ਭਾਰਤ ’ਤੇ ਵੀ ਚੀਨ ਵਾਂਗ ਵਧੇਰੇ ਕਰਜ਼ਾ ਪਰ ਜੋਖ਼ਮ ਘੱਟ,  IMF ਨੇ ਦਿੱਤੀ ਇਹ ਸਲਾਹ

10/12/2023 10:31:27 AM

ਵਾਸ਼ਿੰਗਟਨ (ਭਾਸ਼ਾ) – ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਇਕ ਸੀਨੀਅਰ ਅਧਿਕਾਰੀ ਨੇ ਭਾਰਤ ਨੂੰ ਕਰਜ਼ਾ ਜੋਖਮ ਘੱਟ ਕਰਨ ਲਈ ਦਰਮਿਆਨੀ ਮਿਆਦ ਵਿਚ ਘਾਟੇ ਨੂੰ ਘੱਟ ਕਰਨ ਵਾਲੀ ਇਕ ਅਭਿਲਾਸ਼ੀ ਵਿੱਤੀ ਸ਼ਕਤੀਕਰਨ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਆਈ. ਐੱਮ. ਐੱਫ. ਵਿਚ ਵਿੱਤੀ ਮਾਮਲਿਆਂ ਦੇ ਡਿਪਟੀ ਡਾਇਰੈਕਟਰ ਰੂਡ ਡੀ. ਮੋਇਜ਼ ਨੇ ਕਿਹਾ ਕਿ ਭਾਰਤ ’ਤੇ ਚੀਨ ਵਾਂਗ ਭਾਰੀ ਕਰਜ਼ਾ ਹੋਣ ਦੇ ਬਾਵਜੂਦ ਉਸ ’ਤੇ ਕਰਜ਼ੇ ਨਾਲ ਜੁੜਿਆ ਜੋਖਮ ਆਪਣੇ ਗੁਅਾਂਢੀ ਦੇਸ਼ ਦੀ ਤੁਲਨਾ ’ਚ ਘੱਟ ਹੈ। ਮੋਇਜ ਨੇ ਖਾਸ ਗੱਲਬਾਤ ਵਿਚ ਇਹ ਗੱਲ ਕਹੀ।

ਇਹ ਵੀ ਪੜ੍ਹੋ :  ਸੋਨੇ ਦੀਆਂ ਕੀਮਤਾਂ ਵਧਣ ਦੇ ਖਦਸ਼ੇ ਦਰਮਿਆਨ, ਧਨਤੇਰਸ ਲਈ ਬੁਕਿੰਗ 'ਤੇ ਮਿਲ ਰਹੀਆਂ ਕਈ ਛੋਟ ਤੇ ਆਫ਼ਰਸ

ਉਨ੍ਹਾਂ ਨੇ ਕਿਹਾ ਕਿ ਭਾਰਤ ’ਤੇ ਮੌਜੂਦਾ ਕਰਜ਼ਾ ਬੋਝ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 81.9 ਫੀਸਦੀ ਹੈ। ਚੀਨ ਦੇ ਮਾਮਲਿਆਂ ਵਿਚ ਇਹ ਅਨੁਪਾਤ 83 ਫੀਸਦੀ ਹੈ ਅਤੇ ਦੋਵੇਂ ਹੀ ਦੇਸ਼ ਲਗਭਗ ਸਮਾਨ ਸਥਿਤੀ ’ਚ ਹਨ। ਹਾਲਾਂਕਿ ਮਹਾਮਾਰੀ ਤੋਂ ਪਹਿਲਾਂ ਸਾਲ 2019 ਵਿਚ ਭਾਰਤ ਦਾ ਕਰਜ਼ਾ ਜੀ. ਡੀ. ਪੀ. ਦਾ 75 ਫੀਸਦੀ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਵਿੱਤੀ ਘਾਟਾ 2023 ਲਈ 8.8 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਦਾ ਇਕ ਵੱਡਾ ਹਿੱਸਾ ਵਿਆਜ ’ਤੇ ਹੋਣ ਵਾਲੇ ਖਰਚ ਦਾ ਹੈ। ਉਹ ਆਪਣੇ ਕਰਜ਼ੇ ’ਤੇ ਬਹੁਤ ਜ਼ਿਆਦਾ ਵਿਆਜ ਦਿੰਦੇ ਹਨ ਜੋ ਜੀ. ਡੀ. ਪੀ. ਦਾ 5.4 ਫੀਸਦੀ ਹੈ। ਪ੍ਰਾਇਮਰੀ ਘਾਟਾ 3.4 ਫੀਸਦੀ ਹੋਣ ਨਾਲ ਵਿੱਤੀ ਘਾਟਾ 8.8 ਫੀਸਦੀ ਹੋ ਜਾਂਦਾ ਹੈ।

ਇਹ ਵੀ ਪੜ੍ਹੋ :   Swiss Bank ਨੇ ਸਾਂਝੀ ਕੀਤੀ ਭਾਰਤ ਨਾਲ ਜੁੜੇ ਖ਼ਾਤਾਧਾਰਕਾਂ ਦੀ ਗੁਪਤ ਜਾਣਕਾਰੀ, ਦਿੱਤੇ ਇਹ ਵੇਰਵੇ

2023 ’ਚ 2.5 ਫੀਸਦੀ ਰਹੇਗੀ ਪਾਕਿਸਤਾਨ ਦੀ ਆਰਥਿਕ ਵਿਕਾਸ ਦਰ

ਆਈ. ਐੱਮ. ਐੱਫ. ਨੇ ਨਕਦੀ ਸੰਕਟ ਨਾਲ ਜੂਝ ਪਾਕਿਸਤਾਨ ਦੀ ਆਰਥਿਕ ਵਿਕਾਸ ਦਰ 2023 ਵਿਚ 2.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਆਈ. ਐੱਮ. ਐੱਫ. ਦਾ ਇਹ ਅਨੁਮਾਨ ਹੋਰ ਬਹੁਪੱਖੀ ਏਜੰਸੀਆਂ ਦੇ ਅਨੁਮਾਨ ਦੇ ਉਲਟ ਹੈ, ਜਿਨ੍ਹਾਂ ਨੇ ਪਾਕਿਸਤਾਨ ਦਾ ਵਿਕਾਸ ਦਰ ਅਨੁਮਾਨ ਕਾਫੀ ਹੇਠਾਂ ਰੱਖਿਆ ਹੈ। ਆਈ. ਐੱਮ. ਐੱਫ. ਵਲੋਂ ਜਾਰੀ ਅਕਤੂਬਰ ਦੇ ਵਿਸ਼ਵ ਆਰਥਿਕ ਆਊਟਲੁੱਕ (ਡਬਲਯੂ. ਈ. ਓ.) ਵਿਚ ਪਾਕਿਸਤਾਨ ਦੀ ਆਰਥਿਕ ਵਿਕਾਸ ਦਰ ਚਾਲੂ ਵਿੱਤੀ ਸਾਲ ਵਿਚ 2.5 ਫੀਸਦੀ ਰਹਿਣ ਦਾ ਜਦ ਕਿ ਅਗਲੇ ਸਾਲ ਯਾਨੀ 2024 ਵਿਚ 5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News