ਇੰਡੀਆ ਫਰਸਟ ਲਾਈਫ ਇੰਸ਼ੋਰੈਂਸ ਨੇ ਲਾਂਚ ਕੀਤਾ ''ਚੈਟਬਾਟ''
Wednesday, Aug 23, 2017 - 01:02 AM (IST)
ਨਵੀਂ ਦਿੱਲੀ-ਇੰਡੀਆ ਫਰਸਟ ਲਾਈਫ ਇੰਸ਼ੋਰੈਂਸ ਨੂੰ ਬੈਂਕ ਆਫ ਬੜੌਦਾ, ਆਂਧਰਾ ਬੈਂਕ ਅਤੇ ਲੀਗਲ ਐਂਡ ਜਨਰਲ ਵੱਲੋਂ ਪ੍ਰਮੋਟ ਕੀਤਾ ਗਿਆ ਹੈ, ਜਿਸ ਨੇ ਅੱਜ ਆਪਣੀ ਚੈਟਬਾਟ 'ਆਈ. ਆਰ. ਆਈ. ਐੱਸ. (ਇੰਡੀਅਨ ਫਰਸਟ ਰਿਸਪਾਂਡ) ਲਾਂਚ ਕੀਤੀ ਹੈ। ਆਈ. ਆਰ. ਆਈ. ਐੱਸ. ਬਹੁਪੜਾਵੀ ਕੰਮ ਹੈ, ਜਿਸ 'ਚ ਪ੍ਰੋਡਕਟ ਦੀ ਡਿਸਕ੍ਰਿਪਸ਼ਨ, ਪ੍ਰੀਮੀਅਮ ਸਟੇਟਮੈਂਟ ਅਤੇ ਨੋਟਿਸ ਤੋਂ ਇਲਾਵਾ ਫੰਡ ਵੈਲਿਊ ਦੀ ਜਾਂਚ ਅਤੇ ਖਪਤਕਾਰਾਂ ਲਈ ਅਪਲਾਈ ਕਰਨ ਦਾ ਪੱਧਰ ਵੀ ਸ਼ਾਮਲ ਹੈ। ਇਸ ਨਾਲ ਕੰਪਨੀ ਫੀਲਡ ਸੇਲਸ ਅਤੇ ਖਪਤਕਾਰਾਂ ਲਈ ਸਵਾਇਤ ਸੇਵਾ ਬਦਲ ਨੂੰ ਮਜ਼ਬੂਤੀ ਮਿਲੇਗੀ, ਨਾਲ ਹੀ ਬੁਨਿਆਦੀ ਅਪੀਲ ਜਾਂ ਸੂਚਨਾ ਲਈ ਸੰਪਰਕ ਕੇਂਦਰਾਂ ਦੀ ਜ਼ਰੂਰਤ ਘੱਟ ਹੋਵੇਗੀ। ਆਧੁਨਿਕੀਕਰਨ ਪ੍ਰਕਿਰਿਆ ਨਾਲ ਖਪਤਕਾਰਾਂ ਦਾ ਤਜਰਬਾ ਵੀ ਵਧੇਗਾ। ਇੰਡੀਆ ਫਰਸਟ ਲਾਈਫ ਇੰਸ਼ੋਰੈਂਸ ਦੇ ਸੀ. ਈ. ਓ.ਅਤੇ ਐੱਮ. ਡੀ. ਆਰ. ਐੱਮ. ਬਿਸ਼ਾਖਾ ਨੇ ਲਾਂਚ ਦਾ ਐਲਾਨ ਕਰਦਿਆਂ ਕਿਹਾ ਕਿ ਆਈ. ਆਰ. ਆਈ. ਐੱਸ. ਅਜਿਹੀ ਸਹਾਇਕ ਕੰਪਨੀ ਹੈ, ਜਿਸ 'ਚ ਸਾਡੇ ਖਪਤਕਾਰਾਂ, ਡਿਸਟ੍ਰੀਬਿਊਟਰਾਂ ਅਤੇ ਕਰਮਚਾਰੀਆਂ ਲਈ 24 ਘੰਟੇ ਤੇ 7 ਦਿਨ ਸੇਵਾ ਉਪਲੱਬਧ ਰਹੇਗੀ।
