ਭਾਰਤ ਇੱਕ ਦੂਰਸੰਚਾਰ ਤਕਨਾਲੋਜੀ ਨਿਰਮਾਤਾ, ਨਿਰਯਾਤਕ ਵਜੋਂ ਉੱਭਰ ਰਿਹਾ ਹੈ: ਵੈਸ਼ਨਵ
Friday, Oct 27, 2023 - 01:50 PM (IST)
ਨਵੀਂ ਦਿੱਲੀ (ਭਾਸ਼ਾ) - ਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਇਕ ਦੂਰਸੰਚਾਰ ਤਕਨਾਲੋਜੀ ਨਿਰਮਾਤਾ ਅਤੇ ਨਿਰਯਾਤਕ ਵਜੋਂ ਉਭਰ ਰਿਹਾ ਹੈ। ਅੱਜ ਦੁਨੀਆ ਉਮੀਦ ਭਰੀਆਂ ਨਜ਼ਰਾਂ ਨਾਲ ਦੇਸ਼ ਵੱਲ ਦੇਖ ਰਹੀ ਹੈ। 'ਇੰਡੀਆ ਮੋਬਾਈਲ ਕਾਂਗਰਸ' ਦੇ ਉਦਘਾਟਨ ਮੌਕੇ ਬੋਲਦਿਆਂ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪਸ਼ਟ ਦ੍ਰਿਸ਼ਟੀ ਅਤੇ ਅਗਵਾਈ ਤੋਂ ਪ੍ਰੇਰਿਤ ਹੋ ਕੇ, ਦੂਰਸੰਚਾਰ ਖੇਤਰ ਨੇ ਕੁਨੈਕਟੀਵਿਟੀ, ਕਿਫਾਇਤੀ ਅਤੇ ਮਿਆਰਾਂ 'ਤੇ ਕਈ ਮੀਲ ਪੱਥਰ ਹਾਸਿਲ ਕੀਤੇ ਹਨ। ਮੁਕੱਦਮੇਬਾਜ਼ੀ ਅਤੇ 2ਜੀ ਘੁਟਾਲਾ ਦੇ ਪਰਛਾਵੇਂ ਤੋਂ ਬਾਹਰ ਨਿਕਲਿਆ ਹੈ। ਵੈਸ਼ਨਵ ਨੇ ਭਾਰਤ ਵਿੱਚ 5G ਸੇਵਾਵਾਂ ਦੇ ਤੇਜ਼ੀ ਨਾਲ ਸ਼ੁਰੂ ਹੋਣ ਅਤੇ ਦੇਸ਼ ਦੇ ਸਪੱਸ਼ਟ 6G ਦ੍ਰਿਸ਼ਟੀਕੌਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੂਰਸੰਚਾਰ, ਡਿਜੀਟਲ ਦਾ ਰਸਤਾ ਪੱਧਰਾ ਕਰਦਾ ਹੈ।