ਜੁਲਾਈ-ਸਤੰਬਰ ’ਚ ਸੁਧਰੇਗੀ ਭਾਰਤ ਦੀ ਆਰਥਿਕਤਾ : ਬੈਨਰਜੀ
Wednesday, Sep 30, 2020 - 09:43 PM (IST)
ਨਵੀਂ ਦਿੱਲੀ, (ਭਾਸ਼ਾ)–ਨੋਬਲ ਜੇਤੂ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੇ ਭਾਰਤੀ ਆਰਥਿਕਤਾ ’ਤੇ ਵੱਡਾ ਬਿਆਨ ਦਿੱਤਾ ਹੈ। ਬੈਨਰਜੀ ਨੇ ਕਿਹਾ ਕਿ ਭਾਰਤੀ ਆਰਥਿਕਤਾ ਇਸ ਸਮੇਂ ਦੁਨੀਆ ਦੇ ਸਭ ਤੋਂ ਬੁਰੇ ਦੌਰ ’ਚੋਂ ਲੰਘ ਰਹੀਆਂ ਆਰਥਿਕਤਾਵਾਂ ’ਚੋਂ ਇਕ ਹੈ।
ਆਰਥਿਕਤਾ ’ਚ ਜੁਲਾਈ-ਸਤੰਬਰ ਦੀ ਤਿਮਾਹੀ ’ਚ ਸੁਧਾਰ ਦੇਖਿਆ ਜਾ ਸਕਦਾ ਹੈ। ਭਾਰਤੀ ਆਰਥਿਕਤਾ ’ਤੇ ਦੁਨੀਆ ਦੇ ਅਰਥਸ਼ਾਸਤਰੀ ਚਿੰਤਾ ਪ੍ਰਗਟਾ ਚੁੱਕੇ ਹਨ। ਅਪ੍ਰੈਲ-ਜੂਨ ਤਿਮਾਹੀ ’ਚ ਭਾਰਤ ਦੀ ਜੀ. ਡੀ. ਪੀ. ’ਚ 23.9 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। 21 ਕਰੋੜ ਦੇ ਭਾਰੀ ਪੈਕੇਜ ਦੇ ਬਾਵਜੂਦ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਕਾਰੋਬਾਰ ਅਤੇ ਆਮ ਲੋਕਾਂ ’ਤੇ ਭਾਰੀ ਅਸਰ ਪਿਆ ਹੈ। ਆਰਥਿਕਤਾ ’ਚ ਗਿਰਾਵਟ ਅਤੇ ਦੇਸ਼ ’ਚ ਰੋਜ਼ਗਾਰ ਦੀ ਕਮੀ ਕਾਰਣ ਵਿਰੋਧੀ ਧਿਰ ਲਗਾਤਾਰ ਮੋਦੀ ਸਰਕਾਰ ’ਤੇ ਹਮਲਾਵਰ ਰਿਹਾ ਹੈ।