Good News ! ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਭਲਕੇ ਹੋਵੇਗਾ Free Trade Agreement

Sunday, Apr 26, 2026 - 02:13 PM (IST)

Good News ! ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਭਲਕੇ ਹੋਵੇਗਾ Free Trade Agreement

ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੋਮਵਾਰ (27 ਅਪ੍ਰੈਲ) ਨੂੰ ਇਤਿਹਾਸਕ ਫ੍ਰੀ ਟ੍ਰੇਡ ਐਗ੍ਰੀਮੈਂਟ (ਮੁਕਤ ਵਪਾਰ ਸਮਝੌਤੇ) 'ਤੇ ਦਸਤਖ਼ਤ ਹੋਣ ਜਾ ਰਹੇ ਹਨ। ਇਸ ਸਮਝੌਤੇ ਦਾ ਮੁੱਖ ਉਦੇਸ਼ ਅਗਲੇ 5 ਸਾਲਾਂ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 5 ਬਿਲੀਅਨ ਡਾਲਰ ਤੱਕ ਪਹੁੰਚਾਉਣਾ ਹੈ। ਇਸ ਸਮਝੌਤੇ ਬਾਰੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਵੀ ਇਕ ਵੀਡੀਓ ਸਾਂਝੀ ਕਰ ਕੇ ਇਸ ਦੀ ਪੁਸ਼ਟੀ ਕੀਤੀ।

ਨਿਊਜ਼ੀਲੈਂਡ ਨੇ ਅਗਲੇ 15 ਸਾਲਾਂ ਵਿੱਚ ਭਾਰਤ ਦੇ ਨਿਰਮਾਣ, ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦੇ ਸੈਕਟਰ 'ਚ 20 ਬਿਲੀਅਨ ਡਾਲਰ (ਲਗਭਗ 1.6 ਲੱਖ ਕਰੋੜ ਰੁਪਏ) ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਇਸ ਸਮਝੌਤੇ ਤਹਿਤ ਭਾਰਤ ਤੋਂ ਨਿਊਜ਼ੀਲੈਂਡ ਜਾਣ ਵਾਲੇ ਸਾਰੇ ਸਾਮਾਨ 'ਤੇ ਕੋਈ ਟੈਕਸ ਨਹੀਂ ਲੱਗੇਗਾ। ਇਸ ਨਾਲ ਭਾਰਤੀ ਕੱਪੜਾ, ਫਾਰਮਾ ਅਤੇ ਇੰਜੀਨੀਅਰਿੰਗ ਉਦਯੋਗ ਨੂੰ ਵੱਡਾ ਫਾਇਦਾ ਹੋਵੇਗਾ। ਭਾਰਤੀ ਪੇਸ਼ੇਵਰਾਂ ਜਿਵੇਂ ਕਿ ਆਯੂਸ਼ ਡਾਕਟਰਾਂ, ਯੋਗਾ ਇੰਸਟ੍ਰਕਟਰਾਂ, ਸ਼ੈੱਫ ਅਤੇ ਮਿਊਜ਼ਿਕ ਟੀਚਰਾਂ ਲਈ ਹਰ ਸਾਲ 5,000 ਵੀਜ਼ਿਆਂ ਦਾ ਕੋਟਾ ਤੈਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ

ਹਾਲਾਂਕਿ ਭਾਰਤ ਨੇ ਆਪਣੇ ਖੇਤੀਬਾੜੀ ਸੈਕਟਰ ਨੂੰ ਬਚਾਉਣ ਲਈ ਕੁਝ ਸਖ਼ਤ ਫੈਸਲੇ ਲਏ ਹਨ, ਜਿਨ੍ਹਾਂ ਤਹਿਤ ਨਿਊਜ਼ੀਲੈਂਡ ਦੇ ਮੁੱਖ ਉਤਪਾਦ ਜਿਵੇਂ ਦੁੱਧ, ਪਨੀਰ ਅਤੇ ਦਹੀਂ ਨੂੰ ਇਸ ਸਮਝੌਤੇ ਤੋਂ ਬਾਹਰ ਰੱਖਿਆ ਗਿਆ ਹੈ ਤਾਂ ਜੋ ਭਾਰਤੀ ਡੇਅਰੀ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ। ਇਸ ਤੋਂ ਇਲਾਵਾ ਖੰਡ, ਖਾਣ ਵਾਲੇ ਤੇਲ ਅਤੇ ਕੁਝ ਮਸਾਲਿਆਂ 'ਤੇ ਵੀ ਕੋਈ ਰਿਆਇਤ ਨਹੀਂ ਦਿੱਤੀ ਗਈ। ਕੀਵੀ ਅਤੇ ਸੇਬ ਵਰਗੇ ਫਲਾਂ 'ਤੇ ਕੁਝ ਹੱਦ ਤੱਕ ਟੈਕਸ ਘਟਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਇਹ ਸਮਝੌਤਾ ਭਾਰਤ ਦੇ ਵਣਜ ਮੰਤਰੀ ਪੀਯੂਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟੌਡ ਮੈਕਲੇ ਦੀ ਮੌਜੂਦਗੀ ਵਿੱਚ 'ਭਾਰਤ ਮੰਡਪਮ' ਵਿਖੇ ਸਿਰੇ ਚੜ੍ਹੇਗਾ। ਮਾਹਿਰਾਂ ਅਨੁਸਾਰ, ਇਹ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਨੇਪਰੇ ਚੜ੍ਹਨ ਵਾਲੇ ਵਪਾਰਕ ਸਮਝੌਤਿਆਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ- Takeoff ਕਰਨ ਲੱਗੇ ਜਹਾਜ਼ ਨੂੰ ਲੱਗ ਗਈ ਅੱਗ ! ਦਿੱਲੀ ਏਅਰਪੋਰਟ 'ਤੇ ਮਚਿਆ ਹੜਕੰਪ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News