਰਟ ’ਚ, ਮੂਡੀਜ਼ ਨੇ ਕਿਹਾ ਕਿ ਸਪੱਸ਼ਟ ਅਤੇ ਭਰੋਸੇਮੰਦ ਮਾਨੇਟਰੀ ਪਾਲਿਸੀ ਦੇ ਢਾਂਚੇ, ਮਹਿੰਗਾਈ ਦੀਆਂ ਉਮੀਦਾਂ ਦੇ ਸਥਿਰ ਰਹਿਣ ਅਤੇ ਲੋੜ ਪੈਣ ’ਤੇ ਐਕਸਚੇਂਜ ਦਰਾਂ ਨੂੰ ਅਨੁਕੂਲ ਕਰਨ ਦੀ ਸਮਰੱਥਾ ਕਾਰਨ, ਭਾਰਤ ਭਵਿੱਖ ਦੇ ਝਟਕਿਆਂ ਨਾਲ ਨਜਿੱਠਣ ਲਈ ਚੰਗੀ ਸਥਿਤੀ ’ਚ ਹੈ। ਮੂਡੀਜ਼ ਨੇ ਕਿਹਾ ਕਿ ਉੱਭਰਦੇ ਦੇਸ਼ਾਂ ’ਚ ਭਾਰਤ ‘ਬਿਹਤਰ ਸਥਿਤੀ’ ’ਚ ਹੈ ਅਤੇ ਭਵਿੱਖ ’ਚ ਕਿਸੇ ਵੀ ਤਣਾਅ ਦੇ ਸਮੇਂ ਦੇਸ਼ ਆਪਣੀ ਮਜ਼ਬੂਤ ਸੁਰੱਖਿਆ ਬਣਾਈ ਰੱਖੇਗਾ।
ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਾਰੋਬਾਰੀਆਂ 'ਤੇ ਮੰਡਰਾਇਆ ਰੋਜ਼ੀ-ਰੋਟੀ ਦਾ ਸੰਕਟ, ਸਪਲਾਈ ਚੇਨ 'ਤੇ ਵੀ ਪਵੇਗਾ ਬੁਰਾ ਪ੍ਰਭਾਵ
ਇਹ ਵੀ ਪੜ੍ਹੋ : SBI ਵੱਲੋਂ ਕਰੋੜਾਂ ਗਾਹਕਾਂ ਲਈ Alert! ਠੱਗਾਂ ਨੇ ਲੁੱਟ ਦਾ ਬਣਾਇਆ ਨਵਾਂ ਤਰੀਕਾ
ਰੇਟਿੰਗ ਏਜੰਸੀ ਨੇ ਕਿਹਾ, ‘‘ਘਰੇਲੂ ਵਿੱਤ ਪੋਸ਼ਣ ’ਤੇ ਭਾਰਤ ਦੀ ਨਿਰਭਰਤਾ ਸਥਾਨਕ ਬਾਜ਼ਾਰਾਂ ਦੀ ਮਜ਼ਬੂਤੀ ਅਤੇ ਬਿਹਤਰ ਭੰਡਾਰਾਂ ਵੱਲੋਂ ਸੰਤੁਲਿਤ ਹੁੰਦੀ ਹੈ। ਹਾਲਾਂਕਿ, ਭਾਰਤ ਦਾ ਮੁਕਾਬਲਤਨ ਉੱਚ ਕਰਜ਼ੇ ਦਾ ਬੋਝ ਅਤੇ ਕਮਜ਼ੋਰ ਵਿੱਤੀ ਸੰਤੁਲਨ ਲਗਾਤਾਰ ਝਟਕਿਆਂ ਨਾਲ ਨਜਿੱਠਣ ਲਈ ਉਪਲਬਧ ਗੁੰਜਾਇਸ਼ ਨੂੰ ਸੀਮਤ ਕਰਦਾ ਹੈ।’’ ਇਸ ’ਚ ਕਿਹਾ ਗਿਆ ਕਿ ਹਾਲ ਹੀ ਦੇ ਦਬਾਅ ਤੋਂ ਪਹਿਲਾਂ ਹੀ ਭਾਰਤ ਨੇ ਸਥਿਰਤਾ ਦਾ ਸਮਰਥਨ ਕਰਨ ਲਈ ਮਹੱਤਵਪੂਰਨ ਨੀਤੀਗਤ ਫੈਸਲੇ ਲਏ ਸਨ।
ਇਹ ਵੀ ਪੜ੍ਹੋ : ਹਵਾਈ ਮੁਸਾਫਰਾਂ ਲਈ ਵੱਡੀ ਖੁਸ਼ਖਬਰੀ, ਏਅਰਲਾਈਨ ਦੀ ਟਿਕਟ ਹੋਵੇਗੀ ਸਸਤੀ, ਮਿਲੇਗੀ ਇੰਨੀ ਛੋਟ
