ਭਾਰਤ ਨੇ ਮਲੇਸ਼ੀਆ ਤੋਂ ਦਰਾਮਦ ਹੋਣ ਵਾਲੇ ਕੈਲਕੁਲੇਟਰਾਂ ''ਤੇ ਠੋਕੀ ਡਿਊਟੀ

06/06/2020 2:37:26 PM

ਨਵੀਂ ਦਿੱਲੀ— ਭਾਰਤ ਨੇ ਮਲੇਸ਼ੀਆ ਤੋਂ ਦਰਾਮਦ ਹੋਣ ਵਾਲੇ ਇਲੈਕਟ੍ਰਾਨਿਕ ਕੈਲਕੁਲੇਟਰਾਂ 'ਤੇ ਪੰਜ ਸਾਲ ਲਈ ਡੰਪਿੰਗ ਰੋਕੂ ਡਿਊਟੀ ਲਾ ਦਿੱਤੀ ਹੈ। ਇਹ ਕਦਮ ਸਸਤੀ ਦਰਾਮਦ ਕਾਰਨ ਘਰੇਲੂ ਕੰਪਨੀਆਂ ਨੂੰ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਚੁੱਕਿਆ ਗਿਆ ਹੈ।

ਵਣਜ ਮੰਤਰਾਲਾ ਦੇ ਡੀ. ਜੀ. ਟੀ. ਆਰ. ਯਾਨੀ ਵਪਾਰ ਉਪਚਾਰ ਦੇ ਡਾਇਰੈਕਟੋਰੇਟ ਜਨਰਲ ਨੇ ਜਾਂਚ ਤੋਂ ਬਾਅਦ ਮਲੇਸ਼ੀਆ ਤੋਂ ਦਰਾਮਦ ਹੋਣ ਵਾਲੇ ਕੈਲਕੁਲੇਟਰਾਂ 'ਤੇ ਇਹ ਡਿਊਟੀ ਲਾਉਣ ਦੀ ਸਿਫਾਰਸ਼ ਕੀਤੀ ਸੀ।
ਇਹ ਡਿਊਟੀ 0.92 ਡਾਲਰ ਪ੍ਰਤੀ ਇਕਾਈ ਲਾਈ ਗਈ ਹੈ, ਜੋ ਪੰਜ ਸਾਲਾਂ ਤੱਕ ਲਾਗੂ ਰਹੇਗੀ। ਡੀ. ਜੀ. ਟੀ. ਆਰ. ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ 'ਚ ਪਤਾ ਕੀਤਾ ਕਿ ਮਲੇਸ਼ੀਆ ਤੋਂ ਕੈਲਕੁਲੇਟਰਾਂ ਦੀ ਦਰਾਮਦ ਆਮ ਕੀਮਤਾਂ ਤੋਂ ਘੱਟ 'ਤੇ ਹੋ ਰਹੀ ਹੈ। ਇਸ ਨਾਲ ਘਰੇਲੂ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਇਹ ਡੰਪਿੰਗ ਦਾ ਮਾਮਲਾ ਬਣਦਾ ਹੈ। ਅੰਜਤਾ ਐੱਲ. ਐੱਲ. ਪੀ. ਨੇ ਮਲੇਸ਼ੀਆ ਤੋਂ ਦਰਾਮਦ ਹੋਣ ਵਾਲੇ ਕੈਲਕੁਲੇਟਰਾਂ 'ਤੇ ਡੰਪਿੰਗ ਰੋਕੂ ਡਿਊਟੀ ਲਾਉਣ ਦੀ ਅਰਜ਼ੀ ਦਿੱਤੀ ਸੀ।


Sanjeev

Content Editor

Related News