ਭਾਰਤ ਨੂੰ ਰਿਨਿਊਏਬਲ ਐਨਰਜੀ ’ਚ ਪਾਵਰ ਹਾਊਸ ਬਣਾਉਣਾ ਹੈ : ਮੁਕੇਸ਼ ਅੰਬਾਨੀ

Wednesday, Nov 23, 2022 - 03:52 PM (IST)

ਭਾਰਤ ਨੂੰ ਰਿਨਿਊਏਬਲ ਐਨਰਜੀ ’ਚ ਪਾਵਰ ਹਾਊਸ ਬਣਾਉਣਾ ਹੈ : ਮੁਕੇਸ਼ ਅੰਬਾਨੀ

ਨਵੀਂ ਦਿੱਲੀ– ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਪੰਡਿਤ ਦੀਨ ਦਿਆਲ ਐਨਰਜੀ ਯੂਨੀਵਰਸਿਟੀ (ਪੀ. ਡੀ. ਈ. ਯੂ.), ਗਾਂਧੀਨਗਰ ਦੇ 10ਵੇਂ ਕਨਵੋਕੇਸ਼ਨ ’ਚ ਕਿਹਾ ਕਿ ਕਲੀਨ ਐਨਰਜੀ, ਬਾਇਓ ਐਨਰਜੀ ਅਤੇ ਡਿਜੀਟਲ ਕ੍ਰਾਂਤੀ ਭਾਰਤ ਦੇ ਵਿਕਾਸ ਨੂੰ ਕੰਟਰੋਲ ਕਰੇਗੀ। ਅੰਬਾਨੀ ਨੇ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਵਰਚੁਅਲ ਤਰੀਕੇ ਨਾਲ ਸੰਬੋਧਨ ਕਰਦੇ ਹੋਏ ਕਿਹਾ ਕਿ ਕਲੀਨ ਐਨਰਜੀ ਅਤੇ ਬਾਇਓ ਐਨਰਜੀ ਸਾਡੇ ਜੀਵਨ ਨੂੰ ਬਦਲ ਦੇਵੇਗੀ ਅਤੇ ਊਰਜਾ ਸਥਿਰਤਾ ਸਾਨੂੰ ਸੋਮਿਆਂ ਦੀ ਕੁਸ਼ਲਤਾਪੂਰਵਕ ਖਪਤ ਕਰਨ ’ਚ ਸਮਰੱਥ ਬਣਾਏਗੀ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਭਾਰਤ ਨੂੰ ਰਿਨਿਊਏਬਲ ਐਨਰਜੀ ’ਚ ਪਾਵਰ ਹਾਊਸ ਬਣਾਉਣਾ ਹੈ। ਇਸ ਲਈ ਭਾਰਤ ਇਸ ਮਿਸ਼ਨ ਨਾਲ ਕੰਮ ਕਰਨ ਰਹੀਆਂ ਕੰਪਨੀਆਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਦੱਸੇ 3 ਮੰਤਰ

ਵਿਦਿਆਰਥੀਆਂ ਨੂੰ ਉਨ੍ਹਾਂ ਦੇ ਗ੍ਰੈਜੂਏਟ ਹੋਣ ’ਤੇ ਵਧਾਈ ਦਿੰਦੇ ਹੋਏ ਉਨ੍ਹਾਂ ਨੇ 3 ਮੰਤਰ ਸਾਂਝੇ ਕੀਤੇ। ਇਸ ਮਿਸ਼ਨ ਨੂੰ ਸਫਲ ਬਣਾਉਣ ਦੇ 3 ਮੰਤਰ ਹਨ। ਇਹ ਹਨ ਥਿੰਕ ਬਿਗ, ਥਿੰਕ ਗ੍ਰੀਨ ਐਂਡ ਥਿੰਕ ਡਿਜੀਟਲ। ਕਲੀਨ ਐਨਰਜੀ, ਬਾਇਓ ਐਨਰਜੀ, ਡਿਜੀਟਲ ਐਨਰਜੀ ਇਹ ਤਿੰਨ ਫੈਕਟਰ ਐਨਰਜੀ ਰੈਵੋਲਿਊਸ਼ਨ ਦੇ ਪ੍ਰੇਰਕ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦੁਨੀਆ ਨੂੰ ਜਲਵਾਯੂ ਸੰਕਟ ਤੋਂ ਬਚਾਉਣਗੇ। ਇਹ ਸਿਰਫ ਇਸ ਤਰ੍ਹਾਂ ਨਾਲ ਹੈ ਕਿ ਤੁਸੀਂ ਅਸੰਭਵ ਨੂੰ ਸੰਭਵ ਬਣਾਉਂਦੇ ਹੋ। ਉਨ੍ਹਾਂ ਨੇ ਅੱਗੇ ਕਿਹਾ ਕਿ ਗ੍ਰੀਨ ਐਨਰਜੀ ਮੂਵਮੈਂਟ ਪ੍ਰਕ੍ਰਿਤੀ ਨੂੰ ਲੈ ਕੇ ਸੰਵੇਦਨਸ਼ੀਲ ਹੈ। ਸਾਨੂੰ ਆਪਣੀ ਅੱਗੇ ਆਉਣ ਵਾਲੀ ਪੀੜ੍ਹੀ ਲਈ ਸਵੱਛ ਅਤੇ ਸਾਫ-ਸੁਥਰੀ ਧਰਤੀ ਛੱਡਣੀ ਚਾਹੀਦੀ ਹੈ। ਸਾਡੀ ਇਸ ਮੁਹਿੰਮ ’ਚ ਡਿਜੀਟਲੀਕਰਨ ਫੋਰਸ ਮਲਟੀਪਲਾਇਰ ਦਾ ਕੰਮ ਕਰੇਗਾ ਜਦ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਇਸ ਬਦਲਾਅ ’ਚ ਵੱਡੀ ਭੂਮਿਕਾ ਅਦਾ ਕਰੇਗਾ।


author

Rakesh

Content Editor

Related News