ਗਲੋਬਲ ਆਰਥਿਕ ਵਿਕਾਸ ਲਈ ਇਕ ਕਰਿਸ਼ਮਈ ਅਗਵਾਈ ਮੁਹੱਈਆ ਕਰ ਰਿਹਾ ਭਾਰਤ : ਕੁਮਾਰ ਮੰਗਲਮ ਬਿਰਲਾ
Tuesday, Jul 25, 2023 - 10:46 AM (IST)
ਨਵੀਂ ਦਿੱਲੀ (ਭਾਸ਼ਾ) – ਉਦਯੋਗਪਤੀ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਭਾਰਤ ਦੀ ਆਰਥਿਕ ਕਹਾਣੀ ਇਕ ‘ਵਧੇਰੇ ਚਮਕਦਾਰ ਤਸਵੀਰ’ ਪੇਸ਼ ਕਰਦਾ ਹੈ ਅਤੇ ਬੁਨਿਆਦੀ ਖੇਤਰ ਨੂੰ ਸਰਕਾਰ ਦੇ ਪ੍ਰੋਤਸਾਹਨ ਅਤੇ ਵਿਵਹਾਰਿਕ ਨੀਤੀਆਂ ਨਾਲ ਨਿੱਜੀ ਖੇਤਰ ਦਾ ਪੂੰਜੀਗਤ ਖਰਚਾ ਵਧਿਆ ਹੈ। ਆਦਿੱਤਯ ਬਿਰਲਾ ਸਮੂਹ ਦੇ ਚੇਅਰਮੈਨ ਬਿਰਲਾ ਨੇ ਅਲਟਰਾਟੈੱਕ ਸੀਮੈਂਟ ਦੀ ਸਾਲਾਨਾ ਰਿਪੋਰਟ ’ਚ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਲੋਬਲ ਆਰਥਿਕ ਵਿਕਾਸ ਦੇ ਵਿਸ਼ਾਲ ਰੰਗਮੰਚ ’ਤੇ ਭਾਰਤ ਸਿਰਫ ਇਕ ਦਰਸ਼ਕ ਵਜੋਂ ਖੜ੍ਹਾ ਨਾ ਹੋ ਕੇ ਇਕ ਕਰਿਸ਼ਮਈ ਅਗਵਾਈ ਮੁਹੱਈਆ ਕਰ ਰਿਹਾ ਹੈ।
ਇਹ ਵੀ ਪੜ੍ਹੋ : CEIR ਨੇ 2.58 ਲੱਖ ਚੋਰੀ ਹੋਏ ਮੋਬਾਈਲਾਂ ਦਾ ਲਗਾਇਆ ਪਤਾ , ਸਿਰਫ 20,771 ਹੋਏ ਬਰਾਮਦ
ਬਿਰਲਾ ਨੇ ਕਿਹਾ ਕਿ ਬੁਨਿਆਦੀ ਖੇਤਰ ’ਚ ਨਿਵੇਸ਼ ਨੂੰ ਸਰਕਾਰ ਦੇ ਪ੍ਰੋਤਸਾਹਨ ਅਤੇ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀ. ਐੱਲ. ਆਈ.) ਵਰਗੀਆਂ ਵਿਵਹਾਰਿਕ ਨੀਤੀਆਂ ਨਾਲ ਪੂੰਜੀਗਤ ਖਰਚਾ ਵਧਿਆ ਹੈ। ਇਸ ਨਾਲ ਕਈ ਸਾਲਾਂ ਤੱਕ ਚੱਲਣ ਵਾਲਾ ਤੇਜ਼ੀ ਦਾ ਦੌਰ ਸ਼ੁਰੂ ਹੁੰਦਾ ਹੈ ਜੋ ਨਰਮ ਪੈਂਦੀ ਗਲੋਬਲ ਮੰਗ ’ਚ ਵੀ ਆਰਥਿਕ ਵਿਕਾਸ ਨੂੰ ਕੀਮਤੀ ਸਮਰਥਨ ਦਿੰਦਾ ਹੈ।
ੁਉਨ੍ਹਾਂ ਨੇ ਕਿਹਾ ਕਿ ਗਲੋਬਲ ਪੱਧਰ ’ਤੇ ਸੰਚਾਲਨ ਕਰਨ ਵਾਲੀਆਂ ਕੰਪਨੀਆਂ ਹੁਣ ‘ਚੀਨ ਪਲੱਸ ਵਨ’ ਰਣਨੀਤੀ ਦੇ ਤਹਿਤ ਹੋਰ ਦੇਸ਼ਾਂ ’ਤੇ ਨਜ਼ਰਾਂ ਟਿਕਾਏ ਹੋਏ ਹਨ ਅਤੇ ਭਾਰਤ ਇਸ ਸਥਿਤੀ ਦਾ ਫਾਇਦਾ ਉਠਾਉਣ ਲਈ ਬਿਹਤਰ ਸਥਿਤੀ ’ਚ ਹੈ। ਉਨ੍ਹਾਂ ਨੇ ਗਲੋਬਲ ਪੱਧਰ ’ਤੇ ਅਤੇ ਭਾਰਤ ’ਚ ਮਹਿੰਗਾਈ ਦੇ ਹੁਣ ਸਿਖਰ ’ਤੇ ਪਹੁੰਚ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਹਿੰਗਾਈ ’ਚ ਕਮੀ, ਮਜ਼ਬੂਤ ਵਿਦੇਸ਼ੀ ਮੁਦਰਾ ਭੰਡਾਰ ਅਤੇ ਬੈਂਕ ਜਾਇਦਾਦਾਂ ਦੀ ਗੁਣਵੱਤਾ ’ਚ ਸੁਧਾਰ ਗਲੋਬਲ ਬਾਜ਼ਾਰਾਂ ’ਚ ਸੰਭਾਵਿਤ ਅਸਥਿਰ ਘਟਨਾਵਾਂ ਖਿਲਾਫ ਇਕ ਵੱਡਾ ਸਹਾਰਾ ਮੁਹੱਈਆ ਕਰਦਾ ਹੈ।
ਇਹ ਵੀ ਪੜ੍ਹੋ : Ray-Ban ਦੇ ਨਿਰਮਾਤਾ 'ਤੇ 1,000 ਫ਼ੀਸਦੀ ਤੱਕ ਕੀਮਤਾਂ ਵਧਾਉਣ ਦਾ ਇਲਜ਼ਾਮ, ਜਾਣੋ ਪੂਰਾ ਮਾਮਲਾ
10 ਕਰੋੜ ਟਨ ਸੀਮੈਂਟ ਵਿਕਰੀ ਦਾ ਮੁਕਾਮ ਕੀਤਾ ਹਾਸਲ
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਉਦਯੋਗਿਕ ਈਕੋਸਿਸਟਮ ਦੇ ਵਿਕਾਸ ਦਾ ਇਕ ਪ੍ਰਮੁੱਖ ਹਿੱਸਾ ਆਤਮ ਵਿਸ਼ਵਾਸ ਨਾਲ ਭਰਪੂਰ ਅਤੇ ਕੁਸ਼ਲ ਵਰਕਫੋਰਸ ਦੀ ਮੌਜੂਦਗੀ ਹੈ। ਭਾਰਤ ਨੇ ਆਬਾਦੀ ਦੇ ਮਾਮਲੇ ਵਿਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਪਹਿਲਾਂ ਤੋਂ ਹੀ ਇੱਥੇ ਵਿਸ਼ਵ ਪੱਧਰ ’ਤੇ ਸਭ ਤੋਂ ਵੱਡੀ ਅਤੇ ਸਭ ਤੋਂ ਯੁਵਾ ਕੰਮਕਾਜੀ ਉਮਰ ਵਾਲੀ ਆਬਾਦੀ ਹੈ। ਬਿਰਲਾ ਨੇ ਅਲਟ੍ਰਾਟੈੱਕ ਸੀਮੈਂਟ ਦੇ ਪ੍ਰਦਰਸ਼ਨ ’ਤੇ ਕਿਹਾ ਕਿ ਕੰਪਨੀ ਨੇ ਵਿੱਤੀ ਸਾਲ 2022-23 ਵਿਚ 63,240 ਕਰੋੜ ਰੁਪਏ (7.9 ਅਰਬ ਡਾਲਰ) ਦਾ ਸ਼ੁੱਧ ਮਾਲੀਆ ਕਮਾਉਣ ਦੇ ਨਾਲ 10 ਕਰੋੜ ਟਨ ਸੀਮੈਂਟ ਵਿਕਰੀ ਦਾ ਮੁਕਾਮ ਵੀ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਵਿਸਤਾਰ ਦੇ ਅਗਲੇ ਪੜਾਅ ’ਤੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਸਾਰੀਆਂ ਮੌਜੂਦਾ ਯੋਜਨਾਵਾਂ ਪੂਰੀਆਂ ਹੋਣ ਤੋਂ ਬਾਅਦ ਇਸ ਦੀ ਉਤਪਾਦਨ ਸਮਰੱਥਾ 16 ਕਰੋੜ ਟਨ ਸਾਲਾਨਾ ਤੋਂ ਵੱਧ ਹੋ ਜਾਏਗੀ।
ਇਹ ਵੀ ਪੜ੍ਹੋ : ਗੋਲਡ ETF ਪ੍ਰਤੀ ਫਿਰ ਵਧਿਆ ਨਿਵੇਸ਼ਕਾਂ ਦਾ ਆਕਰਸ਼ਣ, ਸੋਨੇ ਦੇ ਮੁੱਲ ’ਚ ਰਿਕਾਰਡ ਤੇਜ਼ੀ ਨੇ ਬਦਲਿਆ ਮੂਡ
ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8