ਪੱਛਮੀ ਏਸ਼ੀਆ ਸੰਕਟ ਕਾਰਨ ਮਹਿੰਗਾ ਹੋਇਆ ਕੱਚਾ ਮਾਲ, ਉਦਯੋਗਾਂ ਨੇ ਮੰਗੀ ਡਿਊਟੀ ਤੋਂ ਰਾਹਤ

Monday, May 04, 2026 - 12:14 PM (IST)

ਪੱਛਮੀ ਏਸ਼ੀਆ ਸੰਕਟ ਕਾਰਨ ਮਹਿੰਗਾ ਹੋਇਆ ਕੱਚਾ ਮਾਲ, ਉਦਯੋਗਾਂ ਨੇ ਮੰਗੀ ਡਿਊਟੀ ਤੋਂ ਰਾਹਤ

ਬਿਜ਼ਨੈੱਸ ਡੈਸਕ - ਪੱਛਮੀ ਏਸ਼ੀਆ ਸੰਕਟ ਕਾਰਨ ਕੱਚੇ ਮਾਲ ਦੀ ਲਾਗਤ ’ਚ 40 ਤੋਂ 60 ਫੀਸਦੀ ਤੱਕ ਵਾਧਾ ਹੋਣ ਵਿਚਕਾਰ ਚਮੜਾ ਅਤੇ ਬੂਟ ਉਦਯੋਗ ਨੇ ਬਨਾਉਟੀ ਚਮੜਾ, ਧਾਤੂ ਸਹਾਇਕ ਸਮੱਗਰੀ, ਮਸ਼ੀਨਰੀ, ਧਾਗੇ, ਸਾਂਚੇ ਅਤੇ ਕੁਝ ਰਸਾਇਣਾਂ ਵਰਗੇ ਮਹੱਤਵਪੂਰਨ ਕੱਚੇ ਮਾਲ ’ਤੇ ਇੰਪੋਰਟ ਡਿਊਟੀ ’ਚ ਛੋਟ ਦੇਣ ਦੀ ਮੰਗ ਕੀਤੀ ਹੈ। ਇਕ ਉਦਯੋਗ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ :   ਦੇਸ਼ ਦੇ ਕਰੋੜਾਂ ਕਾਰੋਬਾਰੀਆਂ 'ਤੇ ਮੰਡਰਾਇਆ ਰੋਜ਼ੀ-ਰੋਟੀ ਦਾ ਸੰਕਟ, ਸਪਲਾਈ ਚੇਨ 'ਤੇ ਵੀ ਪਵੇਗਾ ਬੁਰਾ ਪ੍ਰਭਾਵ

ਉਦਯੋਗ ਨੇ ਹਾਲ ਹੀ ’ਚ ਇਸ ਸਬੰਧ ’ਚ ਵਣਜ ਅਤੇ ਉਦਯੋਗ ਮੰਤਰਾਲਾ ਦੇ ਸਾਹਮਣੇ ਮਾਮਲਾ ਉਠਾਇਆ ਹੈ। ਅਧਿਕਾਰੀ ਨੇ ਕਿਹਾ ਕਿ ਬਰਾਮਦਕਾਰਾਂ ਨੇ ਸਰਕਾਰ ਨੂੰ ਪ੍ਰਸਤਾਵਿਤ ‘ਫਲੋਟ’ (ਫੁੱਟਵੀਅਰ ਐਂਡ ਲੈਦਰ ਓਰੀਐਂਟਡ ਟ੍ਰਾਂਸਫਾਰਮੇਸ਼ਨ) ਯੋਜਨਾ ਨੂੰ ਜਲਦੀ ਲਾਗੂ ਕਰਨ ਦਾ ਸੁਝਾਅ ਦਿੱਤਾ ਹੈ, ਤਾਂ ਜੋ ਪੂਰੇ ਉਤਪਾਦ ਵਰਗ, ਕੱਚੇ ਮਾਲ, ਮਸ਼ੀਨਰੀ ਅਤੇ ਹੋਰ ਜ਼ਰੂਰੀ ਸਮੱਗਰੀਆਂ ਨੂੰ ਇਸ ’ਚ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਕਰਸਟ ਅਤੇ ਤਿਆਰ ਚਮੜੇ ਦੇ ਡਿਊਟੀ ਮੁਕਤ ਦਰਾਮਦ ਦੀ ਵੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ

ਅਧਿਕਾਰੀ ਨੇ ਕਿਹਾ, “ਪੱਛਮੀ ਏਸ਼ੀਆ ਸੰਕਟ ਕਾਰਨ ਕੱਚੇ ਮਾਲ ਅਤੇ ਹੋਰ ਜ਼ਰੂਰੀ ਸਮੱਗਰੀਆਂ ਦੀ ਲਾਗਤ ’ਚ 40-60 ਫੀਸਦੀ ਤੱਕ ਵਾਧਾ ਹੋਇਆ ਹੈ। ਅਜਿਹੇ ’ਚ ਅਸੀਂ ਸਰਕਾਰ ਤੋਂ ਬਨਾਉਟੀ ਚਮੜਾ, ਜੁੱਤੀ ਦੇ ਹਿੱਸੇ, ਧਾਤੂ ਸਹਾਇਕ ਸਮੱਗਰੀ, ਚਮੜਾ ਅਤੇ ਜੁੱਤੀ ਮਸ਼ੀਨਰੀ, ਧਾਗੇ, ਸਾਂਚੇ, ਟੋ ਪਫ, ਆਈਲੇਟ, ਕੁਝ ਰਸਾਇਣ ਅਤੇ ਪੈਕੇਜਿੰਗ ਸਮੱਗਰੀ ’ਤੇ ਦਰਾਮਦ ਡਿਊਟੀ ’ਚ ਛੋਟ ਦੇਣ ਦੀ ਬੇਨਤੀ ਕੀਤੀ ਹੈ।”

ਇਹ ਵੀ ਪੜ੍ਹੋਹਵਾਈ ਮੁਸਾਫਰਾਂ ਲਈ ਵੱਡੀ ਖੁਸ਼ਖਬਰੀ, ਏਅਰਲਾਈਨ ਦੀ ਟਿਕਟ ਹੋਵੇਗੀ ਸਸਤੀ, ਮਿਲੇਗੀ ਇੰਨੀ ਛੋਟ

ਉਨ੍ਹਾਂ ਕਿਹਾ ਕਿ ਰਬੜ ਨਾਲ ਜੁੜੇ ਕੁਝ ਰਸਾਇਣ, ਪੀ. ਯੂ. ਚਮੜਾ, ਚਿਪਕਾਉਣ ਵਾਲੇ ਪਦਾਰਥ, ਪਲਾਸਟਿਕ ਅਤੇ ਜੁੱਤੀਆਂ ਦੇ ਤਲੇ ਪੈਟਰੋਲੀਅਮ ਉਤਪਾਦਾਂ ਤੋਂ ਤਿਆਰ ਹੁੰਦੇ ਹਨ। ਈਰਾਨ ਵੱਲੋਂ ਹੋਰਮੁਜ਼ ਸਟ੍ਰੇਟ ਬੰਦ ਕੀਤੇ ਜਾਣ ਨਾਲ ਤੇਲ ਅਤੇ ਗੈਸ ਦੇ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਲਾਗਤ ’ਤੇ ਅਸਰ ਪਿਆ ਹੈ। ਕੁਝ ਹੋਰ ਜ਼ਰੂਰੀ ਸਮੱਗਰੀ ਚੀਨ, ਕੋਰੀਆ, ਇੰਡੋਨੇਸ਼ੀਆ ਅਤੇ ਜਾਪਾਨ ਵਰਗੇ ਦੇਸ਼ਾਂ ਤੋਂ ਦਰਾਮਦ ਕੀਤੀ ਜਾਂਦੀ ਹੈ। ਇਸ ਖੇਤਰ ’ਚ ਦੇਸ਼ ਦੀ ਦਰਾਮਦ ਸਾਲਾਨਾ ਆਧਾਰ ’ਤੇ 4.49 ਫੀਸਦੀ ਘਟ ਕੇ 93.8 ਕਰੋੜ ਡਾਲਰ ਰਹਿ ਗਈ।

ਇਹ ਵੀ ਪੜ੍ਹੋ :  ਬੈਂਕਾਂ ਅਤੇ ਕਸਟਮ ਵਿਭਾਗ ਵਿਚਾਲੇ ਟੈਕਸ ਦੀ 'ਜੰਗ': ਸੋਨੇ ਦੀ ਦਰਾਮਦ ਡਿੱਗੀ, 30 ਸਾਲਾਂ ਬਾਅਦ ਬਣੇ ਅਜਿਹੇ ਹਾਲਾਤ

ਇਹ ਵੀ ਪੜ੍ਹੋ :    ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ

ਇਹ ਵੀ ਪੜ੍ਹੋ :  ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News