ਦੁਨੀਆ ਦੇ ਸਭ ਤੋਂ ਪ੍ਰਤੀਯੋਗੀ ਹਵਾਬਾਜ਼ੀ ਬਾਜ਼ਾਰਾਂ ''ਚੋਂ ਇੱਕ ਹੈ ਭਾਰਤ : ਇੰਡੀਗੋ
Tuesday, Sep 26, 2023 - 03:16 PM (IST)
ਨਵੀਂ ਦਿੱਲੀ (ਭਾਸ਼ਾ) - ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੀਟਰ ਐਲਬਰਸ ਨੇ ਕਿਹਾ ਹੈ ਕਿ ਭਾਰਤ ਦੁਨੀਆ ਦੇ ਸਭ ਤੋਂ ਪ੍ਰਤੀਯੋਗੀ ਹਵਾਬਾਜ਼ੀ ਬਾਜ਼ਾਰਾਂ ਵਿੱਚੋਂ ਇੱਕ ਹੈ। ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਆਲ ਇੰਡੀਆ ਮੈਨੇਜਮੈਂਟ ਐਸੋਸੀਏਸ਼ਨ (ਏ.ਆਈ.ਐੱਮ.ਏ.) ਦੇ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤੀ ਬਾਜ਼ਾਰ 'ਚ ਕਾਫ਼ੀ ਮੁਕਾਬਲੇਬਾਜ਼ੀ ਹੈ। ਇੰਡੀਗੋ 63 ਫ਼ੀਸਦੀ ਤੋਂ ਵੱਧ ਹਿੱਸੇਦਾਰੀ ਨਾਲ ਘਰੇਲੂ ਬਾਜ਼ਾਰ ਦੀ ਸਭ ਤੋਂ ਵੱਡੀ ਏਅਰਲਾਈਨ ਹੈ।
ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹਨ 2000 ਦੇ ਨੋਟ? ਬਚੇ 4 ਦਿਨ, ਜਾਣੋ 30 ਸਤੰਬਰ ਮਗਰੋਂ ਨੋਟਾਂ ਦਾ ਕੀ ਹੋਵੇਗਾ
ਇਸ ਤੋਂ ਇਲਾਵਾ ਏਅਰਲਾਈਨ ਆਪਣੇ ਅੰਤਰਰਾਸ਼ਟਰੀ ਸੰਚਾਲਨ ਦਾ ਵੀ ਵਿਸਥਾਰ ਕਰ ਰਹੀ ਹੈ। ਏਅਰਲਾਈਨ 32 ਅੰਤਰਰਾਸ਼ਟਰੀ ਅਤੇ 81 ਘਰੇਲੂ ਮੰਜ਼ਿਲਾਂ ਨੂੰ ਜੋੜਦੀ ਹੈ। ਐਲਬਰਸ ਦੇ ਅਨੁਸਾਰ, ਭਾਰਤ ਇੱਕ ਸ਼ਾਨਦਾਰ ਅਤੇ ਦੁਨੀਆ ਦੇ ਸਭ ਤੋਂ ਵੱਧ ਮੁਕਾਬਲੇ ਵਾਲੇ ਹਵਾਬਾਜ਼ੀ ਬਾਜ਼ਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਇੰਡੀਗੋ ‘ਪਰਿਪੱਕਤਾ ਦੇ ਪੜਾਅ’ ਵਿੱਚੋਂ ਲੰਘ ਰਹੀ ਹੈ। ਉਨ੍ਹਾਂ ਭਾਰਤ ਵਿੱਚ ਹਵਾਬਾਜ਼ੀ ਹੱਬ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਹੋਮ ਲੋਨ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਤਿਆਰੀ 'ਚ ਮੋਦੀ ਸਰਕਾਰ, ਲੱਖਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8