ਭਾਰਤ ਨੇ ਮਾਰਚ ’ਚ 17.7, ਅਪ੍ਰੈਲ ’ਚ 47.3 ਕਰੋੜ ਡਾਲਰ ਮੁੱਲ ਦੀ ਕਣਕ ਬਰਾਮਦ ਕੀਤੀ
05/21/2022 3:15:21 PM

ਨਵੀਂ ਦਿੱਲੀ–ਫਰਵਰੀ ਦੇ ਅਖੀਰ ’ਚ ਰੂਸ-ਯੂਕ੍ਰੇਨ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਵੀ ਭਾਰਤ ਨੇ ਹੋਰ ਦੇਸ਼ਾਂ ਨੂੰ ਅਨਾਜ ਸੰਕਟ ਤੋਂ ਉਭਾਰਨ ’ਚ ਮਦਦ ਦੇ ਲਿਹਾਜ ਨਾਲ ਮਾਰਚ ’ਚ 17.7 ਕਰੋੜ ਡਾਲਰ ਅਤੇ ਅਪ੍ਰੈਲ ’ਚ 47.3 ਕਰੋੜ ਡਾਲਰ ਦੀ ਕਣਕ ਦੀ ਬਰਾਮਦ ਕੀਤੀ।
ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਅਜਿਹੇ ਸਮੇਂ ’ਚ ਵੀ ਕਣਕ ਦੀ ਬਰਾਮਦ ਕੀਤੀ, ਜਦੋਂ ਯੂਕ੍ਰੇਨ, ਬੇਲਾਰੂਸ, ਤੁਰਕੀ, ਮਿਸਰ, ਕਜਾਕਿਸਤਾਨ ਅਤੇ ਕੁਵੈਤ ਸਮੇਤ ਲਗਭਗ 8 ਦੇਸ਼ਾਂ ਨੇ ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਸੀ। ਪਿਛਲੇ ਇਕ ਸਾਲ ’ਚ ਕਣਕ ਅਤੇ ਕਣਕ ਦੇ ਆਟੇ ਦੀਆਂ ਪ੍ਰਚੂਨ ਕੀਮਤਾਂ ’ਚ 14-20 ਫੀਸਦੀ ਦੇ ਵਾਧੇ ਤੋਂ ਬਾਅਦ ਸਰਕਾਰ ਨੇ 13 ਮਈ ਨੂੰ ਵਧਦੀਆਂ ਘਰੇਲੂ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਭਾਰਤ, ਗੁਆਂਢੀ ਦੇਸ਼ਾਂ ਅਤੇ ਕਮਜ਼ੋਰ ਦੇਸ਼ਾਂ ਦੀ ਖੁਰਾਕ ਸੁਰੱਖਿਆ ਯਕੀਨੀ ਕਰਨ ਲਈ ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਸੀ।