ਭਾਰਤ ਨੂੰ ਹੁਣ US 'ਚ CVD ਤੋਂ ਨਹੀਂ ਮਿਲੇਗੀ ਛੋਟ, GSP ਮੁਹਿੰਮ ਨੂੰ ਝਟਕਾ

02/13/2020 2:20:24 PM

ਨਵੀਂ ਦਿੱਲੀ—  24 ਫਰਵਰੀ ਨੂੰ ਟਰੰਪ ਦੀ ਭਾਰਤ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਯੂ. ਐੱਸ. ਨੇ ਭਾਰਤ ਨੂੰ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ 'ਚੋਂ ਹਟਾ ਦਿੱਤਾ ਹੈ, ਜਿਨ੍ਹਾਂ ਨੂੰ ਅਮਰੀਕਾ ਦੀ ਕਾਊਂਟਰਵੇਲਿੰਗ ਡਿਊਟੀ (ਸੀ. ਵੀ. ਡੀ.) ਤੋਂ ਛੋਟ ਹਾਸਲ ਹੈ। ਇਹ ਛੋਟ ਦੇਣ ਲਈ ਯੂ. ਐੱਸ. ਵੱਲੋਂ ਦੇਖਿਆ ਜਾਂਦਾ ਹੈ ਕਿ ਕੋਈ ਮੁਲਕ ਬਰਾਮਦਕਾਰਾਂ ਨੂੰ ਗਲਤ ਤਰੀਕੇ ਨਾਲ ਸਬਸਿਡੀ ਦੇ ਕੇ ਯੂ. ਐੱਸ. ਦੀ ਇੰਡਸਟਰੀ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਿਹਾ ਹੈ।


ਸੰਯੁਕਤ ਰਾਜ ਵਪਾਰ ਪ੍ਰਤੀਨਿਧੀ (USTR) ਨੇ ਭਾਰਤ ਤੋਂ ਇਲਾਵਾ ਬ੍ਰਾਜ਼ੀਲ, ਇੰਡੋਨੇਸ਼ੀਆ, ਹਾਂਗਕਾਂਗ, ਸਾਊਥ ਅਫਰੀਕਾ ਤੇ ਅਰਜਨਟੀਨਾ ਨੂੰ ਵੀ ਲਿਸਟ 'ਚੋਂ ਬਾਹਰ ਕੀਤਾ ਹੈ। ਇਨ੍ਹਾਂ ਸਾਰੇ ਦੇਸ਼ਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਸੀ, ਜਿਸ ਦੇ ਮੱਦੇਨਜ਼ਰ ਇਨ੍ਹਾਂ ਸੀ. ਵੀ. ਡੀ. ਜਾਂਚ ਤੋਂ ਛੋਟ ਹਾਸਲ ਸੀ।
USTR ਨੇ ਕਿਹਾ ਕਿ ਇਨ੍ਹਾਂ ਸਾਰੇ ਦੇਸ਼ਾਂ ਨੂੰ 1988 ਦੀ ਸਥਿਤੀ ਦੇ ਆਧਾਰ 'ਤੇ ਛੋਟ ਦਿੱਤੀ ਗਈ ਸੀ, ਜੋ ਹੁਣ ਮੌਜੂਦ ਨਹੀਂ ਹੈ। ਭਾਰਤ ਨੂੰ ਇਸ ਸੂਚੀ 'ਚ ਬਾਹਰ ਕਰਨ ਦਾ ਕਾਰਨ ਇਹ ਹੈ ਕਿ ਉਹ ਜੀ-20 ਦੇਸ਼ਾਂ 'ਚ ਆਉਂਦਾ ਹੈ ਅਤੇ ਵਿਸ਼ਵ ਵਪਾਰ 'ਚ ਉਸ ਦਾ ਯੋਗਦਾਨ 0.5 ਫੀਸਦੀ ਜਾਂ ਉਸ ਤੋਂ ਵੱਧ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਭਾਰਤ ਦੀ ਜੀ. ਐੱਸ. ਪੀ. ਦਰਜਾ ਬਹਾਲ ਕਰਨ ਦੀ ਮੁਹਿੰਮ ਨੂੰ ਝਟਕਾ ਲੱਗਾ ਹੈ। ਯੂ. ਐੱਸ. ਨੇ ਪਿਛਲੇ ਸਾਲ ਜਨਵਰੀ 'ਚ ਭਾਰਤ ਤੇ ਚੀਨ ਵਰਗੇ ਉਭਰਦੀਆਂ ਇਕਨੋਮੀਜ਼ ਨੂੰ ਦਿੱਤੇ ਜਾਣੇ ਵਿਸ਼ੇਸ਼ ਛੋਟ ਤੇ ਅਧਿਕਾਰ ਵਾਪਸ ਲੈਣ ਦਾ ਪ੍ਰਸਤਾਵ ਰੱਖਿਆ ਸੀ।


Related News