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਮੂਡੀਜ਼ ਨੇ ਕਿਹਾ ਕਿ ਪਿਛਲੇ 5 ਸਾਲਾਂ ’ਚ ਕਈ ਵੱਡੀਆਂ ਉੱਭਰਦੀਆਂ ਅਰਥਵਿਵਸਥਾਵਾਂ ਨੇ ਗਲੋਬਲ ਪੱਧਰ ਦੇ ਕਈ ਵੱਡੇ ਝਟਕਿਆਂ ਨੂੰ ਬਿਨਾਂ ਜੋਖਮ ਦੇ ਉਪਾਅ ਵਧਾਏ ਅਤੇ ਬਿਨਾਂ ਤੇਜ਼ੀ ਨਾਲ ਵਾਧਾ ਜਾਂ ਬਾਜ਼ਾਰ ਪਹੁੰਚ ਗੁਆਏ ਸਹਿਣ ਕੀਤਾ ਹੈ। ਇਹ ਨੀਤੀਗਤ ਢਾਂਚੇ ’ਚ ਸਥਾਈ ਸੁਧਾਰ, ਸੁਰੱਖਿਆ ਉਪਾਵਾਂ ਅਤੇ ਅਨੁਕੂਲ ਬਾਹਰੀ ਸਥਿਤੀਆਂ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ
ਉੱਭਰਦੇ ਬਾਜ਼ਾਰਾਂ ਦੀ ਵਿੱਤੀ ਮਜ਼ਬੂਤੀ
ਮੂਡੀਜ਼ ਨੇ ਉੱਭਰਦੀਆਂ ਅਰਥਵਿਵਸਥਾਵਾਂ ਦੀਆਂ ਅਸਥਿਰ ਵਿੱਤੀ ਸਥਿਤੀਆਂ ’ਚ ਉਨ੍ਹਾਂ ਦੇ ਵਿੱਤ ਪੋਸ਼ਣ ਦੀ ਲਾਗਤ ਅਤੇ ਬਾਜ਼ਾਰ ਤੱਕ ਪਹੁੰਚ ਦੇ ਆਧਾਰ ’ਤੇ ਉਨ੍ਹਾਂ ਦੀ ਲਚਕੀਲੀ ਸਮਰੱਥਾ ਦਾ ਮੁਲਾਂਕਣ ਕੀਤਾ। ਇਸ ’ਚ ਭਾਰਤ, ਇੰਡੋਨੇਸ਼ੀਆ, ਮੈਕਸੀਕੋ, ਮਲੇਸ਼ੀਆ, ਥਾਈਲੈਂਡ, ਬ੍ਰਾਜ਼ੀਲ, ਦੱਖਣੀ ਅਫ਼ਰੀਕਾ, ਨਾਈਜੀਰੀਆ, ਤੁਰਕੀ ਅਤੇ ਅਰਜਨਟੀਨਾ ਵਰਗੇ ਵੱਡੇ ਉੱਭਰਦੇ ਬਾਜ਼ਾਰਾਂ ਵਾਲੇ ਦੇਸ਼ਾਂ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਇਸ ਦੇ ਨਾਲ ਹੀ ਦਬਾਅ ਦੇ 4 ਦੌਰਾਂ ਦਾ ਵਿਸ਼ਲੇਸ਼ਣ ਵੀ ਕੀਤਾ ਗਿਆ। ਇਨ੍ਹਾਂ ’ਚ 2020 ਦੀ ਸ਼ੁਰੂਆਤ ’ਚ ਕੋਵਿਡ-19 ਗਲੋਬਲ ਮਹਾਮਾਰੀ ਦੀ ਸ਼ੁਰੂਆਤ, 2022 ’ਚ ਗਲੋਬਲ ਮਹਿੰਗਾਈ ’ਚ ਉਛਾਲ ਅਤੇ ਇਸ ਨਾਲ ਜੁੜਿਆ ਅਮਰੀਕੀ ਫੈਡਰਲ ਰਿਜ਼ਰਵ ਦਾ ਸਖ਼ਤ ਮਾਨੇਟਰੀ ਪਾਲਿਸੀ ਰੁਖ਼, 2023 ਦੀ ਸ਼ੁਰੂਆਤ ’ਚ ਅਮਰੀਕੀ ਖੇਤਰੀ ਬੈਂਕਿੰਗ ਸੰਕਟ ਅਤੇ 2025 ’ਚ ਨਵੇਂ ਸਿਰੇ ਤੋਂ ਟੈਰਿਫ ਦਾ ਦਬਾਅ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
